ਫ਼ਤਹਿਗੜ੍ਹ ਸਾਹਿਬ – “ਸ. ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਵਿਚਾਰ ਪ੍ਰਗਟਾਉਣਾ ਕਿ ਚੱਲ ਰਹੀਆ ਸਰਕਾਰੀ ਸਕੀਮਾਂ ਵਿਚ ਜਿਥੇ ਵੀ ਸਿੱਖ ਕੌਮ ਦੇ ਕਾਤਲ ਰਾਜੀਵ ਗਾਂਧੀ ਦਾ ਨਾਮ ਜੁੜਿਆ ਹੈ, ਉਹ ਤੁਰੰਤ ਹਟਾ ਦੇਣਾ ਚਾਹੀਦਾ ਹੈ । ਇਹ ਵਿਚਾਰ ਪੰਜਾਬ ਸੂਬੇ ਤੇ ਸਿੱਖ ਕੌਮ ਲਈ ਬਿਲਕੁਲ ਦਰੁਸਤ ਹਨ । ਪਰ ਅਸੀਂ ਜਾਣਕਾਰੀ ਦੇਣਾ ਚਾਹਵਾਂਗੇ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦਾ ਤਾਂ ਇਹ ਬਹੁਤ ਪਹਿਲੇ ਤੋਂ ਏਜੰਡਾ ਰਿਹਾ ਹੈ ਕਿ ਜੋ ਦਿੱਲੀ ਕੌਮਾਂਤਰੀ ਹਵਾਈ ਅੱਡੇ ਦਾ ਨਾਮ ‘ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡਾ’ ਰੱਖਿਆ ਗਿਆ ਹੈ, ਰਾਜੀਵ ਗਾਂਧੀ ਕੈਂਸਰ ਹਸਪਤਾਲ ਦਿੱਲੀ, ਕਨਾਟ ਸਰਕਸ ਦਾ ਨਾਮ ਬਦਲਕੇ ਰਾਜੀਵ ਗਾਂਧੀ ਦੇ ਨਾਮ ਤੇ ਰੱਖਿਆ ਗਿਆ ਜਿਥੇ ਬਾਦਲ ਪਰਿਵਾਰ ਸਾਪਿੰਗ ਕਰਦਾ ਹੈ, ਪਟਿਆਲਾ ਵਿਖੇ ਲਾਅ ਯੂਨੀਵਰਸਿਟੀ ਦਾ ਨਾਮ ਰਾਜੀਵ ਗਾਂਧੀ ਦੇ ਨਾਮ ਤੇ ਰੱਖਿਆ ਗਿਆ ਹੈ, ਚੰਡੀਗੜ੍ਹ ਵਿਖੇ ਰਾਜੀਵ ਗਾਂਧੀ ਟੈਕਨੋਲਜੀ ਪਾਰਕ ਮਨੀਮਾਜਰਾ, ਬੇਅੰਤ ਸਿੰਘ ਕਾਲਜ ਆਫ਼ ਇੰਜਨੀਅਰਿੰਗ ਟੈਕਨੋਲਜੀ, ਬਰਿਆਰ ਗੁਰਦਾਸਪੁਰ, ਬੇਅੰਤ ਸਿੰਘ ਸਮਾਧ ਜੋ ਚੰਡੀਗੜ੍ਹ ਬਣੀ ਹੈ, ਉਥੇ ਲੋਕ ਦੀਵੇ ਜਗਾਕੇ ਪੂਜਾ ਕਰਦੇ ਹਨ ਜਦੋਂਕਿ ਸਿੱਖ ਧਰਮ ਵਿਚ ਸਮਾਧਾਂ ਨੂੰ ਮੱਥੇ ਟੇਕਣਾ ਵਰਜਿਤ ਹੈ, ਸਟੈਚੂ ਆਫ਼ ਬੇਅੰਤ ਸਿੰਘ ਜਲੰਧਰ ਆਦਿ ਸਿੱਖ ਕੌਮ ਤੇ ਪੰਜਾਬੀਆਂ ਦੇ ਕਾਤਲਾਂ ਦੇ ਨਾਮ ਤੇ ਬਣੀਆ ਸੰਸਥਾਵਾਂ ਦੇ ਨਾਮ ਬਿਲਕੁਲ ਖ਼ਤਮ ਹੋਣੇ ਚਾਹੀਦੇ ਹਨ । ਜਦੋਂ ਮੈਂ ਬੇਅੰਤ ਸਿੰਘ ਦੇ ਗਲ ਵਿਚ ਰੋਸ਼ ਵੱਜੋਂ ਬੁੱਤ ਨੂੰ ਹਟਾਉਣ ਲਈ ਸ. ਦਿਲਾਵਰ ਸਿੰਘ ਦੀ ਫੋਟੋ ਪਾਈ ਤਾਂ ਮੈਨੂੰ 7 ਮਹੀਨੇ ਲੰਮੇਂ ਸਮੇਂ ਤੱਕ ਸਖ਼ਤ ਜੇਲ੍ਹ ਵਿਚ ਰੱਖਿਆ ਗਿਆ । ਪਰ ਬੀਤੇ ਸਮੇਂ ਵਿਚ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਵਿਚ ਹਕੂਮਤ ਸੀ, ਉਸ ਸਮੇਂ ਵੀ ਅਸੀਂ ਇਨ੍ਹਾਂ ਸਿੱਖ ਕੌਮ ਦੇ ਕਾਤਲਾਂ ਦੇ ਨਾਮ ਤੇ ਬਣੇ ਉਪਰੋਕਤ ਸਥਾਨਾਂ ਦੇ ਨਾਮ ਰੱਦ ਕਰਨ ਲਈ ਜੋਰਦਾਰ ਆਵਜ ਉਠਾਉਦੇ ਰਹੇ ਹਾਂ ਅਤੇ ਕਾਕਾ ਜੀ ਉਸ ਸਮੇਂ ਤੇ ਅੱਜ ਵੀ ਆਪ ਜੀ ਦੀ ਭਾਈਵਾਲੀ ਹੁਕਮਰਾਨ ਬੀਜੇਪੀ ਜਮਾਤ ਨਾਲ ਹੈ । ਫਿਰ ਬੀਬੀ ਹਰਸਿਮਰਤ ਕੌਰ ਬਾਦਲ ਸੈਂਟਰ ਵਿਚ ਵਜ਼ੀਰ ਹਨ । ਇਹ ਜਿੰਮੇਵਾਰੀ ਸੁਹਿਰਦਤਾ ਨਾਲ ਨਿਭਾਉਣੀ ਆਪ ਸਮੁੱਚੇ ਬਾਦਲ ਪਰਿਵਾਰ ਦੀ ਬਣਦੀ ਹੈ । ਇਹ ਜਿੰਮੇਵਾਰੀ ਅੱਜ ਤੱਕ ਪੂਰੀ ਕਿਉਂ ਨਹੀਂ ਕੀਤੀ ਗਈ ? ਹੁਣ ਸਰਕਾਰੀ ਸਕੀਮਾਂ ਵਿਚ ਰਾਜੀਵ ਗਾਂਧੀ ਦੇ ਨਾਮ ਨੂੰ ਹਟਾਉਣ ਲਈ ਕੀਤੀ ਜਾ ਰਹੀ ਬਿਆਨਬਾਜੀ ਕੇਵਲ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਕੀਤੀ ਜਾ ਰਹੀ ਹੈ, ਜਿਸ ਨੂੰ ਸਮੁੱਚੀ ਸਿੱਖ ਕੌਮ ਸਮਝ ਚੁੱਕੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਰਾਜੀਵ ਗਾਂਧੀ ਦੇ ਨਾਮ ਤੇ ਚੱਲਣ ਵਾਲੀਆ ਸਕੀਮਾਂ ਉਤੇ ਰਾਜੀਵ ਗਾਂਧੀ ਦੇ ਨਾਮ ਨੂੰ ਹਟਾਉਣ ਦੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੇ ਆਏ ਬਿਆਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਨ੍ਹਾਂ ਉਪਰੋਕਤ ਕਾਤਲਾਂ ਦੇ ਨਾਮ ਤੇ ਪੰਜਾਬ ਵਿਚ ਬਣੀਆ ਵਿਦਿਅਕ ਸੰਸਥਾਵਾਂ ਅਤੇ ਹਵਾਈ ਅੱਡੇ ਆਦਿ ਦੇ ਨਾਮਾਂ ਨੂੰ ਹਟਾਉਣ ਲਈ ਬਾਦਲ ਸਰਕਾਰ ਵੇਲੇ ਕੋਈ ਅਮਲ ਨਾ ਕਰਨ ਦੀ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਪੁਰਬ ਸਮੇਂ ਸਮੁੱਚੀ ਸਿੱਖ ਕੌਮ ਤਾਂ ਗੁਰੂਘਰਾਂ ਵਿਚ ਇਨ੍ਹਾਂ ਮਹਾਨ ਦਿਨਾਂ ਨੂੰ ਮਨਾਉਦੀ ਹੈ, ਪਰ ਸ. ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਦਿੱਲੀ ਵਾਲੇ ਘਰ ਵਿਚ ਇਸ ਦਿਨ ਨੂੰ ਮਨਾਉਣ ਸਮੇਂ ਸ੍ਰੀ ਮੋਦੀ, ਡਾ.ਮਨਮੋਹਨ ਸਿੰਘ ਅਤੇ ਹੋਰ ਸੈਂਟਰ ਦੇ ਆਗੂਆਂ ਨੂੰ ਆਪਣੇ ਘਰ ਬੁਲਾਕੇ ਇਸ ਦਿਨ ਨੂੰ ਮਨਾਕੇ ਕੇਵਲ ਆਪਣੀ ਹਊਮੈ ਨੂੰ ਹੀ ਉਭਾਰਿਆ ਹੈ । ਉਸ ਸਮੇਂ ਸ੍ਰੀ ਮੋਦੀ ਨੂੰ ਕਹਿਕੇ ੲਹਿ ਸਾਰੇ ਕੰਮ ਕਰਵਾ ਸਕਦੇ ਸਨ, ਫਿਰ ਕਿਉਂ ਨਹੀਂ ਕਰਵਾਏ ? ਦੂਸਰਾ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੱਜਰੇ ਬਿਆਨ ਵਿਚ ਕਿਹਾ ਹੈ ਕਿ ਸਿੱਖ ਕੌਮ ਦੇ ਕਾਤਲ ਸ੍ਰੀ ਕਮਲਨਾਥ ਨੂੰ ਜੋ ਮੱਧ ਪ੍ਰਦੇਸ਼ ਦਾ ਕਾਂਗਰਸ ਵੱਲੋਂ ਮੁੱਖ ਮੰਤਰੀ ਬਣਾਇਆ ਗਿਆ ਹੈ, ਤਾਂ ਸ. ਬਾਦਲ ਨੇ ਸੋਨੀਆਂ ਗਾਂਧੀ ਨੂੰ ਕਿਹਾ ਸੀ ਕਿ ਉਸ ਨੂੰ ਹਟਾਇਆ ਜਾਵੇ । ਜਦੋਂਕਿ ਸਵਾਰਥੀ ਹਿੱਤਾ ਦੀ ਪੂਰਤੀ ਲਈ ਇਹ ਰਵਾਇਤੀ ਅਕਾਲੀ ਕਾਂਗਰਸ ਜਮਾਤ ਨਾਲ ਘਿਓ-ਖਿਚੜੀ ਰਹਿੰਦੇ ਹਨ । ਪਰ ਅਸੀਂ ਪੁੱਛਣਾ ਚਾਹਵਾਂਗੇ ਕਿ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਇਸ ਸਿੱਖ ਕੌਮ ਦੇ ਕਾਤਲ ਨੂੰ ਉਸਦੇ ਘਰ ਜਾ ਕੇ ਮਿਲਦੇ ਵੀ ਰਹੇ ਹਨ ਅਤੇ ਉਸ ਨੂੰ ਗੁਲਦਸਤੇ ਵੀ ਭੇਟ ਕਰਦੇ ਰਹੇ ਹਨ । ਜੋ ਕਿ ਨਿਮਨ ਦਿੱਤੇ ਫੋਟੋਗ੍ਰਾਂਫ ਸੱਚਾਈ ਨੂੰ ਖੁਦ-ਬ-ਖੁਦ ਜਾਹਰ ਕਰ ਰਹੇ ਹਨ ।