ਅੰਮ੍ਰਿਤਸਰ – ਸ੍ਰੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵਲੋਂ ਨਸ਼ਿਆਂ ਪ੍ਰਤੀ ਸਖਤੀ ਨਾ ਕਰਨ ਪ੍ਰਤੀ ਸਖਤ ਸਟੈਡ ਲੈਣ ਦਾ ਮਨ ਬਣਾ ਲਿਆ ਹੈ। ਸ੍ਰੋਮਣੀ ਅਕਾਲੀ ਦਲ ਵਲੋਂ ਹਲਕਾ ਅੰਮ੍ਰਿਤਸਰ ਦਖਣੀ ਤੋਂ ਇੰਚਾਰਜ ਅਤੇ ਯੂਥ ਅਕਾਲੀ ਦਲ ਕੋਰ ਕਮੇਟੀ ਦੇ ਮੈਬਰ ਤਲਬੀਰ ਸਿੰਘ ਗਿੱਲ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਦੱਖਣੀ ਅਧੀਨ ਪੈਂਦੇ ਪਿੰਡ ਸੁਲਤਾਨਵਿੰਡ ’ਚ ਸ਼ਰੇਆਮ ਨਸ਼ੇ ਵਿਕ ਰਹੇ ਹਨ ਜਿੰਨਾ ਦੀ ਲਪੇਟ ’ਚ ਆਉਣ ਨਾਲ ਇਕ ਮਹੀਨੇ ਵਿਚ ਪਿੰਡ ਦੇ ਹੀ 6 ਨੋਜਵਾਨਾ ਦੀ ਮੌਤ ਹੋ ਚੁੱਕੀ ਹੈ ਪਰ ਪੁਲਸ ਨਸ਼ਾ ਸੁਦਾਗਰਾਂ ਖਿਲਾਫ ਕੋਈ ਐਕਸ਼ਨ ਲੈਣ ਦੀ ਬਜਾਏ ਮੂਕ ਦਰਸ਼ਕ ਬਣੀ ਤਮਾਸ਼ਾ ਦੇਖ ਰਹੀ ਹੈ। ਸ.ਗਿੱਲ ਨੇ ਕਿਹਾ ਕਿ ਨਸ਼ਿਆ ਕਾਰਨ ਪਿੰਡ ਸੁਲਤਾਨਵਿੰਡ ’ਚ ਮਚੇ ਮੋਤ ਦੇ ਤਾਂਡਵ ਨੇ ਪੰਜਾਬ ਸਰਕਾਰ ਦੀ ਪੋਲ ਖੋਲ ਕੇ ਰੱਖ ਦਿਤੀ ਹੈ। ਉਨਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸੋਂਹ ਖਾਹ ਕੇ ਸੂਬੇ ’ਚ ਕਾਂਗਰਸ ਦੀ ਸਰਕਾਰ ਬਨਾਉਣ ’ਚ ਤਾਂ ਸਫਲ ਹੋ ਕੇ ਗਏ ਪਰ ਨਸ਼ੇ ਖਤਮ ਕਰਨ ’ਚ ਉਹ ਫੇਲ ਸਾਬਤ ਹੋਏ ਹਨ। ਨਸ਼ਿਆ ਦੇ ਲਪੇਟ ’ਚ ਆਉਣ ਨਾਲ ਇਕ ਮਹੀਨੇ ਵਿਚ 6 ਨੋਜਵਾਨਾ ਦੀ ਮੌਤ ਹੋਣ ਦਾ ਸਖਤ ਨੋਟਿਸ ਲੈਂਦਿਆਂ ਉਹਨਾਂ ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਤਾੜਨਾ ਕਰਦਿਆਂ ਐਲਾਨ ਕੀਤਾ ਹੈ ਕਿ ਜੇਕਰ 10 ਦਿਨਾ ’ਚ ਨਸ਼ਿਆ ਦੇ ਖਾਤਮੇ ਲਈ ਸਖਤ ਕਦਮ ਨਾ ਚੁੱਕੇ ਗਏ ਤਾਂ ਅਕਾਲੀ ਦਲ ਵੱਲੋਂ ਇਕ ਵੱਡਾ ਸੰਘਰਸ਼ ਅਰੰਭਿਆ ਜਾਵੇਗਾ। ਸ.