ਅੰਮ੍ਰਿਤਸਰ – ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਵਲੋਂ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਖਾਲਸਾ ਕਾਲਜ਼ ਫੇਜ਼ 3ਏ, ਐਸ.ਏ.ਐਸ ਨਗਰ ਵਿਖੇ ਜ਼ਿਲਾ ਕੰਟਰੋਲਰ, ਫੂਡ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਐਸ.ਏ.ਐਸ ਨਗਰ ਦੇ ਸਹਿਯੋਗ ਨਾਲ ਮਿੱਤੀ 14/03/2019 ਨੂੰ ਮਨਾਇਆ ਗਿਆ। ਜਿਸ ਵਿਚ ਮਾਨਯੋਗ ਸ: ਬਲਬੀਰ ਸਿੰਘ ਸਿਧੂ, ਕੈਬਨਿਟ ਮੰਤਰੀ ਪੰਜ਼ਾਬ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆ ਉਨਾਂ ਵਲੋਂ ਸਮੇਂ ਦੇ ਹਾਲਾਤਾਂ ਨੂੰ ਮੁੱਖ ਰਖਦਿਆਂ ਹੋਇਆਂ ਨੌਜਵਾਨ ਪੀੜੀ ਨੂੰ ਵਧ ਤੋਂ ਵਧ ਮਿਲਾਵਟੀ ਵਸਤੂਆਂ ਤੇ ਹੋਰ ਖਾਣ ਪੀਣ ਦੀਆਂ ਨਕਲੀ ਚੀਜ਼ਾਂ ਤੋਂ ਸਾਵਧਾਨ ਰਹਿਣ ਦੀ ਪ੍ਰੇਰਣਾਂ ਕੀਤੀ ਅਤੇ ਫੈਡਰੇਸ਼ਨ ਵਲੋਂ ਦਿਹਾਤੀ ਅਤੇ ਸ਼ਹਿਰੀ ਖੇਤਰ ਵਿਚ ਲੋਕਾਂ ਨੂੰ ਖਪਤਕਾਰ ਸੁਰਖਿਆ ਐਕਟ ਬਾਰੇ ਜਾਗਰੂਕ ਕਰਨ ਦੀ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਫੈਡਰੇਸ਼ਨ ਦੇ ਸ਼੍ਰੀ ਜੈ.ਸਿੰਘ ਸੈਂਹਬੀ ਪਬਲੀਸਿਟੀ ਅਫਸਰ ਨੇ ਸ਼ਬਦ ਗਾਇਨ ਕਰਕੇ ਕੀਤਾ।
ਸ਼ਕਾਇਤ ਨਿਵਾਰਨ ਫੋਰਮ ਐਸ.ਏ.ਐਸ. ਨਗਰ ਦੇ ਸਾਬਕਾ ਜੱਜ ਸ਼੍ਰੀਮਤੀ ਮਧੂ.ਪੀ. ਸਿੰਘ ਨੇ ਵਿਸ਼ੇਸ਼ ਤੌਰ ਸ਼ਿਕਰਤ ਕਰਦਿਆਂ ਹੋਇਆ ਸੰਸਾਰ ਵਿਚ ਹਰ ਪਾਸੇ ਵਧ ਰਹੇ ਮੰਡੀਕਰਨ ਅਤੇ ਭਰਪੂਰ ਮਾਰਕੀਟ ਮੁਕਾਬਲੇ ਕਾਰਨ ਭਾਰਤ ਸਰਕਾਰ ਵਲੋਂ ਬਣਾਏ ਗਏ ਉਪਭੋਗਤਾ ਸੁਰਿਖਆ ਐਕਟ 1986 ਦੀ ਮਹੱਤਤਾ ਵਧ ਗਈ ਹੈ ਉਨਾਂ ਨੇ ਐਕਟ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇਂਦਿਆਂ ਹੋਇਆ ਉਸ ਦੀ ਵਖ ਵਖ ਧਰਾਂਵਾ ਨੂੰ ਉਦਾਰਣਾਂ ਦੇ ਕੇ ਵਿਦਿਆਥੀਆਂ ਨੂੰ ਸਮਝਾਇਆ ਕਿ ਕਿਸ ਤਰਜ਼ ਅਤੇ ਕਿਥੇ ਉਪਭੌਗਤਾ ਵਲੋਂ ਸ਼ਕਾਇਤ ਕੀਤੀ ਜਾ ਸਕਦੀ ਹੈ ਅਤੇ ਕਿਸ ਤਰਾਂ ਨਿਪਟਾਰਾ ਹੋ ਸਕਦਾ ਹੈ। ਉਪਭੋਗਤਾ ਅਦਾਲਤ ਵਿਚ ਕਿਸੇ ਤਰਾਂ ਦਾ ਵਕੀਲ ਕਰਨ ਦੀ ਲੋੜ ਨਹੀਂ ਹੁੰਦੀ ੳਪਭੋਗਤਾ ਸ਼ਕਾਇਤ ਕਰਤਾ ਆਪਣਾ ਕੇਸ ਖੁਦ ਲੜ ਸਕਦਾ ਹੈ। ਜ਼ਿਲਾ ਫੋਰਮ ਦੇ ਫੈਸਲੇ ਦੀ ਅਪੀਲ ਰਾਜ ਕਮਿਸ਼ਨ ਅਤੇ ਰਾਜ ਕਮਿਸ਼ਨ ਦੇ ਫੈਸਲੇ ਦੀ ਅਪੀਲ ਰਾਸ਼ਟਰੀ ਕਮਿਸ਼ਨ ਦੇ ਫੈਸਲੇ ਵਿਰੁਧ ਅਪੀਲ ਸਬੰਧਤ ਸ਼ਕਾਇਤ ਕਰਨ ਵਲੋਂ ਸਪਰੀਮ ਕੋਰਟ ਵਿਚ ਕੀਤੀ ਜਾ ਸਕਦੀ ਹੈ। ਉਨਾਂ ਨੇ ਜੋਰ ਦੇ ਕੇ ਕਿਹਾ ਕਿ ਮਾਮਲਾ ਭਾਵੇਂ ਦੋ ਰੁਪਏ ਦੀ ਸ਼ਕਾਇਤ ਜਾਂ ਭਾਵੇਂ 50 ਲੱਖ ਰੁਪਏ ਦੀ ਸ਼ਕਾਇਤ ਦਾ ਹੋਵੇ ਕਿਸੇ ਵੀ ਉਣਤਾਈ ਜਾਂ ਮਿਲਾਵਟ ਵਿਰੁੱਧ ਆਵਾਜ਼ ਉਠਾਣਾ ਉਪਭੋਗਤਾ ਦਾ ਹੱਕ ਹੈ।
ਸਮਾਗਮ ਦੀ ਅਗਲੀ ਕੜੀ ਵਿਚ ਰੋਜ਼ਾਨਾਂ ਖਾਣ ਪੀਣ ਦੀਆਂ ਵਸਤੂਆਂ ਵਿਚ ਹੋ ਰਹੀ ਮਿਲਾਵਟ ਤੇ ਚਿੰਤਾ ਦਾ ਅਜ਼ਹਾਰ ਕਰਦੇ ਹੋਏ ਸਾਬਕਾ ਸਿਵਲ ਸਰਜ਼ਨ ਡਾ. ਐਸ.ਪੀ ਸੁਰੀਲਾ ਨੇ ਫੂਡ ਸੇਫਟੀ ਐਕਟ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਉਨਾਂ ਨੇ ਦਸਿਆ ਕਿ ਭਾਵੇਂ ਸਮੇਂ ਸਮੇਂ ਸੇਹਤ ਵਿਭਾਗ ਵਲੋਂ ਖਾਣ ਪੀਣ ਵਾਲੀਆਂ ਵਸਤੂਆਂ ਮਠਿਆਈਆਂ ਆਦਿ ਦੇ ਸੈਂਪਲ ਸੇਹਤ ਵਿਭਾਗ ਵਲੋਂ ਭਰੇ ਜਾਂਦੇ ਹਨ ਪਰ ਉਨਾਂ ਉਪਭੋਗਤਾ ਦਾ ਇਹ ਫਰਜ਼ ਬਣਦਾ ਹੈ ਕਿ ਉਨਾਂ ਦੇ ਧਿਆਨ ਵਿਚ ਮਿਲਾਵਟ ਦੀ ਆਈ ਸ਼ਕਾਇਤ ਨੂੰ ਸੇਹਤ ਵਿਭਾਗ ਜਾਂ ਜ਼ਿਲਾ ਖੁਰਾਕ ਅਫਸਰ ਨੂੰ ਸ਼ਕਾਇਤ ਕਰੇ ਜਿਸ ਵਿਚ ਉਪਭੋਗਤਾ ਦਾ ਖੁਦ ਅਤੇ ਸਮਾਜ ਦਾ ਭਲਾ ਹੈ। ਉਨਾਂ ਨੇ ਤੰਬਾਕੂ / ਸਿਗਰਟ ਦੇ ਭਿਆਨਕ ਸੇਹਤ ਵਿਰੋਧੀ ਨਿਕਲਣ ਵਾਲੇ ਨਤੀਜਿਆਂ ਤੋਂ ਵੀ ਜਾਣੂ ਕਰਵਾਇਆ। ਇਸ ਜ਼ਹਿਰੀਲੇ ਜਹਿਰ ਤੋਂ ਸਭ ਨੂੰ ਬਚਨਾ ਚਾਹੀਦਾ ਹੈ।
