ਨਵੀਂ ਦਿੱਲੀ : ਕੌਸ਼ਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵੱਲੋਂ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਭਾਰਤ ਵਿੱਚ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਇਸੇ ਦੇ ਤਹਿਤ ਸ੍ਰੀ ਗੁਰੂ ਹਰਿਕ੍ਰਿਸ਼ਨ (ਪ੍ਰਾ.) ਆਈ।ਟੀ।ਆਈ। ਤਿਲਕ ਨਗਰ’ ਦੇਸ਼ ਭਰ ਵਿੱਚ ਸਿਲੈਕਟ ਹੋਈ 33 ਆਈ।ਟੀ।ਆਈ। ਵਿੱਚ ਸ਼ਾਮਲ ਹੈ। ਇੱਥੇ ਦੱਸਣ ਯੋਗ ਹੈ ਕਿ ਦਿੱਲੀ ਵਿੱਚ ਸਿਰਫ ਇਸ ਆਈ।ਟੀ।ਆਈ। ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਇਸ ਆਈ. ਟੀ. ਆਈ. ਨੂੰ ਭਾਰਤ ਸਰਕਾਰ ਵੱਲੋਂ ਦਿੱਲੀ ਵਿੱਚ ਨੰਬਰ 1 ਪ੍ਰਾਈਵੇਟ ਆਈ. ਟੀ. ਆਈ. ਦਾ ਦਰਜਾ ਪ੍ਰਦਾਨ ਕੀਤਾ ਗਿਆ ਸੀ। ਇਸ ਉਪਲੱਬਧੀ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਉਸਨੂੰ ਇੱਕ ਵੱਡਾ ਬਲ ਮਿਲੇਗਾ। ਇਸ ਸੰਸਥਾ ਦੇ ਪ੍ਰਿੰਸੀਪਲ ਸ: ਚਰਨਜੀਤ ਸਿੰਘ ਨੇ ਦਿੱਲੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸ: ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਉਪਲੱਬਧੀ ਬਾਰੇ ਜਾਣੂੰ ਕਰਾਇਆ। ਪ੍ਰਿੰਸੀਪਲ ਸਾਹਿਬ ਨੇ ਦੱਸਿਆਾ ਕਿ ਇਹ ਉਪਲੱਬਧੀ ਦੇ ਮਿਲਣ ਤੋਂ ਬਾਅਦ ਸਾਡੇ ਪਾਸ ਜੋ ਵਿਦਿਆਰਥੀ ਆਉਣਗੇ ਉਨ੍ਹਾਂ ਨੂੰ ਹੋਰ ਉੱਨਤ ਤਕਨੀਕਾਂ ਦੇ ਨਾਲ ਸਿੱਖਿਆ ਦਿੱਤੀ ਜਾਏਗੀ ਅਤੇ ਇਸ ਦੇਸ਼ ਨੂੰ ਸਕਿਲ ਦੇ ਖੇਤਰ ’ਚ ਅੱਗੇ ਲਿਆਉਣ ਵਾਸਤੇ ਇਹ ਆਈ. ਟੀ. ਆਈ. ਪੂਰਾ ਯੋਗਦਾਨ ਦੇਵੇਗੀ। ਹੋਰ ਜਾਣਕਾਰੀ ਲਈ sghitc@gmail.com ਜਾਂ Phone No. 011-25990988, 25991249 ਕਰ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਸ੍ਰੀ ਗੁਰੂ ਹਰਿਕ੍ਰਿਸ਼ਨ (ਪ੍ਰਾ.) ਆਈ. ਟੀ.ਆਈ. ਤਿਲਕ ਨਗਰ’ ਦਾ ਵਰਲਡ ਬੈਂਕ ਦੀ ਗਰਾਂਟ ਲਈ ਹੋਇਆ ਸਿਲੈਕਸ਼ਨ
This entry was posted in ਭਾਰਤ.