ਜੁੜ ਬੈਠੇ ਇੱਕੇ ਧਰਤ ਦੇ ਜਾਏ ਮੁੜ੍ਹ ਕੇ ਜਗਤ ਗੁਰੂ ਨੇ ਬਾਬ ਬਣਾਇਆ ਈ ।
ਵੰਡੀਆਂ ਸਿਆਸਤ ਤਅੱਸਬ ਲੱਖ ਪਾਈਆਂ ਮੁਹੱਬਤ ਦਿਲਾਂ ਆ ਮਿਲਾਇਆ ਈ ।
ਕਦੇ ਫ਼ਰੀਦ ਸ਼ੇਖ਼ ਨਾਨਕ ਗੁਰੂ ਨਾ ਵੱਖ ਹੋਸਣ ਡਾਢ੍ਹਾ ਜ਼ੋਰ ਗ਼ੈਰਾਂ ਕਮਾਇਆ ਈ ।
ਅਲਾਹ ਹੂ ਵਾਹਿ ਗੁਰੂ ਇਕੋ ਸੁਰ ਗੂੰਜਣ ਰਬਾਬ ਦੀ ਤਾਰ ਇਹ ਸਮਝਾਇਆ ਈ ।
ਸਾਂਝੇ ਵਿਹੜੇ ਹੋਣ ਫੇਰ ਛਾਂਵਾਂ ਸਾਂਝੀਆਂ ਬਹਿ ਦੁੱਖ ਸੁੱਖ ਵੰਡ ਵੰਡਾਇਆ ਈ ।
ਕੰਵਲ ਪੰਜਾਬਾਂ ਦਾ ਇਓਂ ਮੇਲ ਹੋਵੇ ਜਿਵ ਬਾਬੇ ਗੱਲ ਮਰਦਾਨੇ ਲਾਇਆ ਈ ।