ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲਾ ਸਾਹਿਬ ਹਸਪਾਲ ਨੂੰ ਸੰਗਤਾਂ ਲਈ ਮੁੜ ਚਾਲੂ ਕਰਨ ਦੀ ਪ੍ਰਕ੍ਰਿਆ ਲੀਹਾਂ ਪਾ ਦਿੱਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਬਾਲਾ ਸਾਹਿਬ ਹਸਪਾਲ ਤੇ ਮੈਡੀਕਲ ਕਾਲਜ ਕੀਤੇ ਵਾਅਦੇ ਅਨੁਸਾਰ ਮੁੜ ਚਾਲੂ ਕਰਨ ਦੀ ਪ੍ਰਕ੍ਰਿਆ ਅਤੇ ਆਲਾ ਮਿਆਰੀ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੇ ਜਾਣ ਦੇ ਮਾਮਲੇ ’ਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਪ੍ਰਮੁੱਖ ਡਾਕਟਰਾਂ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਡਾ। ਪ੍ਰਿਥਪਾਲ ਸਿੰਘ ਮੈਨੀ, ਡਾ. ਆਈ.ਪੀ.ਐਸ. ਕਾਲਰਾ ਅਤੇ ਡਾਕਟਰ ਜੀ.ਐਸ. ਗਰੇਵਾਲ ਨਾਲ ਵਿਸ਼ੇਸ਼ ਤੋਰ ’ਤੇ ਸ਼ਾਮਿਲ ਸਨ।
ਦੇਰ ਸ਼ਾਮ ਇਨ੍ਹਾਂ ਡਾਕਟਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸ। ਸਿਰਸਾ ਨੇ ਮਾਹਿਰ ਡਾਕਟਰ ਤੋਂ ਇਸ ਬਾਰੇ ਵੀ ਰਾਏ ਹਾਸਿਲ ਕੀਤੀ ਕਿ ਬਾਲਾ ਸਾਹਿਬ ਦੇ ਮੌਜ਼ੂਦਾ ਹਸਪਤਾਲ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਪੋਲੀਕਲੀਨਿਕ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਹੋਰ ਕਿਹੜੀਆਂ-ਕਿਹੜੀਆਂ ਬੇਹਤਰ ਸੁਵਿਧਾਵਾਂ ਦਿੱਤੀਆਂ ਜਾ ਸਕਦੀਆਂ ਹਨ।
ਸ. ਸਿਰਸਾ ਨੇ ਇਹ ਵੀ ਦੱਸਿਆ ਕਿ ਆਉਣ ਵਾਲੀ 14 ਅਪ੍ਰੈਲ ਨੂੰ ਦਿੱਲੀ ਅਤੇ ਐਨ।ਸੀ।ਆਰ ਦੇ ਨਾਮਵਰ ਡਾਕਟਰਾਂ ਦੀ ਭਾਈ ਵੀਰ ਸਿੰਘ ਸਹਿਤ ਸਦਨ, ਨਵੀਂ ਦਿੱਲੀ ਵਿਖੇ ਕਾਨਫਰੰਸ ਬੁਲਾਈ ਜਾ ਰਹੀ ਹੈ, ਜਿਸ ਵਿੱਚ ਲਗਭਗ 200 ਨਾਮਵਰ ਡਾਕਟਰ ਭਾਗ ਲੈਣਗੇ। ਇਸ ਹੋਣ ਵਾਲੀ ਕਾਨਫਰੰਸ ਵਿੱਚ ਬਾਲਾ ਸਾਹਿਬ ਹਸਪਤਾਲ ਤੇ ਮੈਡੀਕਲ ਕਾਲਜ ਨੂੰ ਬਣਾਕੇ ਕੇ ਸ਼ੁਰੂ ਕਰਨ ਦੀ ਪ੍ਰਕ੍ਰਿਆ, ਰੂਪਰੇਖਾ, ਮਾਧਿਅਮ ਅਤੇ ਇਸ ਲਈ ਕਿਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ ਉਤੇ ਚਰਚਾ ਕੀਤੀ ਜਾਵੇਗੀ। ਸ। ਸਿਰਸਾ ਨੇ ਇਸ ਕਾਨਫਰੰਸ ਵਿੱਚ ਵੱਧ ਤੋਂ ਵੱਧ ਡਾਕਟਰ ਨੂੰ ਸ਼ਾਮਿਲ ਹੋਣ ਦੀ ਵੀ ਬੇਨਤੀ ਕੀਤੀ।