ਪਟਿਆਲਾ – ਸ਼ਾਹੀ ਸਹਿਰ ਪਟਿਆਲਾ ਦੇ ਹੋਟਲ- ਇਕਬਾਲ- ਇਨ ਵਿਚ ਇਕ ਸਮਾਗਮ ਦੌਰਾਨ ਸਮਾਜ ਸੁਧਾਰਕ ਵਿਸ਼ੇ ਉਪਰ ਬਣੀ ਪੰਜਾਬੀ ਟੈਲੀ ਫਿਲਮ “ ਦੂਜਾ-ਵਿਆਹ” ਪੰਜਾਬੀ ਯੂਨੀਵਰਸਿਟੀ ,ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ (ਡਾ.) ਰਵਿੰਦਰ ਕੌਰ ਰਵੀ ਵਲੋਂ ਰਿਲੀਜ਼ ਕੀਤੀ ਗਈ।
‘ ਮਿਊਜਿਕ-ਕੇਅਰ’ ਦੇ ਬੈਨਰ ਹੇਠ ਸੁਰਜੀਤ ਲਵਲੀ ਵਲੋਂ ਤਿਆਰ ਫਿਲਮ “ਦੂਜਾ-ਵਿਆਹ” ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ,ਕੈਮਰਾਮੈਨ ਹਰਪ੍ਰੀਤ ਰਿੱਕੀ ਤੋਂ ਇਲਾਵਾ ਇਸ ਮੌਕੇ ਫਿਲਮ ਦੇ ਪ੍ਰਮੁੱਖ ਆਰਟਿਸਟ ਐਕਟਰੈਸ ਮਿਸ ਖੁਸ਼ੀ ਸਰਾਂ,ਬਾਲਾ ਹਰਵਿੰਦਰ ਸਿੰਘ , ਬਾਲ ਕਲਾਕਾਰ ਮਨਵੀਰ ਅਤੇ ਡਾ ਜਗਮੇਲ ਭਾਠੂਆਂ ਹਾਜ਼ਰ ਸਨ।
ਇਸ ਉੱਦਮ ਦੀ ਸ਼ਲਾਂਘਾਂ ਕਰਦਿਆਂ ਅਸਿਸਟੈਂਟ ਪਰੋਫੈਸਰ (ਡਾ.) ਰਵਿੰਦਰ ਕੌਰ ਰਵੀ ਨੇ ਕਿਹਾ ਕਿ ਔਰਤਾਂ ਨੂੰ ਬਰਾਬਰੀ ਦਾ ਦਰਜ਼ਾ ਦਿਵਾਉਣ ਲਈ,ਤੇ ਉਨਾਂ ਨਾਲ ਉਨਾਂ ਨਾਲ ਹੋ ਰਹੀ ਬੇਇਨਸਾਫੀ ਪ੍ਰਤੀ ਸੁਚੇਤ ਕਰਨ ਲਈ ਅਜਿਹੀਆਂ ਕਲਾਤਮਕ ਤੇ ਸਾਰਥਕ ਵਿਸ਼ੇ ਵਾਲੀਆਂ ਫਿਲਮਾਂ ਦੀ ਅੱਜ ਸਾਡੇ ਸਮਾਜ ਨੂੰ ਸਖਤ ਜ਼ਰੂਰਤ ਹੈ।ਇਸ ਮੌਕੇ ਪਰੋਫੈਸਰ (ਡਾ.) ਰਵਿੰਦਰ ਕੌਰ ਰਵੀ ਨੇ ਆਪਣੀ ਲਿਖੀ ਨਵੀਂ ਪੁਸਤਕ “ ਕੰਟਰੀਬਿਊਸਨ ਆਫ ਭਾਈ ਕਾਨ੍ਹ ਸਿੰਘ ਨਾਭਾ ਟੂ ਹਿਦੁੰਸਤਾਨੀ ਮਿਊਜਿਕ “ ਫਿਲਮਕਾਰ ਰਵਿੰਦਰ ਰਵੀ ਸਮਾਣਾ ਨੂੰ ਸਨਮਾਨ ਵਜੋਂ ਭੇਂਟ ਕੀਤੀ।