ਭਾਰਤ ਮਾਨਕ ਬਿਉਰੋ ਵਲੋਂ ਸ਼੍ਰੀ ਦੀਪਕ ਕੁਮਾਰ, ਡਿਪਟੀ ਡਾਈਰੈਕਟਰ, ਇਸ ਪ੍ਰੋਗਰਾਮ ਵਿਚ ਹਾਜ਼ਰ ਹੋ ਕੇ ਸੋਨੇ ਦੀ ਸ਼ੁਧਤਾ ਜਾਨਣ ਲਈ ‘ਹਾਲ ਮਾਰਕ’ ਵਸਤੂਆਂ ਦੀ ਚੰਗੀ ਗੁਣਵਤਾ ਲਈ ਆਈ.ਐਸ.ਆਈ ਮਾਰਕ ਬਾਰੇ ਵਿਸ਼ੇਸ਼ ਜਾਣਕਾਰੀ ਦੇਂਦਿਆ ਹੋਇਆ ਦਸਿਆ ਕਿ ‘ਹਾਲ ਮਾਰਕ’ ਦੀ ਸੋਨੇ ਦੇ ਗਹਿਣਿਆਂ ਉਪਰ ਲੱਗੀ ਹੋਈ ਮੋਹਰ ਸਰਕਾਰ ਵਲੋਂ ਸ਼ੁਧਤਾ ਦਾ ਸਰਟੀਫੀਕੇਟ ਹੈ ਉਨਾਂ ਨੇ ਇਹ ਵੀ ਦਸਿਆ ਕਿ ਸ਼ਹਿਰ ਵਿਚ ਕਈ ਥਾਵਾਂ ਤੇ ਹਾਲ ਮਾਰਕ ਚੈਕ ਕਰਨ ਲਈ ਲੇਬਾਰਟਰੀਆਂ ਬਣਾਈਆਂ ਗਈਆਂ ਜਿਵੇਂ ਮਿਨਰਲ ਵਾਟਰ ਅਤੇ ਸ਼ਰਬਤ ਆਦਿ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਜਿਵੇਂ ਮਸਾਲੇ ਆਦਿ ਉਪਰ ਐਗ ਮਾਰਕ–ਆਈ.ਐਸ.ਆਈ ਦਾ ਨਿਸ਼ਾਨ ਚੰਗੇ ਗੁਣਵਤਾ ਦੀ ਪਹਿਚਾਨ। ਵਿਦਿਆਰਥੀਆਂ ਨੂੰ ਵੀ ਜਾਗਰੂਕ ਕੀਤਾ।
ਇਸ ਪ੍ਰੋਗਰਾਮ ਵਿਚ ਸ਼੍ਰੀ ਸੁਖਵਿੰਦਰ ਕੁਮਾਰ, ਹੈਡ, ਰਿਜ਼ਨਲ ਟਰਾਂਸਪੋਰਟ ਅਥਾਰਟੀ ਐਸ.ਏ.ਐਸ ਨਗਰ ਨੇ ਸ਼ਮੂਲੀਅਤ ਕਰਦੇ ਹੋਏ ਕਾਲਜ਼ ਦੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਆਨ-ਲਾਈਨ ਲਾਈਸੰਸ ਆਦਿ ਬਣਾਉਣ ਲਈ ਭਰਪੂਰ ਜਾਣਕਾਰੀ ਦਿੱਤੀ ਅਤੇ ਕਿਸੇ ਕਿਸਮ ਦੀ ਮੁਸ਼ਕਿਲ ਆਉਣ ਤੇ ਨਿੱਜੀ ਸੰਪਰਕ ਕਰਕੇ ਸਹਾਇਤਾ ਲੈਣ ਲਈ ਪੂਰਾ ਸਹਿਯੋਗ ਦੇਣ ਲਈ ਕਿਹਾ। ਇਸ ਮੋਕੇ ਜ਼ਿਲਾ ਪੁਲਿਸ ਪ੍ਰਸ਼ਾਸ਼ਨ ਵਲੋਂ ਸ਼੍ਰੀ ਜਨਕ ਰਾਜ਼, ਏ.ਐਸ.