ਹਮਬਰਗ,(ਅਮਰਜੀਤ ਸਿੰਘ ਸਿੱਧੂ):- ਹੇਗ ਸਕੂਲ ਗੁਟਰਸਲੋਹ ਦੇ ਬੱਚੇ ਆਪਣੇ ਅਧਿਆਪਕਾਂ ਦੇ ਨਾਲ ਗੁਰਦੁਆਰਾ ਸਿੰਘ ਸਭਾ ਪਾਦੇਰਬੌਰਨ ਵਿਖੇ ਮੱਥਾਂ ਟੇਕਣ ਅਤੇ ਸਿੱਖ ਧਰਮ ਦੇ ਬਾਰੇ ਜਾਣਕਾਰੀ ਲੈਣ ਲਈ ਆਏ। ਇਹਨਾਂ ਬੱਚਿਆਂ ਨੂੰ ਸਿੱਖ ਧਰਮ ਦੇ ਬਾਰੇ ਜ਼ਰਮਨ ਭਾਸਾ ਵਿੱਚ ਸ: ਜਸਪਿੰਦਰ ਜੀਤ ਸਿੰਘ ਨੇ ਗੁਰੂ ਸਾਹਿਬਾਂ ਦੇ ਸਰਬ ਸਾਂਝੀ ਵਾਲਤਾ ਅਤੇ ਲੋਕਾਂ ਨਾਲ ਪਿਆਰ ਭਾਵਨਾਂ ਨਾਲ ਮਿਲ ਬੈਠਣ ਦੇ ਅਤੇ ਦੁਖੀਆਂ ਦੀ ਸੇਵਾ ਕਰਨ ਦੇ ਉਪਦੇਸ਼ ਨੂੰ ਵਿਸਥਾਰ ਨਾਲ ਦੱਸਿਆ। ਇਸ ਸਮੇਂ ਗੁਰੂਘਰ ਦੇ ਹੈਡ ਗਰੰਥੀ ਭਾਈ ਕਸਮੀਰ ਸਿੰਘ ਜੀ, ਸ: ਮੇਜਰ ਸਿੰਘ ਜੀ ਖਾਲਸਾ, ਸ: ਬਲਜੀਤ ਸਿੰਘ, ਸ: ਕੁਲਦੀਪ ਸਿੰਘ, ਪੰਕਜ ਗੋਲੂ, ਕੁਲਵਿੰਦਰ ਸਿੰਘ ਅਤੇ ਸ: ਜਸਪਿੰਦਰ ਜੀਤ ਸਿੰਘ ਤੇ ਸਕੂਲ ਦੇ ਅਧਿਆਪਕ ਪਹੁੰਚੇ ਹੋਏ ਸਨ। ਆਈ ਹੋਈ ਸਾਰੀ ਸੰਗਤ ਤੇ ਬੱਚਿਆਂ ਨੂੰ ਪਹਿਲਾਂ ਚਾਹ ,ਪਕੌੜੇ ਤੇ ਬਾਅਦ ਵਿੱਚ ਪੰਗਤ ਵਿੱਚ ਬਿੱਠਾ ਕੇ ਲੰਗਰ ਛਕਾਇਆ ਗਿਆ।