ਪੈਰਿਸ, (ਸੁਖਵੀਰ ਸਿੰਘ ਸੰਧੂ) – ਇੱਥੇ ਦੇ ਅਮੀਰ ਇਲਾਕੇ ਵੇਰਸਾਈਲ ਵਿੱਚ ਨਕਲੀ ਪਲੰਬਰ ਤੇ ਪੁਲਿਸ ਵਾਲੇ ਬਣ ਕੇ ਆਏ ਚਾਰ ਚੋਰਾਂ ਨੇ 86 ਸਾਲਾਂ ਦੀ ਬਜ਼ੁਰਗ ਔਰਤ ਦੇ ਘਰ ਪਈਆਂ ਦੋਵੇਂ ਤਜੌਰੀਆਂ ਨੂੰ ਖਾਲੀ ਕਰ ਦਿੱਤਾ।ਜਿਹਨਾਂ ਵਿੱਚ ਸੋਨਾ ਹੀਰੇ ਜਵਾਹਰਤ ਤੇ ਨਕਦੀ ਪਈ ਹੋਈ ਸੀ। ਇੱਕ ਅੰਦਾਜੇ ਮੁਤਾਬਕ ਪੰਜ ਲੱਖ ੲੈਰੋ ਦੇ ਕਰੀਬ ਦਾ ਸਮਾਨ ਸੀ।
ਹੋਇਆ ਇਸ ਤਰ੍ਹਾਂ ਕਿ ਪਹਿਲੇ ਦਿੱਨ ਇੱਕ ਆਦਮੀ ਉਸ ਔਰਤ ਦੇ ਘਰ ਕੰਪਨੀ ਦੀ ਵਰਦੀ ਪਾਕੇ ਇਹ ਦੱਸਣ ਲਈ ਆਇਆ ਕਿ ਕੱਲ ਨੂੰ ਤੁਹਾਡਾ ਪਾਣੀ ਵਾਲਾ ਮੀਟਰ ਅਤੇ ਹੋਰ ਚੈਕਿੰਗ ਕਰਨ ਲਈ ਆਵਾਂਗਾ। ਕਿਉਂ ਕਿ ਨਾਲ ਬਣ ਰਹੀ ਬਿਲਡਿੰਗ ਵਿੱਚ ਪਾਣੀ ਲੀਕ ਹੋ ਰਿਹਾ ਹੈ। ਜਾਂਦੇ ਵਕਤ ਉਹ ਇੱਕਲੀ ਰਹਿ ਰਹੀ ਬਜ਼ੁਰਗ ਔਰਤ ਦੇ ਘਰ ਪਈਆਂ ਦੋ ਤਜ਼ੋਰੀਆਂ ਵੱਲ ਵੀ ਚੋਰ ਅੱਖ ਨਿਗ੍ਹਾ ਮਾਰ ਗਿਆ।
ਅਗਲੀ ਸਵੇਰ ਉਹ ਦਸ ਵਜ੍ਹੇ ਦੇ ਕਰੀਬ ਫਿਰ ਵਰਦੀ ਪਾਕੇ ਆਇਆ ਤੇ ਉਸ ਦੇ ਘਰ ਵਿਚਲੇ ਮੀਟਰ ਨੂੰ ਚੈੱਕ ਕਰਨ ਲੱਗ ਪਿਆ।ਉਸ ਨੇ ਦੱਸਿਆ ਕਿ ਕਰੀਬ ਚਾਰ ਘੰਟੇ ਦਾ ਕੰਮ ਹੈ।ਉਸ ਦੇ ਉਥੇ ਹੁੰਦੇ ਹੀ ਤਿੰਨ ਆਦਮੀਆਂ ਨੇ ਉਸ ਔਰਤ ਦੇ ਘਰ ਦੀ ਘੰਟੀ ਵਜ੍ਹਾ ਦਿੱਤੀ, ਉਹਨਾਂ ਆਉਦਿਆਂ ਹੀ ਕਿਹਾ ਕਿ ਅਸੀ ਪੁਲਿਸ ਵਾਲੇ ਹਾਂ,ਸਾਨੂੰ ਫੋਨ ਆਇਆ ਕਿ ਤੁਹਾਡੇ ਘਰ ਚੋਰ ਵੜ੍ਹਿਆ ਹੈ।ਅਸੀ ਘਰ ਦੀ ਤਲਾਸ਼ੀ ਲੈਣੀ ਹੈ।ਨਾਲੇ ਸਾਨੂੰ ਇਹ ਤਜ਼ੌਰੀਆਂ ਖੋਲ ਕਿ ਵਿਖਾਓ।ਜਦੋਂ ਉਸ ਔਰਤ ਨੇ ਤਜੌਰੀ ਖੋਲਣ ਤੋਂ ਨਾਂਹ ਨੁੱਕਰ ਕੀਤੀ ਤਾਂ ਉਨਾਂ ਨੇ ਧੱਕੇ ਨਾਲ ਜਬਰਦਸਤੀ ਕਰਕੇ ਦੋਵੇਂ ਤਜ਼ੌਰੀਆ ਖੁਲਵਾ ਲਈਆਂ।ਜਿਸ ਵਿੱਚ ਪਏ ਸੋਨੇ ਦੇ ਗਹਿਣੇ ਹੀਰੇ ਜਵਾਹਰਤ ਅਤੇ ਦੋ ਲਫਾਫਿਆਂ ਵਿੱਚ ਪਈ ਨਕਦੀ ਨੂੰ ਕਪੜ੍ਹੇ ਦੇ ਥੈਲੇ ਵਿੱਚ ਪਾਕੇ ਫਰਾਰ ਹੋ ਗਏ।ਪੁਲਿਸ ਦੀ ਸਪੈਸ਼ਲ ਬ੍ਰੀਗੇਡ ਨੇ ਆਕੇ ਹੱਥਾ ਦੇ ਨਿਸ਼ਾਨ ਲੈਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।ਖਬਰ ਲਿੱਖੀ ਜਾਣ ਤੱਕ ਪੁਲਿਸ ਨੇ ਉਸ ਕਾਰ ਦੀ ਪਹਿਚਾਣ ਕਰ ਲਈ ਹੈ, ਜਿਸ ਵਿੱਚ ਉਹ ਸਵਾਰ ਹੋ ਕੇ ਆਏ ਸਨ।