ਪਟਿਆਲਾ :- ਬਹਾਵਬਲਪੁਰ ਮਹਾਂ ਸਭਾ ਭਾਰਤ ਦੇ ਸਹਿ-ਸੰਸਥਾਪਕ ਠਾਕੁਰ ਦਾਸ ਗੋਸਾਈਂ ਰਾਜਪੁਰਾ ਵਿਖੇ ਸਵਰਗਵਾਸ ਹੋ ਗਏ ਹਨ। ਉਹ ਲੋਕ ਸੰਪਰਕ ਵਿਭਾਗ ਵਿਚੋਂ ਤਕਨੀਕੀ ਅਧਿਕਾਰੀ ਸੇਵਾ ਮੁਕਤ ਹੋਏ ਸਨ। ਠਾਕੁਰ ਦਾਸ ਗੋਸਾਈਂ 81 ਵਰ੍ਹਿਆਂ ਦੇ ਸਨ ਜਿਥੇ ਸਮਾਜ ਸੇਵਕ ਸਨ ਉਸਦੇ ਨਾਲ ਹੀ ਬਹਾਵਲਪੁਰ ਸਮਾਜ ਵਿਚ ਬਹੁਤ ਹੀ ਸਤਿਕਾਰੇ ਜਾਂਦੇ ਸਨ। ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਰਾਜਪੁਰਾ ਅਤੇ ਪਟਿਆਲਾ ਵਿਖੇ ਬਹਾਵਲਪੁਰ ਭਵਨ ਉਸਾਰੇ ਗਏ ਸਨ। ਇਸ ਸਮੇਂ ਉਹ ਬਹਾਵਲਪੁਰ ਮਹਾਂ ਸਭਾ ਦੇ ਉਪ ਪ੍ਰਧਾਨ ਸਨ। ਉਨ੍ਹਾਂ ਦਾ ਅੰਤਮ ਸਸਕਾਰ ਰਾਜਪੁਰਾ ਵਿਖੇ ਕਰ ਦਿੱਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸਮਾਜ ਦੇ ਵੱਖ ਵੱਖ ਵਰਗਾਂ ਦੇ ਨੁਮਾਇੰਦੇ ਜਿਨ੍ਹਾਂ ਵਿਚ ਡਾਕਟਰ ਵਕੀਲ, ਸਮਾਜ ਸੇਵਕ, ਸਿਆਸਤਦਾਨ, ਧਾਰਮਿਕ ਅਤੇ ਖਾਸ ਤੌਰ ਤੇ ਬਹਾਬਲਪੁਰ ਸਮਾਜ ਦੇ ਨੁਮਾਇੰਦੇ ਸ਼ਾਮਲ ਹੋਏ। ਬਹਾਬਲਪੁਰ ਸਮਾਜ ਦੀਆਂ ਪਰੰਪਰਾਵਾਂ ਅਨੁਸਾਰ ਅੱਜ ਤੀਜੇ ਦਿਨ ਉਨ੍ਹਾਂ ਦੀ ਰਸਮ ਕਿਰਿਆ ਆਰੀਆ ਸਮਾਜ ਮੰਦਰ ਰਾਜਪੁਰਾ ਟਾਊਨ ਵਿਖੇ ਹੋਈ ਜਿਸ ਵਿਚ ਸਰਬਸ੍ਰੀ ਹਰੀ ਦਾਸ ਬਾਜਵਾ ਪ੍ਰਧਾਨ ਉਤਰਪ੍ਰਦੇਸ ਮਹਾਂ ਸਭਾ, ਸੰਤ ਕੁਮਾਰ ਜੁਨੇਜਾ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਜ¦ਧਰ, ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ, ਤਰੁਣ ਖੁਰਾਣ, ਚਿਰੰਜੀਵ ਖੁਰਾਣਾ ਐਡਵੋਕੇਟ, ਰਾਜਿੰਦਰ ਰਾਜਾ ਪ੍ਰਧਾਨ ਆਰੀਆ ਸਮਾਜ ਮੰਦਰ ਅਤੇ ਰਾਜਿੰਦਰ ਕੁਮਾਰ ਸੇਣੀ ਸਾਬਕਾ ਲੋਕ ਸੰਪਰਕ ਅਧਿਕਾਰੀ ਸ਼ਾਮਲ ਹੋਏ। ਉਹ ਆਪਣੇ ਪਿਛੇ ਸੁਪਤਨੀ ਅਤੇ ਇਕ ਸਪੁੱਤਰੀ ਛੱਡ ਗਏ ਹਨ। ਲੋਕ ਸੰਪਰਕ ਵਿਭਾਗ ਪੰਜਾਬ ਵੱਲੋਂ ਠਾਕੁਰ ਦਾਸ ਗੋਸਾਈਂ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ। ਉਤਰ ਪ੍ਰਦੇਸ ਮਹਾਂ ਸੰਘ ਦੇ ਪ੍ਰਧਾਨ ਸ੍ਰੀ ਬਾਜਵਾ ਨੇ ਕਿਹਾ ਕਿ ਬਹਾਵਪੁਰ ਬਰਾਦਰੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖੇਗੀ। ਇਸ ਮੌਕੇ ਤੇ ਸਮਾਜਿਕ, ਆਰਥਿਕ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂਦੇ ਨੁਮਾਇੰਦਿਆਂ ਨੇ ਸ਼ੋਕ ਸੰਦੇਸ਼ ਭੇਜੇ।
ਇਸ ਮੌਕੇ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਜਾਗਰ ਸਿੰਘ ਨੇ ਕਿਹਾ ਕਿ ਉਹ ਉਘੇ ਸਮਾਜ ਸੇਵਕ ਸਨ ਜਿਨ੍ਹਾਂ ਨੇ ਰਾਜਪੁਰਾ ਵਿਚ ਵਿਕਾਸ ਕਾਰਜ ਕਰਵਾਏ ਅਤੇ ਬਹਾਵਲਪੁਰ ਬਰਾਦਰੀ ਲਈ ਮਹੱਤਵਪੂਰਨ ਯੋਗਦਾਨ ਪਾਇਆ। ਸ੍ਰੀ ਹਰੀ