ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਦਾਮਾਦ ਕੈਪਟਨ ਮੁਹੰਮਦ ਸਫਦਰ ਨੂੰ ਸੈਨਾ ਦੇ ਖਿਲਾਫ਼ ਬਿਆਨਬਾਜ਼ੀ ਕਰਨਾ ਮਹਿੰਗਾ ਪੈ ਗਿਆ।ਪੁਲਿਸ ਨੇ ਸਫਦਰ ਨੂੰ ਉਨ੍ਹਾਂ ਵੱਲੋਂ 13 ਅਕਤੂਬਰ ਨੂੰ ਦਿੱਤੇ ਗਏ ਬਿਆਨ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਫਦਰ ਤੇ ਆਰੋਪ ਹੈ ਕਿ ਉਨ੍ਹਾਂ ਨੇ ਆਪਣੇ ਨਫਰਤ ਫੈਲਾਉਣ ਵਾਲੇ ਭਾਸ਼ਣ ਵਿੱਚ ਪਾਕਿਸਤਾਨੀ ਸੈਨਾ ਅਤੇ ਨਿਆਇਕ ਤੰਤਰ ਦੇ ਖਿਲਾਫ਼ ਬਿਆਨਬਾਜ਼ੀ ਕੀਤੀ ਸੀ। ਪੁਲਿਸ ਅਨੁਸਾਰ ਸਫਦਰ ਤੇ ਘਿਰਣਾ ਫੈਲਾਉਣ ਵਾਲੇ ਭਾਸ਼ਣ ਦੇਣ ਕਰ ਕੇ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਇਹ ਭਾਸ਼ਣ ਉਨ੍ਹਾਂ ਨੇ 13 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ੀ ਦੇ ਦੌਰਾਨ ਕਹੇ ਸਨ। ਅਸਲ ਵਿੱਚ ਸਫਦਰ ਨੇ ਆਰਮੀ ਚੀਫ਼ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਖਿਲਾਫ ਆਪਣੇ ਭਾਸ਼ਣ ਵਿੱਚ ਬਿਆਨਬਾਜ਼ੀ ਕੀਤੀ ਸੀ।
ਲਾਹੌਰ ਪੁਲਿਸ ਅਨੁਸਾਰ ਸਫਦਰ ਨੂੰ ਦੇਰ ਰਾਤ ਰਾਵੀ ਟੋਲ ਪਲਾਜ਼ਾ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ।ਲਾਹੌਰ ਦੇ ਸਦਰ ਰੋਡ ਪੁਲਿਸ ਸਟੇਸ਼ਨ ਵਿੱਚ ਸਫਦਰ ਦੇ ਖਿਲਾਫ਼ ਇਹ ਮਾਮਲਾ ਦਰਜ਼ ਕੀਤਾ ਗਿਆ ਹੈ।ਇਸ ਮਾਮਲੇ ਵਿੱਚ ਪਾਕਿਸਤਾਨ ਦੀ ਦੰਡ ਆਚਾਰ ਸਹਿੰਤਾ ਦੀ ਧਾਰਾ 124-ਏ ਦਾ ਵੀ ਜਿਕਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਉਮਰ ਕੈਦ ਤੱਕ ਦੀ ਵੀ ਸਜ਼ਾ ਹੋ ਸਕਦੀ ਹੈ।
ਸਫਦਰ ਨੇ ਆਪਣੇ ਭਾਸ਼ਣ ਵਿੱਚ ਇਮਰਾਨ ਖਾਨ ਦੀ ਸਰਕਾਰ ਤੇ ਆਰੋਪ ਲਗਾਏ ਹਨ ਕਿ ਉਹ ਕੇਵਲ ‘ਸੈਨਾ ਵਿਸਥਾਰ’ ਅਤੇ ਤਰੱਕੀ ਨੂੰ ਸੁਰੱਖਿਅਤ ਰੱਖਣ ਲਈ ਸਥਾਪਿਤ ਕੀਤੀ ਗਈ ਹੈ।ਇਸ ਮੌਕੇ ਤੇ ਉਨ੍ਹਾਂ ਨੇ ਜਨਰਲ ਬਾਜਵਾ ਤੇ ਵੀ ਨਿਸ਼ਾਨਾ ਸਾਧਿਆ ਸੀ। ਪਾਕਿਸਤਾਨ ਦੀ ਮੁਸਲਿਮ ਲੀਗ ਦੀ ਬੁਲਾਰੀ ਮਰੀਅਮ ਔਰੰਗਜੇਬ ਨੇ ਸਫਦਰ ਦੀ ਗ੍ਰਿਫ਼ਤਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਮਰਾਨ ਖਾਨ ਦੀ ਸਰਕਾਰ ਸ਼ਰੀਫ਼ ਪਰਿਵਾਰ ਤੋਂ ਬਦਲਾ ਲੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਨੂੰ ਗ੍ਰਿਫ਼ਤਾਰ ਹੋਣਾ ਚਾਹੀਦਾ ਹੈ ਤਾਂ ਉਹ ਇਮਰਾਨ ਖਾਨ ਹੈ।ਨਵਾਜ਼ ਸ਼ਰੀਫ਼ ਦੀ ਬੇਟੀ ਅਤੇ ਸਫਦਰ ਦੀ ਪਤਨੀ ਮਰੀਅਮ ਮਨੀਲਾਂਡਰਿੰਗ ਦੇ ਮਾਮਲੇ ਵਿੱਚ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਹੈ। ਨਵਾਜ਼ ਸ਼ਰੀਫ਼ ਵੀ ਇਸੇ ਮਾਮਲੇ ਕਰ ਕੇ ਹਿਰਾਸਤ ਵਿੱਚ ਹਨ।