ਓਸਲੋ,(ਰੁਪਿੰਦਰ ਢਿੱਲੋ ਮੋਗਾ) – ਸਿੱਖ ਕੌਮ ਦੇ ਸਿਰਮੋਰ ਧੰਨ ਧੰਨ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550ਵੇਂ ਪ੍ਰਕਾਸ਼ ਉਤਸਵ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇੰਡੀਅਨ ਅੰਬੈਸੀ ਵਿਖੇ ਬੜੀ ਧੂਮ ਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੋਕੇ ਨਾਰਵੇ ਸਥਿਤ ਓਸਲੋ ਅਤੇ ਦਰਾਮਨ ਦੇ ਗੁਰੂ ਘਰਾਂ ਦੀਆਂ ਪ੍ਰੰਬਧਕ ਕਮੇਟੀਆਂ ਤੋਂ ਇਲਾਵਾ ਨਾਰਵੇ ਦੀਆਂ ਸਿੱਖ ਸੰਗਤਾਂ ਨੇ ਹਿੱਸਾ ਲਿਆ । ਇਸ ਮੌਕੇ ਨਾਰਵੇ ਸਥਿਤ ਭਾਰਤੀ ਅੰਬੈਸੀ ਦੇ ਅਰੂਨਦਤੀ ਦਾਸ, ਅਮਰਜੀਤ ਜੀ ਨੇ ਗੁਰੂ ਸਾਹਿਬ ਦੇ ਮਹਾਨ ਜੀਵਨ ਦੇ ਇਤਿਹਾਸ ਅਤੇ ਮਨੁੱਖਤਾ ਲਈ ਕੀਤੇ ਕਾਰਜਾਂ ਮੌਕੇ ਗੁਰੂ ਦੀ ਅੰਮਿ੍ਤ ਬਾਣੀ ਦਾ ਕੀਰਤਨ ਕਰ ਕੇ ਅੰਬੈਸੀ ‘ਚ ਜੁੜੀ ਸੰਗਤ ਨੂੰ ਨਿਹਾਲ ਕੀਤਾ ਅਤੇ ਦੋਵਾਂ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਚੋਣਵੇਂ ਪ੍ਰਬੰਧਕਾਂ ਵੱਲੋਂ ਵੀ ਗੁਰੂ ਸਹਿਬ ਦੇ ਮਹਾਨ ਜੀਵਨ ਸਬੰਧੀ ਇਤਿਹਾਸ ਸਾਂਝਾ ਕੀਤਾ ਗਿਆ। ਅੰਬੈਸੀ ਵੱਲੋਂ ਮੈਡਮ ਪ੍ਰਿਆ ਉਬਰਾਏ ਵੱਲੋਂ ਸਟੇਜ ਸੈਕਟਰੀ ਦੀ ਸੇਵਾ ਨਿਭਾਈ ਗਈ। ਭਾਰਤੀ ਅੰਬੈਸੀ ਵੱਲੋ ਇਸ ਮੋਕੇ ਇੱਕਠੇ ਹੋਏ ਭਾਈਚਾਰੇ ਲਈ ਸ਼ਾਮ ਦੀ ਚਾਹ ਦਾ ਵੀ ਸੋਹਣਾ ਪ੍ਰਬੰਧ ਕੀਤਾ ਗਿਆ ਅਤੇ ਆਖਿਰ ਚ ਅੰਬੈਸੀ ਵੱਲੋਂ ਹਰ ਇੱਕ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਗਿਆ।
ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਜਨਮ ਪ੍ਰਕਾਸ਼ ਉਤਸਵ ਨਾਰਵੇ ਦੀ ਅੰਬੈਸੀ ਓਸਲੋ ‘ਚ ਸ਼ਰਧਾਪੂਰਵਕ ਮਨਾਇਆ ਗਿਆ
This entry was posted in ਅੰਤਰਰਾਸ਼ਟਰੀ.