ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਪ੍ਰਸ਼ਾਸਨ ਨੇ ਸਰਕਸ ਵਿੱਚ ਜੰਗਲੀ ਜਾਨਵਰਾਂ ਨੂੰ ਮਨੋਰੰਜ਼ਨ ਲਈ ਵਰਤਣ ਦੀ ਮਨਾਹ੍ਹੀ ਕਰ ਦਿੱਤੀ ਹੈ। ਜਨਵਰੀ 2020 ਤੋਂ ਬਾਅਦ ਹਾਥੀ, ਸ਼ੇਰ, ਚੀਤਾ, ਜੈਬਰਾ, ਤੇ ਊਠ ਆਦਿ ਸਰਕਸ ਵਿੱਚ ਨਹੀ ਵੇਖ ਸਕੋਗੇ। ਇਸ ਦੇ ਨਾਲ ਹੀ ਫਰਾਂਸ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਪਾਬੰਦੀ ਲਾ ਦਿੱਤੀ ਹੈ। ਯੌਰਪ ਦੇ ਕਈ ਹੋਰ ਸ਼ਹਿਰਾਂ ਵਿੱਚ ਪਹਿਲਾਂ ਹੀ ਮਨਾਹ੍ਹੀ ਕੀਤੀ ਹੋਈ ਹੈ। ਫਰਾਂਸ ਵਿੱਚ ਜਾਨਵਰਾਂ ਦੀ ਰੱਖਿਆ ਕਰਨ ਵਾਲੀਆਂ ਸੰਸਥਾਵਾਂ ਪਸ਼ੂਆਂ ਦੀ ਜਿੰਦਗੀ ਨਾਲ ਹੋ ਰਹੇ ਧੱਕੇ ਨੂੰ ਬੰਦ ਕਰਨ ਲਈ ਕਈ ਵਾਰ ਰੋਸ ਜਾਹਿਰ ਕਰ ਚੁੱਕੀਆਂ ਹਨ।
ਪੈਰਿਸ ਦੀ ਕੌਸਲ ਨੇ ਸਰਕਸ ਵਿੱਚ ਜੰਗਲੀ ਜਾਨਵਰ ਰੱਖਣ ਦੀ ਮਨਾਹ੍ਹੀ ਕਰ ਦਿੱਤੀ!
This entry was posted in ਅੰਤਰਰਾਸ਼ਟਰੀ.