ਅੰਮ੍ਰਿਤਸਰ : ਸਮਾਜਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਸਿਟੀ ਬੱਸਾਂ ਪੀ ਆਰ ਟੀ ਸੀ ਨੂੰ ਦੇਣ ਦੀ ਥਾਂ ‘ਤੇ ਇਨ੍ਹਾਂ ਨੂੰ ਅੰਮ੍ਰਿਤਸਰ ਵਿਚ ਹੀ ਚਲਾਉਣ ਦੀ ਮੰਗ ਕੀਤੀ ਹੈ। ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ , ਸਥਾਨਕ ਸਰਕਾਰ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ , ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ, ਮੇਅਰ ਸ. ਕਰਮਜੀਤ ਸਿੰਘ ਰਿੰਟੂ ਤੇ ਡਿਪਟੀ ਕਮਿਸ਼ਨਰ ਸ.ਸ਼ਿਵਦੁਲਾਰ ਸਿੰਘ ਢਿੱਲੋਂ ਨੂੰ ਭੇਜੀ ਇੱਕ ਈ-ਮੇਲ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਜਵਾਹਰ ਲਾਲ ਨਹਿਰੂ ਨੈਸ਼ਨਲ ਅਰਬਨ ਰੀਨਿਊਵਲ ਮਿਸ਼ਨ ਅਧੀਨ 60 ਬੱਸਾਂ ਮਿਲੀਆਂ ਸਨ, ਜਿਹੜੀਆਂ ਪਿਛਲੇ ਕਈ ਸਾਲਾਂ ਦੀਆਂ ਮਿੱਟੀ ਘੱਟਾ ਫੱਕ ਰਹੀਆਂ ਨੂੰ ਚਲਾਉਣ ਦੀ ਥਾਂ ‘ਤੇ ਨਗਰ ਨਿਗਮ ਵਲੋਂ ਮੱਤਾ ਪਾਸ ਕਰਕੇ ਇਨ੍ਹਾਂ ਨੂੰ ਪੀ ਆਰ ਟੀ ਸੀ ਨੂੰ ਦੇਣ ਲਈ ਕਿਹਾ ਗਿਆ ਹੈ। ਇਹ ਬੜਾ ਮੰਦਭਾਗਾ ਫ਼ੈਸਲਾ ਹੈ ਕਿ ਸ਼ਹਿਰ ਨੂੰ ਲੋਕਾਂ ਦੀ ਸਹੂਲਤ ਲਈ ਕੋਈ ਚੀਜ ਮਿਲੀ ਹੋਵੇ ਤੇ ਉਸ ਨੂੰ ਵਰਤਣ ਦੀ ਥਾਂ ‘ਤੇ ਮੋੜਿਆ ਜਾਵੇ।ਇਨ੍ਹਾਂ ਨੂੰ ਪਹਿਲਾਂ ਵਾਂਗ ਨਗਰ ਨਿਗਮ ਵੋਲੋਂ ਚਲਾਈਆਂ ਜਾਂਦੀਆਂ ਲੋਕਲ ਬੱਸਾਂ ਵਾਂਗ ਨੇੜਲੇ ਪਿੰਡਾਂ ਤੇ ਕਸਬਿਆਂ ਲਈ ਵਰਤਿਆ ਜਾਣਾ ਚਾਹੀਦਾ ਹੈ,ਜਿੱਥੇ ਬੀ ਆਰ ਟੀ ਸੀ ਦੀਆਂ ਬੱਸਾਂ ਨਹੀਂ ਜਾਂਦੀਆਂ।
ਸਿਟੀ ਬੱਸਾਂ ਪੀ ਆਰ ਟੀ ਸੀ ਨੂੰ ਦੇਣ ਦੀ ਥਾਂ ‘ਤੇ ਇਨ੍ਹਾਂ ਨੂੰ ਅੰਮ੍ਰਿਤਸਰ ਵਿਚ ਹੀ ਚਲਾਇਆ ਜਾਵੇ: ਗੁਮਟਾਲਾ
This entry was posted in ਪੰਜਾਬ.