ਨਵੀਂ ਦਿਲੀ – ਅਮਰੀਕਾ ਦੇ ਪ੍ਰਸਿੱਧ ਬਿਜ਼ਨਸਮੈਨ ਅਤੇ ਦੁਨੀਆਂ ਦੇ ਤੀਸਰੇ ਸੱਭ ਤੋਂ ਅਮੀਰ ਵਿਅਕਤੀ ਵਾਰੇਨ ਬਫੇਟ ਦੇ ਨਾਲ ਲੰਚ ਕਰਨ ਦੇ ਲਈ ਇੱਕ ਅਗਿਆਤ ਪਰਸਨ ਨੇ 4.57 ਮਿਲੀਅਨ ਡਾਲਰ ਦੀ ਬੋਲੀ ਲਗਾਈ ਹੈ। ਇਹ ਪੈਸਾ ਇੱਕ ਚੈਰਿਟੀ ਸੰਸਥਾ ਨੂੰ ਦਿੱਤਾ ਜਾਵੇਗਾ। ਬਫੇਟ ਦੇ ਨਾਲ ਲੰਚ ਦੇ ਲਈ ਹਰ ਸਾਲ ਬੋਲੀਆਂ ਲਗਾਈਆਂ ਜਾਂਦੀਆਂ ਹਨ। ਇਸ ਸਾਲ ਵੀ ਪੰਜ ਬੋਲੀ ਲਗਾਉਣ ਵਾਲਿਆਂ ਨੇ 18 ਬੋਲੀਆਂ ਲਗਾਈਆਂ ਸਨ।
ਵਾਰੇਨ ਬਫੇਟ ਦੇ ਨਾਲ ਲੰਚ ਦੇ ਲਈ ਵੈਬਸਾਈਟ ਈਵੇ ਤੇ ਸ਼ੁਕਰਵਾਰ ਰਾਤ ਨੂੰ ਸਮਾਪਤ ਹੋਈ ਪੰਜ ਦਿਨੀ ਆਕਸ਼ਨ ਵਿੱਚ 4,567,888 ਡਾਲਰ ਦੀ ਸੱਭ ਤੋਂ ਵੱਡੀ ਬੋਲੀ ਲਗਾਈ ਗਈ ਜੋ ਕਿ 2012 ਅਤੇ 2016 ਵਿੱਚ ਲਗੀਆਂ ਰਿਕਾਰਡ ਬੋਲੀਆਂ ਵਿੱਚੋਂ ਸੱਭ ਤੋਂ ਵੱਧ ਹੈ। ਬੋਲੀ ਤੋਂ ਮਿਲਣ ਵਾਲੀ ਇਸ ਰਾਸ਼ੀ ਨੂੰ ਸੈਨਫਰਾਂਸਿਸਕੋ ਦੇ ਟੈਂਡਰ ਲਾਈਨ ਸਥਿਤ ਗਲਾਈਡ ਫਾਊਂਡੇਸ਼ਨ ਨੂੰ ਦਿੱਤਾ ਜਾਵੇਗਾ, ਜੋ ਗਰੀਬਾਂ, ਬੇਘਰਾਂ ਅਤੇ ਨਸ਼ੇ ਦੀ ਆਦਤ ਨਾਲ ਜੂਝ ਰਹੇ ਲੋਕਾਂ ਦੀ ਮੱਦਦ ਕਰਨ ਦਾ ਕੰਮ ਕਰਦਾ ਹੈ।
ਇਸ ਨਿਲਾਮੀ ਵਿੱਚ ਜਿੱਤ ਦਰਜ਼ ਕਰਵਾਉਣ ਵਾਲੇ ਅਤੇ ਉਸ ਦੇ 7 ਦੋਸਤ ਮੈਨਹਟਨ ਦੇ ਸਮਿੱਥ ਵਾਲੇਂਸਕੀ ਸਟੀਕਹਾਊਸ ਵਿੱਚ ਵਾਰੇਨ ਬਫੇਟ ਦੇ ਨਾਲ ਲੰਚ ਕਰ ਸਕਦੇ ਹਨ, ਜਿਸ ਦੌਰਾਨ ਉਹ ਬਫੇਟ ਦੇ ਨਾਲ ਅਗਲੇ ਨਿਵੇਸ਼ ਨੂੰ ਛੱਡ ਕੇ ਕਿਸੇ ਵੀ ਮੁੱਦੇ ਤੇ ਚਰਚਾ ਕਰ ਸਕਦੇ ਹਨ।