ਆਈ ਅਤੇ ਸ਼੍ਰੀ ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਭਰਪੁਰ ਜਾਣਕਾਰੀ ਦਿੱਤੀ ਜਿਵੇਂ ਜੈਬਰਾ ਕਰਾਸਿੰਗ, ਪੈਡਸਟਰੀਅਨ ਲਾਈਨਾਂ ਅਤੇ ਲਾਲ ਬੱਤੀ ਦੀ ਪਾਲਣਾ ਕਰਨ ਲਈ ਜੋਰ ਦਿੱਤਾ ਅਤੇ ਨਾਲ ਹੀ ਸੂਚਿਤ ਕੀਤਾ ਕਿ ਬਿਨਾਂ ਲਾਈਸੰਸ ਅਤੇ ਹੋਰ ਜਰੂਰੀ ਕਾਗਜ਼ਤ ਹਰ ਵਾਹਨ ਚਾਲਕ ਕੋਲ ਲਾਜ਼ਮੀ ਹੋਣੇ ਚਾਹੀਦੇ ਹਨ।
ਇਸ ਮੌਕੇ ਤੇ ਫੈਡਰੇਸ਼ਨ ਦੇ ਪ੍ਰਧਾਨ ਇੰਜ਼. ਪੀ.ਐਸ. ਵਿਰਦੀ ਵਲੋਂ ਦਸਿਆ ਕਿ 20 ਸਾਲ ਤੋਂ ਲੰਬੇ ਅਰਸੇ ਤੋਂ ਇਹ ਫੈਡਰੇਸ਼ਨ ਉਪਭੋਗਤਾ ਦੀ ਨਿਸ਼ਕਾਮ ਸੇਵਾਵਾਂ ਵਿਚ ਲਗੀ ਹੋਈ ਹੈ ਅਤੇ ਹੁਣ ਤੱਕ 30 ਤੋਂ ਵਧ ਵਖ ਵਖ ਕਾਲਜ਼ਾਂ, ਸਰਕਾਰੀ ਸਕੂਲਾਂ, ਆਈ.ਟੀ.ਆਈ ਅਤੇ ਹੋਰ ਵੱਡੀਆਂ ਸੰਸਥਾਵਾਂ ਵਿਚ ਵਿਦਿਆਰਥੀਆਂ ਅਤੇ ਉਪਭੋਗਤਾਵਾਂ ਨੂੰ ਜਾਗਰੂਕਤਾ ਲਈ ਕੈਂਪ / ਸੈਮੀਨਰ ਲਗਾ ਚੁੱਕੀ ਹੈ ਉਨਾਂ ਨੇ ਭਵਿੱਖ ਵਿਚ ਇਹ ਸੇਵਾ ਨਿਰੰਤਰ ਰੁਪ ਵਿਚ ਜਾਰੀ ਰਖਣ ਦੀ ਵਚਨ ਬੰਧਤਾ ਨੂੰ ਦੁਹਰਾਇਆ। ਉਨਾਂ ਨੇ ਭਾਰਤ ਮਾਨਕ ਬਿਊਰੋ, ਜ਼ਿਲਾ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਅਤੇ ਸਿਖਿਆ ਵਿਭਾਗ ਵਲੋਂ ਮਿਲੇ ਸਹਿਯੋਗ ਦਾ ਵੀ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਕਾਲਜ਼ ਦੇ ਵਿਦਿਆਰਥੀਆਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇੰਜ਼. ਪੀ.ਐਸ. ਵਿਰਦੀ ਪ੍ਰਧਾਨ ਜੀ ਨੇ ਖਾਲਸਾ ਕਾਲਜ਼ ਦੀ ਮੈਨੇਜ਼ਮੈਂਟ ਦਾ ਇਸ ਪ੍ਰੋਗਰਾਮ ਨੂੰ ਅਯੋਜਤ ਕਰਨ ਲਈ ਧੰਨਵਾਦ ਕੀਤਾ। ਪ੍ਰੋਗਰਾਮ ਵਿਚ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਕਾਲਜ਼ ਦੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰੀ ਨੇ ਆਏ ਮਹਿਮਾਨਾਂ ਅਤੇ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਵਾਲੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਅਗਾਂਹ ਵਾਸਤੇ ਵੀ ਇਹੋ ਜਿਹੇ ਪ੍ਰੋਗਰਾਮ ਕਰਨ ਵਾਸਤੇ ਫੈਡਰੇਸ਼ਨ ਨੂੰ ਪੂਰਾ ਸਹਿਯੋਗ ਦੇਣ ਲਈ ਵੀ ਕਿਹਾ।
