ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਬਲਾਕ ਸ਼ਾਹਕੋਟ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐੱਸ.ਡੀ.ਐਮ ਸ਼ਾਹਕੋਟ ਰਾਹੀ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ। ਇਸ ਮੌਕੇ ਕਾਮਰੇਡ ਮਲਕੀਤ ਚੰਦ ਭੋਇਪੁਰੀ ਅਤੇ ਕਾਮਰੇਡ ਸੁਰਿੰਦਰ ਗਿੱਲ ਸੈਦਪੁਰੀ ਦੀ ਅਗਵਾਈ ’ਚ ਯੂਨੀਅਨ ਆਗੂਆਂ ਨੇ ਐੱਸ.ਡੀ.ਐਮ ਸ਼ਾਹਕੋਟ ਦੀ ਗੈਰ ਮੌਜੂਦਗੀ ਵਿੱਚ ਸੁਪਰਡੈਂਟ ਸ੍ਰੀਮਤੀ ਮੀਰਾ ਬਾਈ ਨੇ ਮੰਗ ਪੱਤਰ ਸੌਪਿਆ।ਇਸ ਮੌਕੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਇਕਾਈ ਸ਼ਾਹਕੋਟ ਦੇ ਆਗੂ ਕਾਮਰੇਡ ਵਰਿੰਦਰਪਾਲ ਸਿੰਘ ਕਾਲਾ, ਕਾਮਰੇਡ ਜਸਕਰਨ ਕੰਗ ਅਤੇ ਕਾਮਰੇਡ ਕੇਵਲ ਕੋਟਲੀ ਨੇ ਕਿਹਾ ਕਿ ਯੂਨੀਅਨ ਵੱਲੋਂ ਦਿੱਤੇ ਗਏ ਮੰਗ ਪੱਤਰ ’ਚ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਖੇਤ ਮਜ਼ਦੂਰਾਂ ਲਈ ਸਰਬਪੱਖੀ ਕਾਨੂੰਨ ਬਣਾਇਆ ਜਾਵੇ, ਮਨਰੇਗਾ ਸਕੀਮ ਨੂੰ ਕੇਂਦਰ ਸਰਕਾਰ ਵੱਲੋਂ ਖਤਮ ਕਰਨ ਦੀਆਂ ਸਾਜਿਸਾਂ ਨੂੰ ਬੰਦ ਕੀਤੇ ਜਾਵੇ, ਤਿੱਖੇ ਜ਼ਮੀਨੀ ਸੁਧਾਰ ਕੀਤੇ ਜਾਣ, ਵਾਹੀ ਯੋਗ ਬੰਜਰ ਜਮੀਨ ਖੇਤ ਮਜ਼ਦੂਰਾਂ ਵਿੱਚ ਵੰਡੀ ਜਾਵੇ, ਪਿੰਡਾਂ ਅੰਦਰ ਪੰਚਾਇਤੀ ਜ਼ਮੀਨਾਂ ਦਾ 1/3 ਹਿੱਸਾ ਦਲਿਤ ਪਰਿਵਾਰਾਂ ਦੀਆਂ ਸਹਿਕਾਰੀ ਕਮੇਟੀਆ ਬਣਾ ਕੇ ਉਨਾਂ ਨੂੰ ਕਾਸ਼ਤ ਲਈ ਦਿੱਤੀ ਜਾਵੇ, ਦਲਿਤ ਅਤੇ ਪੇਂਡੂ ਗਰੀਬਾਂ ਦੇ ਸਮੁੱਚੇ ਕਰਜੇ ਮੁਆਫ ਜਾਣ, ਵੱਧ ਰਹੀ ਮਹਿੰਗਾਈ ਨੂੰ ਰੋਕਿਆ ਜਾਵੇ, ਮਜ਼ਦੂਰਾਂ ਨੂੰ ਘਰ ਬਣਾਉਣ ਲਈ 10 ਮਰਲੇ ਦੇ ਪਲਾਟ ਦੇ 3 ਲੱਖ ਰੁਪਏ ਗਰਾਂਟ ਦਿੱਤੀ ਜਾਵੇ, ਮਨਰੇਗਾ ਸਕੀਮ ਤਹਿਤ ਦਿਹਾੜੀ 500 ਰੁਪਏ ਕੀਤੀ ਜਾਵੇ, ਪੂਰੇ ਸਾਲ ਦਾ ਕੰਮ ਦਿੱਤਾ ਜਾਵੇ। ਬੁਢਾਪਾ, ਵਿਧਵਾ ਅਤੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਕੇ ਰੈਗੂਲਰ ਢੇਰਾ ਅਤੇ ਪਖਾਨਿਆ ਦਾ ਪ੍ਰਬੰਧ ਕੀਤਾ ਜਾਵੇ, ਆਟਾ-ਦਾਲ ਸਕੀਮ ਤਹਿਤ ਬਣੇ ਕੱਟੇ ਗਏ ਰਾਸ਼ਨ ਕਾਰਡ ਬਹਾਲ ਕੀਤੇ ਜਾਣ, ਸਮੇਂ ਸਿਰ ਰਾਸ਼ਨ ਸਪਲਾਈ ਕੀਤਾ ਜਾਵੇ। ਵਿੱਦਿਆ ਤੇ ਸਿਹਤ ਸਹੂਲਤਾਂ ਨੂੰ ਪੂਰੀ ਤਰਾ ਸਰਕਾਰੀ ਢਾਂਚੇ ਤੇ ਤਹਿਤ ਲਿਆਦਾ ਜਾਵੇ ਅਤੇ ਬਜਟ ਵਿੱਚ ਲੋੜੀਦੇ ਫੰਡ ਅਲਾਟ ਕੀਤੇ ਜਾਣ, ਦਲਿਤਾਂ ਦਾ ਸਮਾਜਿਕ ਬਾਈਕਾਟ ਗੈਰੀ ਕਾਨੂੰਨੀ ਕਰਾਰ ਦਿੱਤਾ ਜਾਵੇ। ਉਨਾਂ ਕਿਹਾ ਕਿ ਪੰਜਾਬ ਅੰਦਰ ਵਧ ਰਹੇ ਨਸ਼ਿਆ ਦਾ ਕਾਰੋਬਾਰ ਬੰਦ ਕਰਕੇ ਨੌਜਵਾਨ ਪੀੜੀ ਨੂੰ ਨਸ਼ਿਆ ਤੋ ਬਚਾਇਆ ਜਾਵੇ। ਉਨਾਂ ਇਹ ਵੀ ਮੰਗ ਕੀਤੀ ਕਿ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ ਅਤੇ ਲਾਲ ਲਕੀਰ ਅੰਦਰ ਆਉਂਦੀ ਜ਼ਮੀਨ ਦੇ ਮਾਲਕੀ ਹੱਕ ਵੀ ਦਿੱਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੂੜ ਸਿੰਘ ‘ਜੋਧਾ’, ਹਰੀ ਚੰਦ, ਸਤਨਾਮ ਸਿੰਘ, ਚੰਨਾ ਸਿੰਘ, ਚੰਦ ਸਿੰਘ, ਗੁਰਦੇਵ ਸਿੰਘ, ਦੇਵ ਸਿੰਘ ਮਲਕੀਤ ਸਿੰਘ, ਬਲਵੀਰ ਸਿੰਘ, ਕਸ਼ਮੀਰ ਸਿੰਘ, ਮਲਕੀਤ ਸਿੰਘ, ਸੁਖਦੇਵ ਸਿੰਘ, ਪ੍ਰੇਮ ਸਿੰਘ, ਜਗਤਾਰ ਸਿੰਘ, ਸਤਨਾਮ ਸਿੰਘ, ਜਗਜੀਤ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਗੁਰਦਾਸ ਸਿੰਘ, ਮੱਖਣ ਸਿੰਘ, ਮਲਕੀਤ ਚੰਦ ਭੋਇਪੁਰੀ, ਕੇਵਲ ਸਿੰਘ ਦਾਨੇਵਾਲ, ਪ੍ਰੇਮ ਸਿੰਘ, ਇੰਦਰ ਸਿੰਘ ਬਾਊਪੁਰ ਆਦਿ ਹਾਜ਼ਰ ਸਨ।
ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਮੁੱਖ ਮੰਤਰੀ ਦੇ ਨਾਂ ਸੌਪਿਆ ਮੰਗ ਪੱਤਰ
This entry was posted in ਪੰਜਾਬ.