ਵਾਸ਼ਿੰਗਟਨ – ਰਾਸ਼ਟਰਪਤੀ ਡੋਨਲਡ ਟਰੰਪ ਦੀ ਆਪਣੀ ਹੀ ਪਾਰਟੀ ਰੀਪਬਲੀਕਨ ਪਾਰਟੀ ਨੇ ਇਹ ਖੁਲਾਸਾ ਕੀਤਾ ਹੈ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਰੂਸ ਨੇ ਟਰੰਪ ਦੀ ਮੱਦਦ ਕੀਤੀ ਸੀ। ਸੈਨੇਟ ਇੰਟੈਲੀਜੈਂਸ ਕਮੇਟੀ ਦੀ 2016 ਚੋਣ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੂਸ ਦੇ ਸੇਂਟ ਪੀਟਰਸਬਰਗ ਸਥਿਤ ਇੰਟਰਨੈਟ ਰੀਸਰਚ ਏਜੰਸੀ (ਆਈਆਰਏ) ਨੇ ਸੋਸ਼ਲ ਮੀਡੀਆ ਤੇ ਸਮੱਰਥਨ ਜੁਟਾਇਆ। ਆਈਆਰਏ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਰੂਸ ਦੇ ਪਸੰਦ ਦੇ ਉਮੀਦਵਾਰ ਦੇ ਲਈ ਸਮੱਰਥਨ ਪ੍ਰਾਪਤ ਕੀਤਾ ਸੀ।
ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੂਸ ਦੇ ਰਾਸ਼ਟਰਪਤੀ ਦੇ ਆਦੇਸ਼ ਤੇ ਉਸ ਸਮੇਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੇਟ ਉਮੀਦਵਾਰ ਹਿਲਰੀ ਕਲਿੰਟਨ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ, ਕਿਉਂਕਿ ਉਸ ਦੇ ਜਿੱਤਣ ਦੀ ਸੰਭਾਵਨਾ ਵੱਧ ਸੀ। ਇਸ ਤਰ੍ਹਾਂ ਆਈਆਰਏ ਨੇ ਰੀਪਬਲੀਕਨ ਉਮੀਦਵਾਰ ਡੋਨਲਡ ਟਰੰਪ ਨੂੰ ਆਪਣੀ ਸੋਸ਼ਲ ਮੀਡੀਆ ਐਕਟੀਵਿਟੀ ਰਾਹੀਂ ਭਾਰੀ ਸਮੱਰਥਨ ਦਿਵਾਇਆ। ਟਰੰਪ ਪਹਿਲਾਂ ਹੀ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਆਪਣੀਆਂ ਕਾਰਸਤਾਨੀਆਂ ਕਰਕੇ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਹਨ। ਰਾਸ਼ਟਰਪਤੀ ਟਰੰਪ ਨੂੰ ਇਮਪੀਚ ਕਰਨ ਲਈ ਅੋਪੋਜੀਸ਼ਨ ਵੱਲੋਂ ਪੂਰਾ ਦਬਾਅ ਬਣਾਇਆ ਜਾ ਰਿਹਾ ਹੈ।
ਵਰਨਣਯੋਗ ਹੈ ਕਿ ਟਰੰਪ ਉਪਰ ਇਹ ਆਰੋਪ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਜੋ ਬਾਈਡਨ ਨੂੰ ਨੁਕਸਾਨ ਪਹੁੰਚਾਉਣ ਲਈ ਯੂਕਰੇਨ ਨਾਲ ਜਾਣਕਾਰੀਆਂ ਸਾਝੀਆਂ ਕੀਤੀਆਂ ਹਨ। ਵਾਈਟ ਹਾਊਸ ਤੇ ਵੀ ਇਹ ਆਰੋਪ ਹੈ ਕਿ ਉਸ ਨੇ ਰਾਸ਼ਟਰਪਤੀਨਾਲ ਸਬੰਧਿਤ ਆਰੋਪਾਂ ਦੇ ਦਸਤਾਵੇਜ਼ਾਂ ਨੂੰ ੳਲਟ-ਪੁਲਟ ਕੀਤਾ ਹੈ।