ਇਸਲਾਮਾਬਾਦ – ਭਾਰਤੀ ਰਾਜਦੂਤ ਅਜੇ ਬਿਸਾਰੀਆ ਨੇ ਕਿਹਾ ਕਿ ਦੋਵੇਂ ਦੇਸ਼ ਕਰਤਾਰਪੁਰ ਗਲਿਆਰੇ ਦੇ ਮੁੱਦੇ ਤੇ ਸੰਪਰਕ ਵਿੱਚ ਹਨ। ਉਨ੍ਹਾਂ ਨੇ ਭਾਰਤ ਦੇ 70ਵੇਂ ਗਣਤੰਤਰ ਦਿਵਸ ਦੇ ਸਬੰਧ ਵਿੱਚ ਰੱਖੇ ਗਏ ਇੱਕ ਸਮਾਗਮ ਦੌਰਾਨ ਇਹ ਸ਼ਬਦ ਕਹੇ। ਭਾਰਤ ਨੇ ਪਹਿਲਾਂ ਤੋਂ ਹੀ ਇਸ ਦੇ ਲਈ ਇੱਕ ਸਮਰਪਿਤ ਵਿਅਕਤੀ ਨੂੰ ਨਿਯੁਕਤ ਕੀਤਾ ਹੈ।
ਬਿਸਾਰੀਆ ਨੇ ਕਿਹਾ ਕਿ ਭਾਰਤ ਨੇ ਆਪਣੇ ਜੀਰੋ-ਪੁਆਇੰਟ ਨੂੰ ਛੱਡ ਕੇ ਕਰਤਾਰਪੁਰ ਗਲਿਆਰੇ ਦੇ ਸਬੰਧ ਵਿੱਚ ਬੁਨਿਆਦੀ ਬਿੰਦੂਆਂ ਤੇ ਸਹਿਮੱਤੀ ਪ੍ਰਗੱਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਕਰਤਾਰਪੁਰ ਗਲਿਆਰੇ ਨੂੰ ਲੈ ਕੇ ਆਪਸੀ ਸੰਪਰਕ ਵਿੱਚ ਹਨ। ਉਨ੍ਹਾਂ ਨੇ ਕਿਹਾ, ‘ਇਸ ਮਾਮਲੇ (ਕਰਤਾਰਪੁਰ ਗਲਿਆਰੇ) ਤੇ ਕਈ ਬੈਠਕਾਂ ਹੋਈਆਂ ਹਨ।’ ਉਨ੍ਹਾਂ ਨੇ ਭਾਰਤ ਵਿੱਚ ਜਲਦੀ ਆ ਰਹੀਆਂ ਲੋਕਸਭਾ ਚੋਣਾਂ ਕਾਰਣ ਵਾਰਤਾ ਨੂੰ ਫਿਰ ਤੋਂ ਜਲਦੀ ਸ਼ੁਰੂ ਕਰਨ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਕਿਹਾ, ‘ ਭਾਰਤ ਵਿੱਚ (ਆਗਾਮੀ) ਚੋਣਾਂ ਦੇ ਕਾਰਣ ਦੋਪੱਖੀ ਰਾਜਨੀਤਕ ਸੰਪਰਕ ਅਜੇ ਮੁਸ਼ਕਿਲ ਹੋ ਸਕਦਾ ਹੈ।’ ਇਸ ਸਮਾਗਮ ਵਿੱਚ ਸਾਂਸਦਾਂ, ਰਾਜਨਾਇਕਾਂ, ਰਾਜਨੇਤਾਵਾਂ,ਵਪਾਰੀਆਂ, ਮੀਡੀਆ ਕਰਮਚਾਰੀਆਂ, ਵਪਾਰੀਆਂ ਅਤੇ ਨਾਗਰਿਕ ਸਮਾਜ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ।