ਫ਼ਤਹਿਗੜ੍ਹ ਸਾਹਿਬ – “ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ ਇੰਡੀਅਨ ਫ਼ੌਜ ਵੱਲੋਂ ਸਿੱਖ ਰੈਫਰੈਸ ਲਾਈਬੇ੍ਰੀ ਵਿਚੋਂ ਸਿੱਖ ਕੌਮ ਦੀਆਂ ਇਤਿਹਾਸਿਕ ਕੌਮੀ ਦਸਤਾਵੇਜ਼ ਅਤੇ ਹੋਰ ਕੀਮਤੀ ਵਸਤਾਂ ਲੁੱਟਕੇ ਲੈ ਗਏ ਸਨ । ਜਿਸ ਸਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਸਰਕਾਰ ਅਤੇ ਹੁਕਮਰਾਨਾਂ ਨੂੰ ਉਹ ਸਾਡੀਆਂ ਕੌਮੀ ਇਤਿਹਾਸਿਕ ਵਸਤਾਂ ਅਤੇ ਦਸਤਾਵੇਜ ਵਾਪਸ ਦੇਣ ਲਈ ਇੰਡੀਆਂ ਦੇ ਪ੍ਰੈਜੀਡੈਟ ਅਤੇ ਸੈਂਟਰ ਸਰਕਾਰ ਨੂੰ ਬਹੁਤ ਪਹਿਲੇ ਪੱਤਰ ਲਿਖੇ ਗਏ ਸਨ । ਉਸ ਸਮੇਂ ਤੋਂ ਲੈਕੇ ਅੱਜ ਤੱਕ ਨਾ ਤਾਂ ਅਜਿਹੀਆ ਦੁਰਲੱਭ ਕੌਮੀ ਵਸਤਾਂ ਤੇ ਦਸਤਾਵੇਜ਼ ਐਸ.ਜੀ.ਪੀ.ਸੀ. ਨੂੰ ਵਾਪਸ ਕਰਨ ਸੰਬੰਧੀ ਕੋਈ ਕਾਰਵਾਈ ਜਾਂ ਜਾਣਕਾਰੀ ਨਹੀਂ ਮਿਲੀ । ਜਦੋਂਕਿ ਸੈਂਟਰ ਸਰਕਾਰ ਦੇ ਉਪਰੋਕਤ ਵਸਤਾਂ ਨਾਲ ਸੰਬੰਧਿਤ ਵਿਭਾਗ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਅਸੀਂ ਸਿੱਖ ਕੌਮ ਦੀਆਂ ਅਮੁੱਲ ਵਸਤਾਂ ਅਤੇ ਦਸਤਾਵੇਜ਼ ਵਾਪਸ ਕਰ ਦਿੱਤੇ ਗਏ ਹਨ ਅਤੇ ਸਾਡੇ ਕੋਲ ਸਿੱਖ ਕੌਮ ਨੂੰ ਵਾਪਸ ਕਰਨ ਦੇ ਸਬੂਤ ਵੱਜੋਂ ਐਸ.ਜੀ.ਪੀ.ਸੀ. ਦੀ ਰਸੀਦ ਵੀ ਸਾਡੇ ਕੋਲ ਰਾਖਵੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਨਾ ਹੀ ਸਾਨੂੰ ਅਤੇ ਨਾ ਹੀ ਕੌਮ ਨੂੰ ਉਪਰੋਕਤ ਵਸਤਾਂ ਵਾਪਸ ਕਰਨ ਸੰਬੰਧੀ ਐਸ.ਜੀ.ਪੀ.ਸੀ. ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੈ । ਐਸ.ਜੀ.ਪੀ.ਸੀ. ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਅਤੇ ਅਗਜੈਕਟਿਵ ਕਮੇਟੀ ਮੈਬਰਾਂ ਦੀ ਇਹ ਦਿਆਨਤਦਾਰੀ ਵਾਲੀ ਜ਼ਿੰਮੇਵਾਰੀ ਬਣਦੀ ਹੈ ਜੇਕਰ ਉਨ੍ਹਾਂ ਨੇ ਸੈਂਟਰ ਨਾਲ ਗੱਲਬਾਤ ਕਰਕੇ 1984 ਵਿਚ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਤੋਸਾਖਾਨਾ ਤੇ ਸਿੱਖ ਰੈਫਰੈਸ ਲਾਈਬ੍ਰੇਰੀ ਵਿਚੋਂ ਫੌLਜ ਵੱਲੋਂ ਲੁੱਟੇ ਗਏ ਕੀਮਤੀ ਦਸਤਾਵੇਜ਼ ਅਤੇ ਅਮੁੱਲ ਵਸਤਾਂ ਵਾਪਸ ਪ੍ਰਾਪਤ ਕੀਤੀਆ ਹਨ ਤਾਂ ਉਸਦਾ ਸੰਪੂਰਨ ਰੂਪ ਵਿਚ ਵੇਰਵੇ ਤੋਂ ਸਿੱਖ ਕੌਮ ਨੂੰ ਜਾਣਕਾਰੀ ਤੁਰੰਤ ਦੇਵੇ ਅਤੇ ਕਿਸ ਐਸ.ਜੀ.ਪੀ.ਸੀ. ਦੇ ਅਧਿਕਾਰੀ ਨੇ ਅਤੇ ਕਦੋਂ ਇਹ ਵਸਤਾਂ ਕਿਸ ਅਥੋਰਟੀ ਤੋਂ ਪ੍ਰਾਪਤ ਕੀਤੀਆ ਹਨ । ਉਸਦੀ ਵੀ ਜਨਤਕ ਤੌਰ ਤੇ ਜਾਣਕਾਰੀ ਦਿਤੀ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਇੰਡੀਅਨ ਫ਼ੌਜ ਵੱਲੋਂ ਲੁੱਟੇ ਗਏ ਕੀਮਤੀ ਦਸਤਾਵੇਜ਼ ਅਤੇ ਦੁਰਲੱਭ ਵਸਤਾਂ ਸੰਬੰਧੀ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਤੇ ਅਗਜੈਕਟਿਵ ਕਮੇਟੀ ਨੂੰ ਜਾਣਕਾਰੀ ਦੇਣ ਅਤੇ ਵੇਰਵੇ ਦੇਣ ਦੀ ਜਿਥੇ ਗੰਭੀਰ ਮੰਗ ਕਰਦੇ ਹੋਏ ਪ੍ਰਗਟ ਕੀਤੇ, ਉਥੇ ਪ੍ਰਾਪਤ ਕੀਤੀਆ ਵਸਤਾਂ ਦੀ ਅਮਲੀ ਰੂਪ ਵਿਚ ਸਿੱਖ ਕੌਮ ਨੂੰ ਜਾਣਕਾਰੀ ਦੇਣ ਦੀ ਮੰਗ ਵੀ ਕੀਤੀ । ਉਨ੍ਹਾਂ ਕਿਹਾ ਕਿ ਜੋ ਦਿੱਲੀ ਦੇ ਸਿੱਖ ਆਗੂ ਮਨਜੀਤ ਸਿੰਘ ਜੀ.ਕੇ. ਵੱਲੋਂ ਬੀਤੇ ਦਿਨੀਂ ਮੀਡੀਏ ਵਿਚ ਇਹ ਉਪਰੋਕਤ ਦੁਰਲੱਭ ਵਸਤਾਂ ਐਸ.ਜੀ.ਪੀ.ਸੀ. ਨੂੰ ਸੈਂਟਰ ਵੱਲੋਂ ਵਾਪਸ ਕਰਨ ਅਤੇ ਸੈਂਟਰ ਦੇ ਸੰਬੰਧਤ ਵਿਭਾਗ ਵੱਲੋਂ ਇਨ੍ਹਾਂ ਵਸਤਾਂ ਦੀ ਐਸ.ਜੀ.ਪੀ.ਸੀ. ਤੋਂ ਰਸੀਦ ਪ੍ਰਾਪਤ ਕਰਨ ਦੀ ਗੱਲ ਕਹੀ ਹੈ, ਇਹ ਬਹੁਤ ਹੀ ਗੰਭੀਰ ਅਤੇ ਰਵਾਇਤੀ ਆਗੂਆਂ ਵੱਲੋਂ ਇਸ ਦਿਸ਼ਾ ਵਿਚ ਸਿੱਖ ਕੌਮ ਨਾਲ ਧੋਖਾ ਫਰੇਬ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਜੋ ਸ. ਮਨਜੀਤ ਸਿੰਘ ਜੀ.ਕੇ. ਨੇ ਅੰਮ੍ਰਿਤਸਰ ਪੁਲਿਸ ਕੋਲ ਇਸ ਸੰਬੰਧੀ ਜਾਣਕਾਰੀ ਦੇਣ ਹਿੱਤ ਕੇਸ ਦਰਜ ਕਰਵਾਇਆ ਹੈ ਤੇ ਜਿਸ ਵਿਚ ਉਨ੍ਹਾਂ ਨੇ ਉਸ ਸਮੇਂ ਦੇ ਸਿੱਖ ਰੈਫਰੈਸ ਲਾਈਬ੍ਰੇਰੀ ਦੇ ਇਨਚਾਰਜ ਸ. ਹਰਜਿੰਦਰ ਸਿੰਘ ਦਿਲਗੀਰ ਨੂੰ ਪਾਰਟੀ ਬਣਾਉਦੇ ਹੋਏ ਅਗਲੇਰੀ ਕਾਰਵਾਈ ਦੀ ਮੰਗ ਕੀਤੀ ਹੈ, ਉਹ ਕੌਮ ਪੱਖੀ ਸਲਾਘਾਯੋਗ ਉਦਮ ਹੈ । ਇਸ ਗੱਲ ਦਾ ਵੀ ਗਹਿਰਾ ਦੁੱਖ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਰਾਤਨ ਬੀੜ ਜੋ 12 ਕਰੋੜ ਰੁਪਏ ਵਿਚ ਐਸ.ਜੀ.ਪੀ.ਸੀ. ਦੇ ਕਿਸੇ ਮੈਬਰ ਵੱਲੋਂ ਵੇਚ ਦਿੱਤੀ ਗਈ ਹੈ, ਇਹ ਵੀ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਦੇ ਕੌਮ ਵਿਰੋਧੀ ਅਮਲ ਹਨ । ਕਿਉਂਕਿ ਉਪਰੋਕਤ ਇਤਿਹਾਸਿਕ ਪੁਰਾਤਨ ਬੀੜ ਕਿਸੇ ਇਕ ਵਿਅਕਤੀ ਦੀ ਨਹੀਂ, ਬਲਕਿ ਸਮੁੱਚੀ ਸਿੱਖ ਕੌਮ ਤੇ ਮਨੁੱਖਤਾ ਦਾ ਖਜ਼ਾਨਾ ਹੈ । ਜੋ ਤੋਸਾਖਾਨਾ ਵਿਚ ਹੀ ਸੁਰੱਖਿਅਤ ਰਹਿਣੀ ਚਾਹੀਦੀ ਹੈ । ਇਸ ਸੰਬੰਧੀ ਐਸ.ਜੀ.ਪੀ.ਸੀ. ਦੇ ਸ. ਸਤਨਾਮ ਸਿੰਘ ਕੰਡਾ ਨਾਮ ਦੇ ਇਕ ਮੁਲਾਜ਼ਮ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਕੇਸ ਫਾਇਲ ਕੀਤਾ ਹੋਇਆ ਸੀ ਜਿਸ ਸੰਬੰਧੀ ਸੀ.ਬੀ.ਆਈ. ਨੇ ਪੰਜਾਬ-ਹਰਿਆਣਾ ਹਾਈਕੋਰਟ ਨੂੰ ਜੁਆਬ ਦਿੰਦੇ ਹੋਏ ਕਿਹਾ ਹੈ ਕਿ ਫ਼ੌਜ ਵੱਲੋਂ ਉਠਾਏ ਗਏ ਦਸਤਾਵੇਜ ਤੇ ਦੁਰਲੱਭ ਵਸਤਾਂ ਐਸ.ਜੀ.ਪੀ.ਸੀ. ਨੂੰ ਵਾਪਸ ਕਰ ਦਿੱਤੀਆ ਗਈਆ ਹਨ, ਜਿਸਦੀ ਰਸੀਦ ਸੀ.ਬੀ.ਆਈ. ਕੋਲ ਹੈ । ਇਸ ਉਪਰੰਤ ਐਸ.ਜੀ.ਪੀ.ਸੀ. ਨੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਿਸ ਤੋਂ ਸਪੱਸਟ ਹੈ ਕਿ ਰਵਾਇਤੀ ਆਗੂਆਂ ਅਤੇ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਅਤੇ ਬਾਦਲ ਦਲੀਆ ਨੇ ਇਨ੍ਹਾਂ ਪੁਰਾਤਨ ਦੁਰਲੱਭ ਵਸਤਾਂ ਸੰਬੰਧੀ ਸਰਕਾਰ ਨਾਲ ਕੋਈ ਗੁਪਤ ਸੌਦਾ ਕਰ ਲਿਆ ਹੈ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਗੰਭੀਰ ਵਿਸ਼ੇ ਤੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਕੌਮੀ ਇਤਿਹਾਸਿਕ ਦੁਰਲੱਭ ਵਸਤਾਂ ਅਤੇ ਕੀਮਤੀ ਦਸਤਾਵੇਜ਼ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਤੁਰੰਤ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਜਿਥੇ ਮੰਗ ਕਰਦਾ ਹੈ, ਉਥੇ ਇਹ ਵੀ ਜਾਣਕਾਰੀ ਹਾਸਿਲ ਕਰਨ ਲਈ ਡੂੰਘੀ ਇੱਛਾ ਰੱਖਦਾ ਹੈ ਕਿ ਉਪਰੋਕਤ ਇਤਿਹਾਸਿਕ ਵਸਤਾਂ ਅਤੇ ਦਸਤਾਵੇਜ ਕਦੋਂ, ਸੈਂਟਰ ਦੇ ਕਿਸ ਅਧਿਕਾਰੀ ਰਾਹੀ, ਐਸ.ਜੀ.ਪੀ.ਸੀ. ਦੇ ਕਿੰਨ੍ਹਾਂ ਅਧਿਕਾਰੀਆਂ ਨੇ ਪ੍ਰਾਪਤ ਕੀਤੀਆ ਅਤੇ ਇਨ੍ਹਾਂ ਪ੍ਰਾਪਤ ਕੀਤੀਆ ਗਈਆ ਵਸਤਾਂ ਦਾ ਵੇਰਵਾ ਕੀ ਹੈ ਅਤੇ ਇਹ ਇਸ ਸਮੇਂ ਕਿਥੇ ਸੁਰੱਖਿਅਤ ਰੱਖੀਆ ਗਈਆ ਹਨ ? ਸਭ ਦੀ ਜਾਣਕਾਰੀ ਜਨਤਕ ਰੂਪ ਵਿਚ ਕੌਮ ਨੂੰ ਦਿੱਤੀ ਜਾਵੇ । ਹੁਣ ਵੀ 200 ਸਾਲ ਪੁਰਾਣੀ ਇਤਿਹਾਸਿਕ ਦਰਸਨੀ ਡਿਊੜ੍ਹੀ ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਨੂੰ ਸ਼ਹੀਦ ਕੀਤਾ ਗਿਆ ਹੈ । ਜਦੋਂਕਿ ਮੌਜੂਦਾ ਐਸ.ਜੀ.ਪੀ.ਸੀ. ਦੀ ਕਾਨੂੰਨੀ ਮਿਆਦ 3 ਸਾਲ ਪਹਿਲੇ ਖ਼ਤਮ ਹੋ ਚੁੱਕੀ ਹੈ ਅਤੇ ਇਸ ਦੀਆਂ ਚੋਣਾਂ ਕਿਉਂ ਨਹੀਂ ਕਰਵਾਈਆ ਜਾਂਦੀਆ ?