ਧੋਖੇ ਕਰਦੀ ਨਿੱਤ ਸਿਆਸਤ।
ਤਾਂ ਵੀ ਜਾਂਦੀ ਜਿੱਤ ਸਿਆਸਤ।।
ਯਾਰ ਬਣਾਵੇ ਹਰ ਹੀ ਬੰਦਾ,
ਬਣਦੀ ਨਾ ਪਰ ਮਿੱਤ ਸਿਆਸਤ।
ਖੱਟੀ ਮਿੱਠੀ ਕਦੇ ਕਰਾਰੀ,
ਰਲਵਾਂ ਰੱਖਦੀ ਚਿੱਤ ਸਿਆਸਤ।
ਘਰਦਾ ਹੋਵੇ ਚਾਹੇ ਬਾਹਰੀ,
ਘੋਗਾ ਕਰਦੀ ਚਿੱਤ ਸਿਆਸਤ।
ਜਿੱਤਦੀ ਸਭ ਕੁਝ, ਭਾਵੇਂ ਹਰਕੇ,
ਏਹੋ ਕਰਦੀ ਕਿੱਤ ਸਿਆਸਤ।
ਦਾਅ ਤੇ ਲਾਵੇ ਸਾਰਾ ਕੁਝ ਹੀ,
ਅਪਣਾ ਦੇਖੇ ਹਿੱਤ ਸਿਆਸਤ।
ਉਸਦੇ ਹੀ ਹੈ ਗੋਡੇ ਫੜਦੀ,
ਜਿਸਦੇ ਪੱਲੇ ਵਿੱਤ ਸਿਆਸਤ।
ਜਿਸਤੇ ਮਾੜੀ ਅੱਖ ਹੈ ਰੱਖਦੀ,
ਰੋਲੇ ਉਸਦੇ ਪਿੱਤ ਸਿਆਸਤ।