ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ, ਕਟਾਂਣੀ ਕਲਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਪੁੱਲਵਾਮਾ ਦੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਾਂਤੀਪੂਰਨ ਕੈਂਡਲ ਮਾਰਚ ਦਾ ਆਯੋਜਨ ਕਰਦੇ ਹੋਏ ਗੁਆਂਢੀ ਦੇਸ਼ ਵੱਲੋਂ ਕੀਤੀ ਇਸ ਘਿਣਾਉਣੀ ਕਾਰਵਾਈ ਦੀ ਨਿਖੇਧੀ ਕੀਤੀ।ਕੈਂਪਸ ਤੋਂ ਕਟਾਂਣੀ ਕਲਾਂ ਬੱਸ ਸਟੈਂਡ ਤੱਕ ਹੋਏ ਇਸ ਮਾਰਚ ਦੌਰਾਨ ਵਿਦਿਆਰਥੀਆਂ ਨੇ ਪਾਕਿਸਤਾਨ ਮੁਰਾਦਾਬਾਦ, ਅੱਤਵਾਦੀ ਵਿਰੋਧੀ ਨਾਅਰੇ ਲਗਾਏ।ਵਿਦਿਆਰਥੀਆਂ ਨੇ ਭਾਵਨਾਤਮਕ ਹੁੰਦੇ ਹੋਏ ਅਮਰ ਜਵਾਨਾਂ ਦੀ ਵੀਰਤਾ ਦੇ ਨਾਅਰੇ ਲਗਾਏ।
ਗਰੁੱਪ ਦੇ ਚੇਅਰਮੈਨ ਵਿਜੇ ਗੁਪਤਾ ਨੇ ਅੱਤਵਾਦੀਆਂ ਵੱਲੋਂ ਕੀਤੇ ਗਏ ਇਸ ਘਟੀਆਂ ਅਤੇ ਘ੍ਰਿਣਾ ਭਰੇ ਧਮਾਕੇ ਦੀ ਨਿੰਦਾ ਕਰਦੇ ਹੋਏ ਕਿਹਾ ਭਾਵੇ ਅੱਤਵਾਦ ਦਾ ਕੋਈ ਚਿਹਰਾ ਜਾਂ ਸਥਾਨ ਨਹੀਂ ਹੁੰਦਾ ਪਰ ਇਸ ਕਰੂਰਰਤਾ ਭਰੇ ਕਾਰੇ ਨਾਲ ਹਰ ਮਨੁੱਖ ਦਾ ਕਲੇਜਾ ਵਲੂੰਧਰਿਆਂ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਜਵਾਨ ਦੀ ਸ਼ਹਾਦਤ ਨਾਲ ਉਸ ਦਾ ਸਾਰਾ ਪਰਿਵਾਰ ਵੀ ਪ੍ਰਭਾਵਿਤ ਹੁੰਦਾ ਹੈ। ਇਸ ਦੁੱਖ ਦੀ ਘੜੀ ਵਿਚ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਭਾਣਾ ਵਰਤਣ ਦਾ ਬਲ ਬਖ਼ਸ਼ਦੇ ਹੋਏ ਵਿਛੜੀਆਂ ਰੂਹਾਂ ਦੀ ਸ਼ਾਂਤੀ ਦੀ ਪ੍ਰਾਰਥਨਾ ਕੀਤੀ ਗਈ।