ਨਵੀਂ ਦਿੱਲੀ – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਕਰੋਲ ਬਾਗ ਵਿਖੇ ‘ਜੂਨੀਅਰ ਡੇ ਕਮ ਨਰਸਰੀ ਗ੍ਰੈਜੂਏਸ਼ਨ ਦਿਹਾੜਾ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਮੌਕੇ ਤੇ ਸਕੂਲ ਦੇ ਚੇਅਰਮੈਨ ਸ੍ਰ: ਪਰਮਜੀਤ ਸਿੰਘ ਰਾਣਾ, ਸ੍ਰ: ਮਹਿੰਦਰ ਸਿੰਘ ਭੁੱਲਰ, ਸਕੂਲ ਮੈਨੇਜਰ ਤੇ ਹੋਰ ਪਤਵੰਤੇ ਸੱਜਣ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਅਤੇ ਸੁਆਗਤ ਗੀਤ ਰਾਹੀਂ ਕੀਤੀ ਗਈ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਜਸਵਿੰਦਰ ਕੌਰ ਨੇ ਆਏ ਹੋਏ ਮੁਖ ਮਹਿਮਾਨਾਂ ਦਾ ਸੁਆਗਤ ਕਰਦਿਆਂ ਸਕੂਲ ਦੀ ਉਪਲਬੱਧੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਸਕੂਲ ਮੈਨੇਜਮੈਂਟ ਅਤੇ ਸਟਾਫ ਦੀ ਮਿਹਨਤ ਸੱਦਕਾ ਸਕੂਲ ਲਗਾਤਾਰ ਤਰੱਕੀ ਕਰ ਰਿਹਾ ਹੈ। ਉਨ੍ਹਾਂ ਨੇ ਆਸ਼ ਜਤਾਈ ਕਿ ਭਵਿੱਖ ਵਿਚ ਸਕੂਲ ਦਾ ਸੁਨਹਿਰੀ ਇਤਿਹਾਸ ਹੋਵੇਗਾ। ਸਕੂਲ ਦੇ ਨੰਨ੍ਹੇ ਬੱਚਿਆਂ ਨੇ ਸਾਫ਼ ਅਤੇ ਹਰੇ-ਭਰੇ ਭਾਰਤ ਦੇ ਨਾਲ ਸਰਬ ਸਾਂਝੀਵਾਲਤਾ ਵਿਸ਼ੇ ਤੇ ਆਧਾਰਿਤ ਰੰਗਾ-ਰੰਗ ਪ੍ਰੋਗਰਾਮ ਵਿਚ ਨਾਟਕ, ਨ੍ਰਿਤ, ਗੀਤ ਤੇ ਗਿੱਧੇ-ਭੰਗੜੇ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਮੌਕੇ ਰਾਣਾ ਨੇ ਪ੍ਰੋਗਰਾਮ ਦੀ ਸਾਲਾਘਾ ਕਰਦਿਆਂ ਖੁਸ਼ੀ ਪ੍ਰਕਟ ਕੀਤੀ ਕਿ ਨਵੀਂ ਪਨੀਰੀ ਦੇਸ਼ ਦੀ ਸਾਫ਼ ਵਾਤਾਵਰਨ ਦੀ ਗੱਲ ਦੇ ਨਾਲ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਲੀ ਸਰਬ ਸਾਂਝੀਵਾਲਤਾ ਦੇ ਸੰਦੇਸ਼ ਦਾ ਵੀ ਪ੍ਰਚਾਰ ਕਰ ਰਹੀ ਹੈ। ਉਹਨਾਂ ਨੇ ਬੱਚਿਆਂ ਨੂੰ ਮੋਬਾਇਲ ਫੋਨ ਨਾਲ ਹੋਣ ਵਾਲੇ ਨੁਕਸਾਨ ਤੋਂ ਵੀ ਸੁਚੇਤ ਕੀਤਾ।
ਸਕੂਲ ਦੇ ਮੈਨੇਜਰ ਭੁੱਲਰ ਸਾਹਿਬ ਨੇ ਸਕੂਲ ਦੀ ਚੜ੍ਹਦੀਕਲਾ ਲਈ ਸਟਾਫ ਦੀ ਮਿਹਨਤ ਅਤੇ ਪ੍ਰੋਗਰਾਮ ਦੀ ਪ੍ਰਸ਼ੰਸਾ ਕਰਦਿਆਂ ਬੱਚਿਆਂ ਨੂੰ ਆਏ ਮਹਿਮਾਨਾਂ ਰਾਹੀਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਚੰਗੇ ਸਮਾਜ ਦੀ ਉਸਾਰੀ ਕਰਨ ਦੀ ਅਪੀਲ ਕੀਤੀ। ਬੱਚਿਆਂ ਦੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਕੂਲ ਦੀ ਐਚ.ਐਮ. ਮੈਡਮ ਗੋਬਿੰਦਰ ਕੌਰ ਨੇ ਸਾਰਿਆਂ ਮਹਿਮਾਨਾਂ ਦਾ ਧੰਨਵਾਦ ਕੀਤਾ।