ਅੰਮ੍ਰਿਤਸਰ – ਮਹਾਂਰਾਸ਼ਟਰ ਦੇ ਸੀਨੀਅਰ ਭਾਜਪਾ ਆਗੂ, ਵਿਧਾਇਕ ਅਤੇ ਮਹਾਰਾਸ਼ਟਰ ਸ਼ਹਿਰੀ ਅਤੇ ਇੰਡਸਟਰੀਅਲ ਡਿਵੈਲਪਮੈਟ ਕਾਰਪੋਰੇਸ਼ਨ ( ਸੀ ਆਈ ਡੀ ਸੀ ਓ) ਦੇ ਚੇਅਰਮੈਨ ਸ੍ਰੀ ਪ੍ਰਸ਼ਾਂਤ ਠਾਕੁਰ ਨੇ ਅਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਮਥਾ ਟੇਕਿਆ। ਇਸ ਮੌਕੇ ਉਹਨਾਂ ਸ੍ਰੀ ਦਰਬਾਰ ਸਾਹਿਬ ਵਿਖੇ ਉਹਨਾਂ ਨੂੰ ਸਿਰੋਪਾਓ ਬਖਸ਼ਿਸ਼ ਕੀਤਾ ਗਿਆ ਅਤੇ ਸੂਚਨਾ ਕੇਂਦਰ ਵਿਖੇ ਸ੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਇਹ ਉਹਨਾਂ ਦੀ ਗੁਰੂ ਘਰ ਵਿਖੇ ਸ਼ੁਕਰਾਨੇ ਵਜੋਂ ਧਾਰਮਿਕ ਫੇਰੀ ਹੈ। ਕਿਉਕਿ ਉਹ ਮਹਾਰਾਸ਼ਟਰ ਸ਼ਹਿਰੀ ਅਤੇ ਇੰਡਸਟਰੀਅਲ ਡਿਵੈਲਪਮੈਟ ਕਾਰਪੋਰੇਸ਼ਨ ( ਸੀ ਆਈ ਡੀ ਸੀ ਓ) ਦੇ ਚੇਅਰਮੈਨ ਬਨਣ ‘ਤੇ ਇਸ ਪਵਿਤਰ ਧਰਤੀ ‘ਤੇ ਨਤਮਸਤਕ ਹੋਣ ਦੀ ਗੁਰੂ ਸਾਹਿਬ ਅਗੇ ਅਰਦਾਸ ਕੀਤੀ ਸੀ। ਉਨਾਂ ਮਹਾਰਾਸ਼ਟਰ ਅਤੇ ਪੰਜਾਬ ਦੀ ਡੂੰਘੀ ਸਾਂਝ ਦੀ ਗਲ ਕਰਦਿਆਂ ਕਿਹਾ ਭਗਤ ਨਾਮਦੇਵ ਜੀ ਦੀ ਕਰਮ ਭੂਮੀ ਮਹਾਰਾਸ਼ਟਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾਏ। ਉਹਨਾਂ ਸ੍ਰੀ ਅਮ੍ਰਿਤਸਰ ਦੀ ਧਰਤੀ ਨੂੰ ਸ਼ਕਤੀ ਦਾ ਸੋਮਾ ਅਤੇ ਸ਼ਾਂਤੀ ਦਾ ਕੋਸ਼ ਕਿਹਾ। ਉਹਨਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾ ਅਗੇ ਨਤਮਸਤਕ ਹੋਕੇ ਉਹ ਆਪਣੇ ਆਪ ਨੂੰ ਵਡੇ ਭਾਗਾਂ ਵਾਲਾ ਸਮਝਦੇ ਹਨ। ਉਹ ਕਿਹਾ ਕਿ ਉਸ ਨੂੰ ਗੁਰੂਘਰ ਪ੍ਰਤੀ ਅਥਾਹ ਵਿਸ਼ਵਾਸ ਹੈ। ਉਹ ਇਥੋਂ ਲੋਕਾਂ ਦੀ ਸੇਵਾ ਲਈ ਸ਼ਕਤੀ, ਸੁਮੱਤ ਅਤੇ ਬੱਲ ਲੈਣ ਆਏ ਹਨ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਦਸਿਆ ਕਿ ਸ੍ਰੀ ਪ੍ਰਸ਼ਾਤ ਠਾਕੁਰ ਮਹਾਰਾਸ਼ਟਰ ਵਿਚ ਸਿਖ ਭਾਈਚਾਰੇ ਨੂੰ ਦਰਪੇਸ਼ ਹਰ ਮਾਮਲੇ ਨੂੰ ਸੁਲਝਾਉਣ ਅਤੇ ਮਦਦ ਲਈ ਹਮੇਸ਼ਾਂ ਅਗੇ ਆਏ ਅਤੇ ਤਤਪਰ ਰਹੇ ਹਨ। ਇਸ ਮੌਕੇ ਪ੍ਰਸ਼ਾਤ ਠਾਕੁਰ ਨੂੰ ਦਮਦਮੀ ਟਕਸਾਲ ਮੁਖੀ, ਸ੍ਰੋਮਣੀ ਕਮੇਟੀ ਮੈਬਰ ਅਜਾਇਬ ਸਿੱਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਆਦਿ ਨੇ ਸਨਮਾਨਿਤ ਕੀਤਾ ਗਿਆ । ਇਸ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਅੰਤਰਾਸ਼ਟਰੀ ਹਵਾਈ ਅਡੇ ਵਿਖੇ ਪਹੁੰਚਣ ‘ਤੇ ਦਮਦਮੀ ਟਕਸਾਲ ਮੁਖੀ ਅਤੇ ਜਥੇ ਵਲੋਂ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ।
ਸ੍ਰੀ ਪ੍ਰਸ਼ਾਂਤ ਠਾਕੁਰ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਮਥਾ ਟੇਕਿਆ
This entry was posted in ਪੰਜਾਬ.