ਪੈਰਿਸ,(ਸੰਧੂ)-ਇਥੇ ਨਾਲ ਲਗਦੇ ਪੰਜਾਬੀਆਂ ਦੇ ਗੜ੍ਹ ਵਾਲੇ ਇਲਾਕੇ ਦਰਾਂਸੀ ਦੀ ਮਿਉਸਪਲਟੀ ਨੇ ਖੂੰਖਾਰ ਕੁੱਤਿਆ ਦੇ ਪਾਲਤੂ ਮਾਲਕਾਂ ਲਈ ਇੱਕ ਨਵਾਂ ਕਨੂੰਨ ਲਾਗੂ ਕਰਦਿਆਂ ਕਿਹਾ ਹੈ ਮਾਲਕ ਨੂੰ ਆਪਣੇ ਕੁੱਤੇ ਦਾ ਲਾਇਸੰਸ ਘੁੰਮਾਦੇ ਵਕਤ ਹਮੇਸ਼ਾ ਨਾਲ ਰੱਖਣਾ ਪਵੇਗਾ।ਉਸ ਦਾ ਲਇਸੰਸ ਨਾਂ ਹੋਣ ਦੀ ਸੁਰਤ ਵਿੱਚ 135 ੲੈਰੋ ਭਾਵ (ਅੱਠ ਹਜ਼ਾਰ ਰੁਪਏ)ਜੁਰਮਾਨਾ ਹੋ ਸਕਦਾ ਹੈ।ਅਗਰ ਅਣਗਹਿਲੀ ਵਰਤਦਿਆਂ ਇੱਕ ਮਹੀਨੇ ਵਿੱਚ ਉਸ ਦਾ ਲਇਸੰਸ ਨਹੀ ਬਣਾਇਆ ਗਿਆ ਤਾਂ ਕੁੱਤੇ ਨੂੰ ਪਕੜ੍ਹ ਕੇ ਜਬਤ ਕਰ ਲਿਆ ਜਾਵੇਗਾ। ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ 3750 ੲੈਰੋ ਭਾਵ(2 ਲੱਖ 20 ਹਜ਼ਾਰ ਰੁਪਏ)ਜੁਰਮਾਨਾ ਤੇ ਤਿੰਨ ਮਹੀਨੇ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ।