ਧੰਨ ਮਾਤਾ ਗੁਜਰੀ ਤੇ ਧੰਨ ਤੇਰੀ ਘਾਲ਼ ਨੀ।
ਤੇਰੇ ਜਿਹੀ ਜੱਗ ਉਤੇ ਮਿਲੇ ਨਾ ਮਿਸਾਲ ਨੀ।
ਆਪਣਾ ਸੁਹਾਗ ਹੱਥੀਂ ਆਪਣੀ ਲੁਟਾਇਆ ਤੂੰ,
ਪੁੱਤਰ ਯਤੀਮ ਤੱਕ ਦਿਲ ਨਾ ਡੁਲਾਇਆ ਤੂੰ।
ਸੰਤ- ਸਿਪਾਹੀ ਬਣ ਗਿਆ ਤੇਰਾ ਲਾਲ ਨੀ
ਧੰਨ……
ਸਰਸਾ ਦੇ ਕੰਢੇ ਜਦ ਪੈ ਗਿਆ ਵਿਛੋੜਾ ਸੀ,
ਪਿਤਾ ਦਸ਼ਮੇਸ਼ ਨਾਲ ਪੁੱਤਰਾਂ ਦਾ ਜੋੜਾ ਸੀ।
ਨਿੱਕੜੇ ਮਾਸੂਮ ਤੁਰ ਪਏ ਦਾਦੀ ਨਾਲ ਨੀ
ਧੰਨ…
ਗੜ੍ਹੀ ਚਮਕੌਰ ਹੋਈ ਜੰਗ ਘਮਸਾਣ ਜੀ,
ਅਜੀਤ ਤੇ ਜੁਝਾਰ ਗਏ ਮੌਤ ਨੂੰ ਵਿਆਹਣ ਜੀ।
ਸੂਰਬੀਰ ਯੋਧੇ ਤੇਰੇ ਪੋਤਰੇ ਕਮਾਲ ਨੀ
ਧੰਨ…
ਨਿੱਕਿਆਂ ਨੇ ਸਿਦਕ ਨਿਭਾਹਿਆ ਸਰਹੰਦ ਏ,
ਡੋਲੇ ਨਾ ਮਾਸੂਮ ‘ਦੀਸ਼’, ਡੋਲ ਗਈ ਕੰਧ ਏ।
ਕੰਬ ਗਿਆ ਸੂਬਾ ਤੱਕ ਚਿਹਰੇ ਦਾ ਜਲਾਲ ਨੀ
ਧੰਨ…