ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸ੍ਰ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ੍ਰ. ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਕਮੇਟੀ ਦੀਆਂ ਨਵੇਂ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀਆਂ ਚੋਣਾਂ ਤਕ ਦਿੱਲੀ ਕਮੇਟੀ ਦੇ ਪ੍ਰਬੁੰਧ ਹੇਠ ਚਲ ਰਹੇ ਸਮੂਹ ਸਕੂਲਾਂ, ਕਾਲਜਾਂ, ਹੋਰ ਵਿਭਾਗਾ ਅਤੇ ਗੁਰਦੁਆਰਾ ਸਾਹਿਬਾਨਾ ਦੇ ਪ੍ਰਬੰਧ ਦੀ ਦੇਖ-ਰੇਖ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ। ਇਹਨਾਂ ਕਮੇਟੀਆਂ ਵਿੱਚ ਧਰਮ ਪ੍ਰਚਾਰ ਸੰਬੰਧੀ ਕਾਰਜਾਂ ਦੇ ਦੇਖ-ਰੇਖ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਜਿਸ ’ਚ ਜਤਿੰਦਰ ਪਾਲ ਸਿੰਘ ਨਰੂਲਾ, ਸ੍ਰ. ਮਨਮੋਹਨ ਸਿੰਘ, ਸ੍ਰ. ਚਮਨ ਸਿੰਘ ਨੂੰ ਮੈਂਬਰ ਦੇ ਤੌਰ ’ਤੇ ਸ਼ਾਮਿਲ ਕੀਤਾ ਗਿਆ। ਸਕੂਲ ਐਜੂਕੇਸ਼ਨ ਕਾਊਂਸਿਲ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ, ਜਿਸ ’ਚ ਸ੍ਰ. ਕੁਲਵੰਤ ਸਿੰਘ ਬਾਠ, ਸ੍ਰ. ਹਰਿੰਦਰ ਪਾਲ ਸਿੰਘ, ਬੀਬੀ ਰਣਜੀਤ ਕੌਰ, ਸ੍ਰ. ਐਮ.ਪੀ.ਐਸ. ਚੱਢਾ ਅਤੇ ਬੀਬੀ ਸੁਖਵੰਤ ਕੌਰ ਪ੍ਰਿੰਸੀਪਲ, ਜੀ.ਐਚ.ਪੀ.ਐਸ. ਵਸੰਤ ਵਿਹਾਰ ਨੂੰ ਮੈਂਬਰ ਦੇ ਤੌਰ ’ਤੇ ਸ਼ਾਮਲ ਕੀਤਾ ਗਿਆ।
ਲੀਗਲ ਵਿਭਾਗ ਦੇ ਚੇਅਰਮੈਨ ਸ੍ਰ: ਜਗਦੀਪ ਸਿੰਘ ਕਾਹਲੋ, ਪਰਚੇਜ ਵਿਭਾਗ ਸ੍ਰ. ਐਮ.ਪੀ.ਐਸ.ਚੱਢਾ, ਕਮੇਟੀ ਦੇ ਮੁੱਖ ਸਲਾਹਕਾਰ ਸ੍ਰ. ਕੁਲਵੰਤ ਸਿੰਘ ਬਾਠ, ਵਿਜਿਲੈਂਸ ਕਮੇਟੀ ਦੇ ਚੇਅਰਮੈਨ ਸ੍ਰ. ਓਂਕਾਰ ਸਿੰਘ ਰਾਜਾ, ਇਲੈਕਟ੍ਰੀਕਲ ਪਰਚੇਂਜ ਕਮੇਟੀ ਦੇ ਚੇਅਰਮੈਨ ਸ੍ਰ. ਸਰਵਜੀਤ ਸਿੰਘ ਵਿਰਕ, ਬਿਲਡਿੰਗ ਕਮੇਟੀ ਦੇ ਚੇਅਰਮੈਨ ਸ੍ਰ. ਜਤਿੰਦਰ ਸਿੰਘ ਸਾਹਨੀ, ਰਾਸ਼ਨ ਸਟੋਰ ਸਬ ਕਮੇਟੀ ਦੇ ਚੇਅਰਮੈਨ ਸ੍ਰ. ਰਵਿੰਦਰ ਸਿੰਘ ਸਵੀਟਾ, ਟ੍ਰਾਂਸਪੋਰਟ ਸਬ ਕਮੇਟੀ ਦੇ ਚੇਅਰਮੈਨ ਸ੍ਰ. ਨਿਸ਼ਾਨ ਸਿੰਘ ਮਾਨ, ਗੋਲਕ ਸਬ ਕਮੇਟੀ ਦੇ ਚੇਅਰਮੈਨ ਸ੍ਰ. ਪਰਮਜੀਤ ਸਿੰਘ ਚੰਢੋਕ ਤੇ ਮਨਮੋਹਨ ਸਿੰਘ ਵਿਰਕ, ਮਾਇਨੋਰੋਟੀ ਕਮੇਟੀ ਦੇ ਚੇਅਰਮੈਨ ਬੀਬੀ ਰਣਜੀਤ ਕੌਰ, 1984 ਸਿੱਖ ਕਤਲੇਆਮ ਪੀੜਤ ਕਮੇਟੀ ਦੇ ਚੇਅਰਮੈਨ ਆਤਮਾ ਸਿੰਘ ਲੁਬਾਣਾ, ਹਾਇਰ ਐਜੂਕੇਸ਼ਨ ਕਮੇਟੀ ਦੇ ਚੇਅਰਮੈਨ ਸ੍ਰ. ਪਰਮਜੀਤ ਸਿੰਘ ਰਾਣਾ ਤੇ ਕੋ-ਚੇਅਰਮੈਨ ਮਲਕਿੰਦਰ ਸਿੰਘ, ਗੁਰਉਪਦੇਸ਼ ਪਿੰਟਿੰਗ ਪੈ੍ਰੈਸ ਦੇ ਚੇਅਰਮੈਨ ਸ੍ਰ. ਸਤਿੰਦਰ ਪਾਲ ਸਿੰਘ ਨਾਗੀ, ਆਈ.ਟੀ.ਵਿਭਾਗ ਦੇ ਚੇਅਰਮੈਨ ਸ੍ਰ. ਵਿਕਰਮ ਸਿੰਘ, ਗੁਰੂ ਤੇਗਬਹਾਦਰ ਇੰਸੀਟੀਟਿਊਟ ਰਾਜੌਰੀ ਗਾਰਡਨ ਦੇ ਚੇਅਰਮੈਨ ਜਥੇਦਾਰ ਅਵਤਾਰ ਸਿੰਘ ਹਿਤ ਤੇ ਮੈਨੇਜਰ ਹਰਜੀਤ ਸਿੰਘ ਪੱਪਾ, ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਥਾਪੇ ਗਏ।