ਸ਼੍ਰੀ ਮਨਜੀਤ ਸਿੰਘ ਭੱਲਾ, ਸੰਸਥਾਂ ਦੇ ਸੀਨੀਅਰ ਮੀਤ ਪ੍ਰਧਾਨ ਨੇ ਸਟੇਜ ਸਕੱਤਰ ਦੀ ਭੂਮਿਕਾ ਬਖੁਬੀ ਨਿਭਾਈ। ਇਸ ਵਿਸ਼ਵ ਖਪਤਕਾਰ ਦਿਵਸ ਨੂੰ ਵਧੀਆ ਢੰਗ ਨਾਲ ਮਨਾਉਣ ਲਈ ਸੰਸਥਾਂ ਦੇ ਮੈਬਰਾਂ ਨੇ ਭਰਪੂਰ ਯੋਗਦਾਨ ਪਾਇਆ। ਜ਼ਿਲਾ ਕੰਟਰੋਲਰ, ਫੁਡ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵਲੋਂ ਸ਼੍ਰੀ ਹੇਮਰਾਜ਼ ਜ਼ਿਲਾ ਫੂਡ ਸਪਲਾਈ ਅਫਸਰ ਅਤੇ ਸ਼੍ਰੀ ਹਰਦੀਪ ਸਿੰਘ ਨੇ ਸ਼ਮੂਲੀਅਤ ਕੀਤੀ ਇਸ ਪ੍ਰੋਗਰਾਮ ਵਿਚ ਕਾਲਜ਼ ਦੇ ਸੀਨੀਅਰ ਸਟਾਫ ਮੈਬਰਾਂ ਵਲੋਂ ਵੀ ਵਧ ਸ਼ਮੂਲੀਅਤ ਕੀਤੀ ਅਤੇ ਯੋਗਦਾਨ ਪਾਇਆ। ਇਸ ਪ੍ਰੋਗਰਾਮ ਵਿਚ ਸ਼ਹਿਰ ਤੋਂ ਵੱਡੀ ਗਿਣਤੀ ਵਿਚ ਪਤਵੰਤੇ ਮੈਂਬਰ ਸ਼੍ਰੀ ਨਰਾਇਣ ਸਿੰਘ ਸਿਧੂ, ਮਿਊਸਪੈਲ ਕੌਸਲਰ, ਇੰਦਰਜੀਤ ਸਿੰਘ ਖੋਖਰ, ਦਵਿੰਦਰ ਸਿੰਘ ਵਿਰਕ, ਪ੍ਰਿਤਪਾਲ ਸਿੰਘ ਠੁਕਰਾਲ, ਐਨ.ਆਰ.ਈ, ਸ਼੍ਰੀ ਰਜ਼ਨੀਸ਼ ਕੁਮਾਰ ਅਤੇ ਫੈਡਰੇਸ਼ਨ ਦੇ ਪੈਟਰਨ ਲੈਫ. ਕਰਨਲ ਐਸ.ਐਸ. ਸੋਹੀ, ਸ: ਜਗਜੀਤ ਸਿੰਘ ਅਰੋੜਾ, ਸਰਵ ਸ਼੍ਰੀ ਅਲਬੇਲ ਸਿੰਘ ਸਿਆਨ, ਏ.ਐਨ. ਸ਼ਰਮਾ, ਸੁਵਿੰਦਰ ਸਿੰਘ ਖੋਖਰ, ਐਮ.ਐਮ ਚੋਪੜਾ, ਜੈ ਸਿੰਘ ਸੈਂਹਬੀ, ਸੁਰਜੀਤ ਸਿੰਘ ਗਰੇਵਾਲ, ਪੀ.ਡੀ. ਵਧਵਾ, ਕੁਲਦੀਪ ਸਿੰਘ ਭਿੰਡਰ, ਪ੍ਰਵੀਨ ਕੁਮਾਰ ਕਪੂਰ, ਸੋਹਨ ਲਾਲ ਸ਼ਰਮਾ, ਦਰਸ਼ਨ ਸਿੰਘ, ਗਿਆਨ ਸਿੰਘ, ਜਸਵੰਤ ਸਿੰਘ ਸੋਹਲ, ਗੁਰਚਰਨ ਸਿੰਘ, ਮਨਜੀਤ ਕੋਰ ਸਾਬਕਾ ਐਮ.ਸੀ, ਮੈਂਬਰਾਂ ਨੇ ਸ਼ਮੂਲੀਅਤ ਕੀਤੀ।