ਗਿੱਲ ਨੇ ਕਿਹਾ ਕਿ ਨਸ਼ਾ ਸੁਦਾਗਰਾ ਖਿਲਾਫ ਐਕਸ਼ਨ ਲੈਣ ਲਈ ਸਬੰਧਤ ਪੁਲਸ ਥਾਣੇ ਸਮੈਤ ਉਚ ਅਧਿਕਾਰੀਆਂ ਨੂੰ ਵੀ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਪਰ ਕਿਸੇ ਵੀ ਅਧਿਕਾਰੀ ਨੇ ਹੁਣ ਤੱਕ ਕੋਈ ਕਾਰਵਾਈ ਨਹੀ ਕੀਤੀ ਜਿਸ ਕਾਰਨ ਨਸ਼ਾ ਤਸਕਰ ਬੇਖੋਫ ਹੋ ਕੇ ਲੋਕਾਂ ਦੇ ਘਰ ਤਬਾਹ ਕਰ ਰਹੇ ਹਨ। ਸ.ਗਿੱਲ ਨੇ ਕਿਹਾ ਕਿ ਜੇਕਰ ਇਹੋ ਹਾਲ ਹੀ ਰਿਹਾ ਤਾਂ ਉਹ ਦਿਨ ਦੂਰ ਨਹੀ ਜਦੋਂ ਹਲਕਾ ਦੱਖਣੀ ਦਾ ਪਿੰਡ ਸੁਲਤਾਨਵਿੰਡ ਪੂਰੇ ਪੰਜਾਬ ’ਚੋਂ ਨੰਬਰ ਇਕ ’ਤੇ ਨਸ਼ਿਆਂ ਦੇ ਗੜ ਵਜੋਂ ਜਾਣਿਆ ਜਾਵੇਗਾ। ਇਸ ਮੋਕੇ ’ਤੇ ਸ.ਗਿੱਲ ਨੇ ਇਕ ਮਹੀਨੇ ’ਚ ਮਰਨ ਵਾਲੇ 6 ਨੋਜਵਾਨਾ ਦੇ ਪੀੜਤ ਪਰਿਵਾਰਾਂ ਨੂੰ ਵੀ ਪੱਤਰਕਾਰਾਂ ਸਾਮਣੇ ਲਿਆਂਦਾ ਜਿੰਨਾ ਨੇ ਦਿਲ ਕਬਾਉ ਦਾਸਤਾਨ ਸੁਣਾਉਦਿਆਂ ਆਖਿਆ ਕਿ ਸਾਡੇ ਤਾਂ ਬੱਚੇ ਨਸ਼ਿਆਂ ਕਾਰਨ ਤੁਰ ਗਏ ਹਨ ਪਰ ਬਾਕੀ ਮਾਪਿਆ ਦੇ ਪੁੱਤ ਬਚਾਅ ਲਓ। ਇਸ ਸਮੇਂ ਹਰਜਾਪ ਸਿੰਘ ਸੁਲਤਾਨਵਿੰਡ, ਬਾਵਾ ਸਿੰਘ ਗੁਮਾਨਪੁਰਾ ਦੋਵੇਂ ਮੈਂਬਰ ਸ੍ਰੋਮਣੀ ਕਮੇਟੀ, ਸਾਬਕਾ ਕੋਂਸਲਰ ਸਮਸ਼ੇਰ ਸਿੰਘ ਸ਼ੇਰਾ, ਯੂਥ ਆਗੂ ਮਨਪ੍ਰੀਤ ਸਿੰਘ ਮਾਹਲ, ਇਸਤਰੀ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ, ਦਿਹਾਤੀ ਦੀ ਪ੍ਰਧਾਨ ਬੀਬੀ ਵਜਿੰਦਰ ਕੌਰ ਵੇਰਕਾ, ਬੀਬੀ ਰੁਪਿੰਦਰ ਕੌਰ ਰੂਬੀ, ਮਲਕੀਤ ਸਿੰਘ ਬੀ.ਡੀ.ਓ., ਪੂਰਨ ਸਿੰਘ ਮੱਤੇਵਾਲ, ਮੁਖਤਾਰ ਸਿੰਘ ਖਾਲਸਾ, ਕ੍ਰਿਸ਼ਨ ਗੋਪਾਲ ਚਾਚੂ, ਦਵਿੰਦਰ ਸਿੰਘ ਠੇਕੇਦਾਰ, ਨੰਬਰਦਾਰ ਜੋਗਾ ਸਿੰਘ, ਗੁਰਮੇਜ ਸਿੰਘ ਬੱਬੀ ਤੇ ਹੋਰ ਵੀ ਹਾਜ਼ਰ ਸਨ।
ਨਸ਼ਿਆਂ ਕਾਰਨ ਜਾਨਾਂ ਗਵਾ ਚੁੱਕੇ ਨੌਜਵਾਨਾਂ ਦੇ ਪਰਿਵਾਰਕ ਮੈਬਰਾਂ ਨੇ ਪ੍ਰੈਸ ਨੂੰ ਸੁਣਾਈ ਦਰਦ ਭਰੀ ਦਾਸਤਾਨ
This entry was posted in ਪੰਜਾਬ.