ਚੰਡੀਗੜ੍ਹ- ਪੰਜਾਬ ਦੇ ਜੰਗਲਾਤ ਮੰਤਰੀ ਤੀਖਣ ਸੂਦ ਨੇ ਗੁਜਰਾਤ ਦੇ ਮੁੱਖਮੰਤਰੀ ਮੋਦੀ ਤੋਂ ਏਸ਼ਆਟਿਕ ਲਾਇਨ ਦਾ ਜੋੜਾ ਪੰਜਾਬ ਦੇ ਜੰਗਲ ਜੀਵ ਸੁਰੱਖਿਆ ਵਿਭਾਗ ਨੂੰ ਜਲਦੀ ਦੇਣ ਦੀ ਮੰਗ ਕੀਤੀ ਹੈ। ਸੂਦ ਨੇ ਗਾਂਧੀ ਨਗਰ ਵਿੱਚ ਇੱਕ ਕਾਨਫਰੰਸ ਵਿੱਚ ਹਿੱਸਾ ਲੈਣ ਤੋਂ ਬਾਅਦ ਗੁਜਰਾਤ ਦੇ ਮੁੱਖਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਛਤਬੀੜ ਜੂ ਵਿੱਚ ਸ਼ੇਰਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਇਸ ਦੇ ਜੈਨੇਟਿਕ ਅਤੇ ਕਈ ਹੋਰ ਕਾਰਣ ਹਨ। ਕਈ ਸ਼ੇਰ ਬੁਢੇ ਹੋ ਗਏ ਹਨ।
ਪੰਜਾਬ ਦੇ ਜੰਗਲ ਜੀਵ ਸੁਰੱਖਿਆ ਵਿਭਾਗ ਨੇ ਗੁਜਰਾਤ ਸਰਕਾਰ ਨੂੰ ਇਸ ਦੇ ਬਦਲੇ ਕੁਝ ਹੋਰ ਜਾਨਵਰ ਦੇਣ ਦੀ ਪੇਸ਼ਕਸ਼ ਕਰਕੇ ਏਸ਼ਆਟਿਕ ਸ਼ੇਰਾਂ ਦੇ ਜੋੜੇ ਦੀ ਮੰਗ ਕੀਤੀ ਹੈ। ਜਿਸ ਨੂੰ ਕੇਂਦਰ ਜੂ ਅਥਾਰਟੀ ਵਲੋਂ ਮਨਜੂਰੀ ਮਿਲ ਗਈ ਹੈ। ਮੋਦੀ ਨੇ ਸ਼ੇਰਾਂ ਦੀ ਅਦਲਾ ਬਦਲੀ ਦੀ ਕਾਰਵਾਈ ਜਲਦੀ ਕੀਤੇ ਜਾਣ ਦਾ ਭਰੋਸਾ ਦਿਵਾਇਆ।