ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਏਏ ਮਾਮਲੇ ਤੇ ਸ਼ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਉਹ ਐਨਡੀਏ ਗਠਬੰਧਨ ਤੋਂ ਬਾਹਰ ਆ ਕੇ ਵਿਖਾਉਣ। ਹਾਲ ਹੀ ਵਿੱਚ ਅਕਾਲੀ ਦਲ ਨੇ ਦਿੱਲੀ ਵਿੱਚ ਬੀਜੇਪੀ ਨਾਲ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਅਕਾਲੀ ਦਲ ਦੇ ਇਸ ਫੈਂਸਲੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਗਠਬੰਧਨ ਤੋੜਨ ਦੀ ਚੁਣੌਤੀ ਦਿੱਤੀ ਹੈ।
ਅਕਾਲੀ ਦਲ ਵੱਲੋਂ ਨਾਗਰਿਕਤਾ ਸੋਧ ਬਿੱਲ ਦੇ ਸਮੱਰਥਨ ਵਿੱਚ ਬੀਜੇਪੀ ਦਾ ਸਾਥ ਦੇਣ ਦੇ ਸਬੰਧ ਵਿੱਚ ਸਵਾਲ ਉਠਾਉਂਦੇ ਹੋਏ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਹੈ, ‘ਅਗਰ ਆਪਨੇ ਸੀਏਏ ਨੂੰ ਮੁਸਲਮਾਨ ਵਿਰੋਧੀ ਮੰਨਦੇ ਹੋ ਤਾਂ ਰਾਜਸਭਾ ਅਤੇ ਲੋਕਸਭਾ ਵਿੱਚ ਇਸ ਕਾਨੂੰਨ ਦਾ ਸਮੱਰਥਨ ਕਿਉਂ ਕੀਤਾ?
ਅਗਰ ਸ਼੍ਰੋਮਣੀ ਅਕਾਲੀ ਦਲ ਨਾਗਰਿਕਤਾ ਸੋਧ ਕਾਨੂੰਨ ਨਾਲ ਇੰਨਾ ਹੀ ਨਾਖੁਸ਼ ਹੈ (ਹਾਲਾਂਕਿ ਉਨ੍ਹਾਂ ਨੇ ਨਾਗਰਿਕਾ ਸੋਧ ਕਾਨੂੰਨ ਦਾ ਸੰਸਦ ਵਿੱਚ ਪੱਖ ਪੂਰਿਆ ਸੀ ਤੇ ਇਸਦੇ ਹੱਕ ਵਿੱਚ ਵੋਟ ਪਾਈ ਸੀ) ਤਾਂ ਫਿਰ ਉਹ ਇਸ ‘ਤੇ ਗੱਲ ਕਿਉੰ ਨਹੀਂ ਕਰਦੇ ਤੇ ਪੰਜਾਬ ਵਿੱਚ ਵੀ ਭਾਜਪਾ ਨਾਲ ਆਪਣਾ ਗੱਠਜੋੜ ਕਿਉੰ ਨਹੀਂ ਤੋੜ ਦਿੰਦੇ?
If Shiromani Akali Dal is so unhappy with #CAA (Though they voted for CAA in Parliament) then why don’t you walk the talk and break your alliance with BJP in Punjab?
ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ‘ਸੀਏਏ’ ਮੁੱਦੇ ਨੂੰ ਕਾਰਣ ਦੱਸਦੇ ਹੋਏ ਦਿੱਲੀ ਵਿੱਚ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਦੇ ਅਕਾਲੀ ਨੇਤਾ ਸਿਰਸਾ ਨੇ ਕਿਹਾ ਹੈ ਕਿ ਅਕਾਲੀ ਦਲ ਚਾਹੁੰਦਾ ਹੈ ਕਿ ਸੀਏਏ ਵਿੱਚ ਮੁਸਲਮਾਨਾਂ ਨੂੰ ਵੀ ਨਾਗਕਿਤਾ ਦਿੱਤੀ ਜਾਵੇ। ਹਰਿਆਣਾ ਤੋਂ ਬਾਅਦ ਦਿੱਲੀ ਦੂਸਰਾ ਰਾਜ ਹੈ, ਜਿੱਥੇ ਅਕਾਲੀ ਦਲ ਨੇ ਭਾਜਪਾ ਦੇ ਨਾਲ ਗਠਬੰਧਨ ਵਿੱਚ ਵਿਧਾਨਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਕਿਹਾ ਹੈ, ‘ਦਿੱਲੀ ਵਿੱਚ ਅਕਾਲੀ ਦਲ ਅਤੇ ਬੀਜੇਪੀ ਦੇ ਵਿੱਚ ਗਠਬੰਧਨ ਨਾ ਹੋਣਾ ਬੀਜੇਪੀ ਦੀ ਅਕਾਲੀ ਦਲ ਦੇ ਮੌਜੂਦਾ ਨੇਤਰਤੱਵ ਤੋਂ ਦੂਰੀ ਬਣਾ ਕੇ ਰੱਖਣਾ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ।’