ਨਵੀਂ ਦਿੱਲੀ – ਬਸਪਾ ਮੁੱਖੀ ਮਾਇਆਵਤੀ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ ਕਿ ਉਹ ਖੁਦ ਲੋਕਸਭਾ ਚੋਣ ਨਹੀਂ ਲੜੇਗੀ। ਉਨ੍ਹਾਂ ਨੇ ਕਿਹਾ ਕਿ ਸਾਡਾ ਗਠਬੰਧਨ ਬਹੁਤ ਹੀ ਚੰਗੀ ਸਥਿਤੀ ਵਿੱਚ ਹੈ ਅਤੇ ਮੌਜੂਦਾ ਹਾਲਾਤ ਵਿੱਚ ਚੋਣ ਨਾ ਲੜਨਾ ਹੀ ਪਾਰਟੀ ਦੇ ਹਿੱਤ ਵਿੱਚ ਰਹੇਗਾ। ਸਪਾ ਅਤੇ ਬਸਪਾ ਦੇ ਆਪਸੀ ਗਠਜੋੜ ਤੋਂ ਬਾਅਦ ਇਹ ਚਰਚਾ ਜੋਰਾਂ ਤੇ ਸੀ ਕਿ ਮਾਇਆਵਤੀ ਚੋਣ ਲੜੇਗੀ ਪਰ ਹੁਣ ਇਨ੍ਹਾਂ ਸਾਰੀਆਂ ਅਟਕਲਾਂ ਠੁਸ ਹੋ ਗਈਆਂ ਹਨ।
ਮਾਇਆਵਤੀ ਨੇ ਕਿਹਾ ਕਿ ਮੇਰੀ ਜਿੱਤ ਨਾਲੋਂ ਗਠਬੰਧਨ ਦੀ ਜਿੱਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਸਖਤ ਫੈਂਸਲੇ ਲੈਣੇ ਪੈਂਦੇ ਹਨ। ਬਸਪਾ ਮੁੱਖੀ ਅਨੁਸਾਰ ਜੇ ਲੋੜ ਮਹਿਸੂਸ ਹੋਵੇਗੀ ਤਾਂ ਉਹ ਬਾਅਦ ਵਿੱਚ ਸੰਸਦ ਪਹੁੰਚ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਭਾਜਪਾ ਦੀ ਜਾਤੀਵਾਦ,ਸੰਪਰਦਾਇਕ ਅਤੇ ਗਰੀਬ-ਮਜ਼ਦੂਰ ਵਿਰੋਧੀ ਨੀਤੀਆਂ ਤੋਂ ਪਿੱਛਾ ਛੁਡਾਉਣਾ ਚਾਹੁੰਦੀ ਹੈ। ਮਾਇਆਵਤੀ ਨੇ ਭਾਜਪਾ ਤੇ ਹਮਲਾਵਰ ਹੁੰਦਿਆਂ ਕਿਹਾ ਕਿ ਹਾਰ ਤੋਂ ਡਰ ਕੇ ਬੀਜੇਪੀ ਨੇਤਾ ਅਨਾਪ-ਸ਼ਨਾਪ ਬਿਆਨਬਾਜ਼ੀ ਕਰ ਰਹੇ ਹਨ।
ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਬੰਧਨ ਦੇ ਬਾਅਦ ਦੋਵੇਂ ਹੀ ਪਾਰਟੀਆਂ ਹਰ ਮੋਰਚੇ ਤੇ ਇੱਕ ਦੂਸਰੇ ਦੇ ਨਾਲ ਚਟਾਨ ਵਾਂਗ ਖੜ੍ਹੀਆਂ ਨਜ਼ਰ ਆ ਰਹੀਆਂ ਹਨ।ਸਾਬਕਾ ਮੁੱਖਮੰਤਰੀ ਅਖਿਲੇਸ਼ ਯਾਦਵ ਨੇ ਹਾਲ ਹੀ ਵਿੱਚ ‘ਇਤਿਹਾਸ ਚੱਕਰ’ ਨਾਮ ਦੇ ਨਾਲ ਸਪਾ-ਬਸਪਾ ਗਠਬੰਧਨ ਦਾ ਲੋਗੋ ਟਵੀਟ ਕੀਤਾ ਸੀਲ ਉਨ੍ਹਾਂ ਨੇ ਮਾਇਆਵਤੀ ਨੂੰ ਗਰੀਬਾਂ ਦੀ ਆਵਾਜ਼ ਦੱਸਦੇ ਹੋਏ ਕਿਹਾ ਸੀ ਕਿ ਇਹ ਸਮਾਂ ਪ੍ਰੀਵਰਤਣ ਦਾ ਹੈ ਜੋ ਕਿ ਆ ਕੇ ਰਹੇਗਾ।