ਨਵੀਂ ਦਿੱਲੀ-ਆਈਐਮਐਫ ਦੇ ਬਾਅਦ ਵਰਲਡ ਬੈਂਕ ਨੇ ਵੀ ਚਾਲੂ ਵਿੱਤ ਵਰਸ਼ ਦੇ ਲਈ ਭਾਰਤ ਦਾ ਗਰੋਥ ਰੇਟ ਘਟਾ ਦਿੱਤਾ ਗਿਆ ਹੈ। ਵਰਲਡ ਬੈਂਕ ਨੇ ਵਿੱਤ ਵਰਸ਼ 2019-20 ਦੇ ਲਈ ਜੀਡੀਪੀ ਦਾ ਅਨੁਮਾਨ ਘਟਾ ਕੇ 6 ਫੀਸਦੀ ਕਰ ਦਿੱਤਾ ਹੈ । ਪਿੱਛਲੇ ਵਿੱਤ ਵਰਸ਼ ਵਿੱਚ ਭਾਰਤ ਦੀ ਵਿਕਾਸ ਦਰ 6.9 ਫੀਸਦੀ ਰਹੀ ਸੀ।
ਵਿਸ਼ਵ ਬੈਂਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਲੇ ਸਾਲ ਵਿੱਤ ਵਰਸ਼ ਵਿੱਚ ਭਾਰਤ ਦੀ ਅਰਥਵਿਵਸਥਾ ਰਫ਼ਤਾਰ ਫੜੇਗੀ ਅਤੇ 2021 ਵਿੱਚ ਇਹ 6.9 ਫੀਸਦੀ ਤੱਕ ਪਹੁੰਚ ਸਕਦੀ ਹੈ। ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 2022 ਵਿੱਚ ਵਿਕਾਸ ਦੀ ਦਰ 7.2 ਫੀਸਦੀ ਤੱਕ ਪਹੁੰਚ ਜਾਵੇਗੀ। ਇਸੇ ਹਫ਼ਤੇ ਆਈਐਮਐਫ ਨੇ ਚਾਲੂ ਵਿੱਤ ਵਰਸ਼ ਦੇ ਲਈ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ ਦਾ ਅਨੁਮਾਨ ਘਟਾ ਦਿੱਤਾ ਸੀ। ਆਈਐਮਐਫ ਨੇ ਹੁਣ ਵਿਕਾਸ ਦਰ ਦਾ ਅਨੁਮਾਨ 0.30 ਫੀਸਦੀ ਘਟਾ ਕੇ 7 ਫੀਸਦੀ ਕਰ ਦਿੱਤਾ ਹੈ।
ਰੀਜ਼ਰਵ ਬੈਂਕ ਆਫ਼ ਇੰਡੀਆ ਨੇ ਵੀ ਭਾਰਤ ਦਾ ਗਰੋਥ ਰੇਟ ਦਾ ਅਨੁਮਾਨ 6.8 ਫੀਸਦੀ ਤੋਂ ਘਟਾ ਕੇ 6.1 ਫੀਸਦੀ ਕਰ ਦਿੱਤਾ ਸੀ। ਅਜਿਹਾ ਘਰੇਲੂ ਮੰਗਾਂ ਵਿੱਚ ਆਈ ਕਮੀ ਕਰ ਕੇ ਕੀਤਾ ਗਿਆ ਸੀ।