ਫ਼ਤਹਿਗੜ੍ਹ ਸਾਹਿਬ – “ਇੰਡੀਅਨ ਫ਼ੌਜ ਦੇ ਮੁੱਖੀ ਸ੍ਰੀ ਐਮ.ਐਮ. ਨਿਰਵਾਣੇ ਨੇ ਜੋ ਇੰਡੀਅਨ ਪਾਰਲੀਮੈਂਟ ਦੇ 1994 ਦੇ ਮਕਬੂਜਾ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਦੇ ਮਤੇ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਜਦੋਂ ਹੁਕਮ ਹੋਵੇਗਾ, ਤਾਂ ਅਸੀਂ ਮਕਬੂਜਾ ਕਸ਼ਮੀਰ ਨੂੰ ਹਰ ਕੀਮਤ ਤੇ ਪ੍ਰਾਪਤ ਕਰਾਂਗੇ । ਜੋ ਕਸ਼ਮੀਰ ਸੂਬਾ ਜੋ ਅਫ਼ਗਾਨੀਸਤਾਨ ਦੇ ਅਧੀਨ ਸੀ, ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਦੀਆਂ ਖ਼ਾਲਸਾ ਫ਼ੌਜਾਂ ਨੇ 1819 ਵਿਚ ਫ਼ਤਹਿ ਕਰਕੇ ਖ਼ਾਲਸਾ ਰਾਜ ਵਿਚ ਸਾਮਿਲ ਕੀਤਾ ਸੀ । ਇਸੇ ਤਰ੍ਹਾਂ ਲਦਾਖ ਨੂੰ ਵੀ 1834 ਵਿਚ ਲਾਹੌਰ ਦਰਬਾਰ ਦੀਆਂ ਖ਼ਾਲਸਾ ਫ਼ੌਜਾਂ ਨੇ ਫ਼ਤਹਿ ਕਰਕੇ ਆਪਣੀ ਬਾਦਸ਼ਾਹੀ ਦਾ ਹਿੱਸਾ ਬਣਾਈਆ ਸੀ ਜੋ ਦੋਵੇ ਖ਼ਾਲਸਾ ਰਾਜ ਦੀਆਂ ਮਲਕੀਅਤ ਹਨ । ਜਦੋਂ 1962 ਦੀ ਚੀਨ-ਇੰਡੀਆ ਜੰਗ ਹੋਈ ਤਾਂ 39 ਹਜ਼ਾਰ ਸਕੇਅਰ ਕਿਲੋਮੀਟਰ ਖੇਤਰ ਚੀਨ ਨੇ ਆਪਣੇ ਕਬਜੇ ਵਿਚ ਲੈ ਲਿਆ ਸੀ । ਉਹ ਤਾਂ ਇੰਡੀਅਨ ਫ਼ੌਜ ਅੱਜ ਤੱਕ ਵਾਪਿਸ ਨਹੀਂ ਕਰਵਾ ਸਕੀ । ਜਦੋਂਕਿ ਹਿੰਦੂਤਵ ਹੁਕਮਰਾਨਾਂ ਦੇ ਇਹ ਰਿਕਾਰਡ ਉਤੇ ਬਿਆਨ ਦਰਜ ਹਨ ਕਿ ਜਦੋਂ ਤੱਕ ਚੀਨ ਵੱਲੋਂ ਖੋਹਿਆ ਇਕ-ਇਕ ਇੰਚ ਦੀ ਧਰਤੀ ਵਾਪਿਸ ਨਹੀਂ ਲਈ ਜਾਂਦੀ, ਅਸੀਂ ਚੈਨ ਨਾਲ ਨਹੀਂ ਸੋਵਾਂਗੇ । ਫਿਰ ਕਸ਼ਮੀਰ ਜਾਂ ਲਦਾਖ ਜੋ ਲਾਹੌਰ ਖ਼ਾਲਸਾ ਦਰਬਾਰ ਦੀਆਂ ਮਲਕੀਅਤਾਂ ਹਨ, ਉਨ੍ਹਾਂ ਉਤੇ ਇੰਡੀਅਨ ਹੁਕਮਰਾਨ ਜਾਂ ਇੰਡੀਅਨ ਫ਼ੌਜ ਕਿਵੇ ਦਾਅਵਾ ਕਰ ਸਕਦੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਫ਼ੌਜ ਦੇ ਮੁੱਖੀ ਸ੍ਰੀ ਨਿਰਵਾਣੇ ਵੱਲੋਂ ਮਕਬੂਜਾ ਕਸ਼ਮੀਰ ਉਤੇ ਹਮਲਾ ਕਰਕੇ ਆਪਣੇ ਅਧੀਨ ਕਰਨ ਦੀ ਕੀਤੀ ਗਈ ਗੈਰ-ਫ਼ੌਜੀ ਬਿਆਨਬਾਜੀ ਅਤੇ ਸਿੱਖ ਇਲਾਕਿਆ ਉਤੇ ਦਾਅਵਾ ਕਰਨ ਦੀ ਗੱਲ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਜਿਥੇ ਪ੍ਰਗਟ ਕੀਤੇ, ਉਥੇ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵੀ ਭਵਿੱਖ ਵਿਚ ਤਿੰਨ ਮੁਲਕ ਇੰਡੀਆ, ਚੀਨ, ਪਾਕਿਸਤਾਨ ਕਸ਼ਮੀਰ ਤੇ ਲਦਾਖ ਬਾਰੇ ਕੋਈ ਵੀ ਗੱਲ ਜਾਂ ਅਮਲ ਕਰਨ, ਤਾਂ ਸਿੱਖ ਕੌਮ ਦੀ ਸਮੂਲੀਅਤ ਉਸ ਵਿਚ ਹੋਣੀ ਅਤਿ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਲਾਹੌਰ ਦਰਬਾਰ ਦੇ ਇਲਾਕੇ ਹਨ । ਉਨ੍ਹਾਂ ਕਿਹਾ ਕਿ ਫ਼ੌਜ ਦੀਆਂ ਦੋ ਜ਼ਿੰਮੇਵਾਰੀਆ ਹੁੰਦੀਆ ਹਨ, ਪਹਿਲਾ ਜੰਗ ਲੜਨਾ ਤੇ ਦੂਸਰਾ ਜੰਗ ਲਈ ਤਿਆਰੀ ਤੇ ਟ੍ਰੇਨਿੰਗ ਕਰਨਾ । ਫਿਰ ਸ੍ਰੀ ਐਮ.ਐਮ. ਨਿਰਵਾਣੇ ਨੂੰ ਮਕਬੂਜਾ ਕਸ਼ਮੀਰ ਬਾਰੇ ਜਾਂ ਤਿੰਨ ਮੁਲਕਾਂ ਵਿਚ ਪ੍ਰਮਾਣੂ ਜੰਗ ਛੇੜਨ ਦੀ ਗੱਲ ਕਰਨ ਦਾ ਅਧਿਕਾਰ ਤੇ ਹੱਕ ਕਿਸ ਨੇ ਦਿੱਤਾ ਹੈ ? ਉਹ ਅਜਿਹੀ ਬਿਆਨਬਾਜੀ ਕਿਸ ਆਧਾਰ ਤੇ ਦੇ ਰਹੇ ਹਨ ? ਸ. ਮਾਨ ਨੇ ਹਿੰਦੂਤਵ ਹੁਕਮਰਾਨਾਂ ਅਤੇ ਫ਼ੌਜ ਵੱਲੋਂ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਨੂੰ ਜ਼ਬਰੀ ਜੰਗ ਦਾ ਅਖਾੜਾ ਬਣਾਉਣ ਦੇ ਕੀਤੇ ਜਾ ਰਹੇ ਮਨੁੱਖਤਾ ਵਿਰੋਧੀ ਅਮਲਾਂ ਦੀ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਆਪਣੀ ਵਸੋਂ ਵਾਲੇ ਇਲਾਕੇ ਨੂੰ ਜੰਗ ਦਾ ਅਖਾੜਾ ਬਣਾਉਣ ਦੀ ਹੁਕਮਰਾਨਾਂ ਅਤੇ ਫ਼ੌਜ ਨੂੰ ਇਜਾਜਤ ਨਹੀਂ ਦੇਵੇਗੀ । ਦੂਸਰਾ ਚੀਨ ਵੱਲੋਂ ਇੰਡੀਅਨ ਓਸੀਅਨ ਅਤੇ ਪਾਕਿਸਤਾਨ ਵੱਲੋਂ ਬੰਗਾਲ ਦੀ ਖਾੜੀ ਵਿਚ ਕੀਤੀਆ ਜਾ ਰਹੀਆ ਮਸਕਾਂ ਦੇ ਸੰਦੇਸ਼ ਤੋਂ ਵੀ ਖ਼ਬਰਦਾਰ ਰਹਿਣਾ ਪਵੇਗਾ । ਕਿਉਂਕਿ ਅਜਿਹੀ ਕੋਈ ਗੁਸਤਾਖੀ ਏਸੀਆ ਖਿੱਤੇ ਦੇ ਮੁਲਕਾਂ ਦੇ ਅਮਨ-ਚੈਨ ਨੂੰ ਭੰਗ ਕਰ ਸਕਦੀ ਹੈ । ਜਿਸ ਨੂੰ ਨਾ ਤਾਂ ਸਿੱਖ ਕੌਮ, ਨਾ ਹੀ ਚੀਨ ਤੇ ਪਾਕਿਸਤਾਨ ਕਦੀ ਪ੍ਰਵਾਨ ਕਰ ਸਕਦੇ ਹਨ ।