ਫ਼ਤਹਿਗੜ੍ਹ ਸਾਹਿਬ – “ਬੀਜੇਪੀ ਦੇ ਮੁਤੱਸਵੀ ਸੋਚ ਦੇ ਕੱਟੜ ਪੈਰੋਕਾਰ ਸ੍ਰੀ ਅਡਵਾਨੀ ਦਾ ਬੀਤੇ ਦਿਨੀਂ 92ਵਾਂ ਜਨਮ ਦਿਹਾੜਾ ਮਨਾਉਣ ਵਾਲਿਆ ਵਿਚ ਵਾਈਸ ਪੈ੍ਰਜੀਡੈਟ ਸ੍ਰੀ ਨਾਇਡੂ, ਸ੍ਰੀ ਮੋਦੀ ਅਤੇ ਹੋਰ ਬੀਜੇਪੀ-ਆਰ.ਐਸ.ਐਸ. ਦੇ ਆਗੂ ਸਮੂਲੀਅਤ ਕਰ ਰਹੇ ਹਨ, ਇਨ੍ਹਾਂ ਨੂੰ ਅਤੇ ਇਥੋਂ ਦੇ ਨਿਵਾਸੀਆਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ 1984 ਵਿਚ ਜਦੋਂ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਤੇ ਬਰਤਾਨੀਆ, ਰੂਸ ਅਤੇ ਇੰਡੀਆ ਦੀਆਂ ਫ਼ੌਜਾਂ ਨਾਲ ਮਿਲਕੇ ਫ਼ੌਜੀ ਹਮਲਾ ਕੀਤਾ ਸੀ, ਤਾਂ ਅਜਿਹਾ ਕਰਨ ਲਈ ਮਰਹੂਮ ਇੰਦਰਾ ਗਾਂਧੀ ਨੂੰ ਉਕਸਾਉਣ ਲਈ ਸ੍ਰੀ ਅਡਵਾਨੀ ਹੀ ਮੁੱਖ ਮੋਹਰੀ ਤੇ ਦੋਸ਼ੀ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਤੱਸਵੀ ਆਗੂਆਂ ਵੱਲੋਂ ਸਿੱਖ ਵਿਰੋਧੀ ਅਮਲ ਕਰਨ ਵਾਲੇ ਸ੍ਰੀ ਅਡਵਾਨੀ ਦੇ 92ਵੇਂ ਜਨਮ ਦਿਨ ਨੂੰ ਮਨਾਉਣ ਦੇ ਅਮਲਾਂ ਉਤੇ ਗਹਿਰਾ ਦੁੱਖ ਅਤੇ ਅਫ਼ਸੋਸ ਜ਼ਾਹਰ ਕਰਦੇ ਹੋਏ ਅਤੇ ਸ੍ਰੀ ਅਡਵਾਨੀ ਨੂੰ ਸਿੱਖ, ਮੁਸਲਿਮ, ਘੱਟ ਗਿਣਤੀ ਕੌਮਾਂ ਉਤੇ ਨਿਰੰਤਰ ਜ਼ਬਰ-ਜੁਲਮ ਕਰਦੇ ਰਹਿਣ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1992 ਵਿਚ ਇਸੇ ਅਡਵਾਨੀ ਦੀ ਅਗਵਾਈ ਵਿਚ ਮੁਸ਼ਲਿਮ ਕੌਮ ਦੇ ਧਾਰਮਿਕ ਸਥਾਂਨ ਸ੍ਰੀ ਬਾਬਰੀ ਮਸਜਿ਼ਦ ਨੂੰ ਜ਼ਬਰੀ ਗੈਤੀਆਂ ਤੇ ਹਥੌੜਿਆ ਨਾਲ ਢਹਿ-ਢੇਰੀ ਕਰਕੇ ਮੁਸਲਿਮ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਗਈ । ਫਿਰ 2000 ਵਿਚ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਖੇ ਹਿੰਦ ਫ਼ੌਜ ਵੱਲੋਂ ਇਕ ਸਾਜਿ਼ਸ ਤਹਿਤ 43 ਨਿਰਦੋਸ਼ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਕਤਲੇਆਮ ਕਰ ਦਿੱਤਾ ਗਿਆ । ਉਸ ਸਮੇਂ ਸ੍ਰੀ ਅਡਵਾਨੀ ਇੰਡੀਆ ਦੇ ਡਿਪਟੀ ਪ੍ਰਾਈਮਨਿਸਟਰ ਸਨ । ਉਪਰੋਕਤ ਚਿੱਠੀ ਸਿੰਘ ਪੁਰਾ ਦੇ ਕਾਤਲਾਂ ਦੀ ਕੋਈ ਜਾਂਚ ਨਾ ਕਰਨਾ ਅਤੇ ਦੋਸ਼ੀਆਂ ਨੂੰ ਸਾਹਮਣੇ ਨਾ ਲਿਆਉਣ ਦੇ ਅਮਲਾਂ ਲਈ ਅਡਵਾਨੀ ਹੀ ਸਿੱਧੇ ਤੌਰ ਤੇ ਜਿ਼ੰਮੇਵਾਰ ਹਨ । 2002 ਵਿਚ ਜਦੋਂ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਸ ਸਮੇਂ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਬੀਬੀਆਂ ਦੀਆਂ ਜ਼ਬਰ-ਜਿ਼ਨਾਹ ਕਰਦਿਆ ਦੀਆਂ ਵੀਡੀEਜ਼ ਬਣਾਈਆ ਗਈਆ । ਉਸ ਸਮੇਂ ਵੀ ਅਡਵਾਨੀ ਡਿਪਟੀ ਵਜ਼ੀਰ-ਏ-ਆਜ਼ਮ ਸਨ । ਸ੍ਰੀ ਵਾਜਪਾਈ ਮੁਸਲਿਮ ਕਤਲੇਆਮ ਵਿਰੁੱਧ ਐਕਸ਼ਨ ਕਰਨਾ ਚਾਹੁੰਦੇ ਸਨ, ਪਰ ਅਡਵਾਨੀ ਨੇ ਦਬਾਅ ਪਾ ਕੇ ਰੁਕਵਾ ਦਿੱਤਾ । ਇਸੇ ਤਰ੍ਹਾਂ 2013 ਵਿਚ ਜਦੋ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਬਣੇ ਤਾਂ ਸ੍ਰੀ ਮੋਦੀ ਨੇ ਉਥੇ ਕਾਨੂੰਨੀ ਤੇ ਪੱਕੇ ਤੌਰ ਤੇ ਵੱਸੇ ਹੋਏ 60 ਹਜ਼ਾਰ ਸਿੱਖ ਜਿ਼ੰਮੀਦਾਰਾਂ ਨੂੰ ਉਨ੍ਹਾਂ ਦੀਆਂ ਕਾਨੂੰਨੀ ਤੌਰ ਤੇ ਮਲਕੀਅਤ ਜ਼ਮੀਨਾਂ ਤੋਂ ਬੇਦਖਲ ਕਰਕੇ ਉਜਾੜ ਦਿੱਤਾ । ਅੱਜ ਇੰਡੀਆਂ ਦੀ ਸੁਪਰੀਮ ਕੋਰਟ ਵੱਲੋਂ ਬਾਬਰੀ ਮਸਜਿਦ ਸੰਬੰਧੀ ਫੈਸਲਾ ਕਰਦੇ ਹੋਏ ਹਿੰਦੂ ਮੰਦਰ ਹੋਣ ਦੀ ਗੱਲ ਕਹਿਕੇ ਇਸ ਸਥਾਂਨ ਤੋਂ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ । ਉਨ੍ਹਾਂ ਕਿਹਾ ਕਿ ਮੁਤੱਸਵੀ ਹੁਕਮਰਾਨਾਂ ਦੀਆਂ ਬਹੁਗਿਣਤੀ ਹਿੰਦੂ ਕੌਮ ਦੇ ਗੈਰ-ਦਲੀਲ ਢੰਗ ਨਾਲ ਪੱਖ ਪੂਰਨ ਵਾਲੀਆ ਜਮਹੂਰੀਅਤ ਸੰਸਥਾਵਾਂ ਸਭ ਨਿਰਾਰਥਕ ਹੋ ਕੇ ਰਹਿ ਗਈਆ ਹਨ । ਇਸੇ ਤਰ੍ਹਾਂ ਸਾਨੂੰ ਇਨ੍ਹਾਂ ਦੀ ਸੁਪਰੀਮ ਕੋਰਟ ਵਿਚ ਵੀ ਕੋਈ ਵਿਸ਼ਵਾਸ ਨਹੀਂ ਰਿਹਾ । ਸੁਪਰੀਮ ਕੋਰਟ ਨੇ ਇਹ ਪੱਖਪਾਤੀ ਫੈਸਲਾ ਕਰਕੇ ਸਾਬਤ ਕਰ ਦਿੱਤਾ ਹੈ ਕਿ ਇਹ ਇਨਸਾਫ਼ ਵਾਲੀ ਸੰਸਥਾਂ ਵੀ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਇਨਸਾਫ਼ ਦੇਣ ਦੇ ਕਾਬਲ ਨਹੀਂ ਰਹੀ । ਜਦੋਂਕਿ ਗੁਰੂਘਰ, ਮਸਜਿ਼ਦ, ਮੰਦਰ, ਗਿਰਜਾਘਰ ਆਦਿ ਸਭ ਮਨੁੱਖਤਾ ਨੂੰ ਆਤਮਿਕ ਸ਼ਾਂਤੀ ਅਤੇ ਸੰਤੁਸਟੀ ਦੇਣ ਦੇ ਕੇਂਦਰ ਹੁੰਦੇ ਹਨ, ਅਜਿਹੇ ਕਿਸੇ ਵੀ ਸਥਾਂਨ ਨੂੰ ਢਹਿ-ਢੇਰੀ ਕਰਕੇ ਇਹ ਆਤਮਿਕ ਸੰਤੁਸਟੀ ਤੇ ਸ਼ਾਂਤੀ ਕਿਵੇਂ ਪ੍ਰਦਾਨ ਕਰ ਸਕਦੇ ਹਨ ? ਇਹ ਤਾਂ ਕੇਵਲ ਬਹੁਗਿਣਤੀ ਹੁਕਮਰਾਨ ਆਪਣੀ ਹਊਮੈ ਨੂੰ ਪੱਠੇ ਪਾਉਣ ਦੇ ਮਨੁੱਖਤਾ ਵਿਰੋਧੀ ਅਮਲ ਹੀ ਕਰ ਰਹੇ ਹਨ । ਇਨ੍ਹਾਂ ਅਦਾਲਤਾਂ ਨੇ ਨਾ ਤਾਂ 1984 ਦੇ ਸਿੱਖ ਕਤਲੇਆਮ ਦਾ ਇਨਸਾਫ਼ ਦਿੱਤਾ ਅਤੇ ਨਾ ਹੀ 2000 ਵਿਚ ਚਿੱਠੀ ਸਿੰਘ ਪੁਰੇ ਦੇ ਕਤਲੇਆਮ ਦਾ ਇਨਸਾਫ਼ ਦਿੱਤਾ ਅਤੇ ਨਾ ਹੀ ਸਾਡੇ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀਆਂ ਰਿਹਾਈਆ ਕੀਤੀਆ, ਨਾ ਹੀ ਮੰਦਭਾਵਨਾ ਅਧੀਨ ਹੁਕਮਰਾਨਾਂ ਵੱਲੋਂ ਸਿੱਖ ਕੌਮ ਦੀ ਬਣਾਈ ਗਈ ਕਾਲੀ ਸੂਚੀ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ ਖ਼ਤਮ ਕਰਵਾਇਆ ਗਿਆ ? ਬਲਕਿ ਘੱਟ ਗਿਣਤੀ ਸਿੱਖ ਕੌਮ ਅਤੇ ਮੁਸਲਿਮ ਕੌਮ ਦੇ ਕਾਤਲਾਂ ਤੇ ਜ਼ਾਬਰਾਂ ਨੂੰ ਕਾਨੂੰਨ ਦੀ ਮਾਰ ਤੋਂ ਬਚਾਉਣ ਲਈ ਚੋਰ ਦਰਵਾਜਿE ਅਮਲ ਕਰਕੇ ਘੱਟ ਗਿਣਤੀ ਕੌਮਾਂ ਦੀਆਂ ਆਤਮਾਵਾਂ ਨੂੰ ਠੇਸ ਹੀ ਪਹੁੰਚੇ ਆ ਰਹੇ ਹਨ ।
ਉਪਰੋਕਤ 92 ਜਨਮ ਦਿਨ ਦੇ ਕੀਤੇ ਜਾਣ ਵਾਲੇ ਸਮਰੋਹ ਵਿਚ ਉਹ ਸਾਰੇ ਫਿਰਕੂ ਆਗੂ ਸ਼ਾਮਿਲ ਹਨ ਜਿਨ੍ਹਾਂ ਨੇ ਘੱਟ ਗਿਣਤੀ ਸਿੱਖ ਅਤੇ ਮੁਸਲਿਮ ਕੌਮ ਉਤੇ ਘੋਰ ਜ਼ਬਰ-ਜੁਲਮ ਕੀਤੇ ਹਨ । ਲੇਕਿਨ ਇਸ ਸਮਾਗਮ ਵਿਚ ਇਕ ਕਮੀ ਵੱਡੀ ਹੈ ਕਿ ਇਨ੍ਹਾਂ ਜ਼ਾਲਮਾਂ ਵਿਚ ਇਨ੍ਹਾਂ ਦੇ ਸਾਥੀ ਅਤੇ ਇਨ੍ਹਾਂ ਦੀਆਂ ਸਾਜਿ਼ਸਾਂ ਵਿਚ ਭਾਈਵਾਲ ਬਣਦੇ ਆ ਰਹੇ ਸ, ਬਾਦਲ ਨੂੰ ਸੱਦਾ ਨਹੀਂ ਦਿੱਤਾ ਗਿਆ ।