ਨਵੀਂ ਦਿੱਲੀ- ਪਿੱਛਲੇ ਦੋ ਦਿਨਾਂ ਤੋਂ ਹਿੰਦੂ ਦੰਗਾਕਾਰੀਆਂ ਵੱਲੋਂ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਕੀਤੀਆਂ ਜਾ ਰਹੀਆਂ ਹਿੰਸਕ ਵਾਰਦਾਤਾਂ ਅਤੇ ਖੂਨ-ਖਰਾਬੇ ਦੇ ਸਬੰਧ ਵਿੱਚ ਬੀਜੇਪੀ ਦੇ ਤਿੰਨ ਨੇਤਾਵਾਂ ਕਪਿਲ ਮਿਸ਼ਰਾ, ਪਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ ਤੇ ਐਫਆਈਆਰ ਦਰਜ਼ ਕਰਨ ਲਈ ਕਿਹਾ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਹੋਰ ਕਿ ਵੀਡੀE ਦੇ ਆਧਾਰ ਤੇ ਵੀ ਐਫ਼ਆਈਆਰ ਦਰਜ਼ ਹੋਣੀ ਚਾਹੀਦੀ ਹੈ। ਕੋਰਟ ਨੇ ਇਹ ਵੀ ਕਿਹਾ ਕਿ ਦਿੱਲੀ ਪੁਲਿਸ ਵੀਰਵਾਰ ਨੂੰ ਅਦਾਲਤ ਨੂੰ ਇਹ ਵੀ ਦੱਸੇ ਕਿ ਇਸ ਬਾਰੇ ਕਿੰਨੀ ਪ੍ਰਗੱਤੀ ਹੋਈ ਹੈ।
ਜਸਟਿਸ ਮੁਰਲੀਧਰ ਦੀ ਪ੍ਰਧਾਨਗੀ ਵਿੱਚ ਦੋ ਜੱਜਾਂ ਦੀ ਬੈਂਚ ਨੇ ਆਪਣੇ ਫੈਂਸਲੇ ਵਿੱਚ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਦਿੱਲੀ ਦੀ ਹਿੰਸਾ 1984 ਦੇ ਦੰਗਿਆਂ ਦਾ ਰੂਪ ਧਾਰਣ ਕਰੇ। ਇਸ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ 7 ਨਿਰਦੇਸ਼ ਦਿੱਤੇ।
1. ਜਿੰਨ੍ਹਾਂ ਲੋਕਾਂ ਦੇ ਰਿਸ਼ਤੇਦਾਰਾਂ ਅਤੇ ਪ੍ਰੀਵਾਰ ਦੇ ਮੈਂਬਰਾਂ ਦੀ ਜਾਨ ਗਈ ਹੈ, ਉਨ੍ਹਾਂ ਨੂੰ ਪ੍ਰਸ਼ਾਸਨ ਭਰੋਸੇ ਵਿੱਚ ਲੈ ਕੇ ਪੂਰੇ ਸਨਮਾਨ ਨਾਲ ਅੰਤਿਮ ਰਸਮਾਂ ਨਿਭਾਵੇ।
2. ਇੱਕ ਹੈਲਪ ਲਾਈਨ ਅਤੇ ਹੈਲਪ ਡੈਸਕ ਬਣਾਇਆ ਜਾਵੇ।
3. ਐਂਬੂਲੈਂਸ ਦੀ ਵਿਵਸਥਾ ਕੀਤੀ ਜਾਵੇ ਅਤੇ ਉਸ ਦੇ ਪਹੁੰਚਣ ਵਿੱਚ ਕੋਈ ਰੁਕਾਵਟ ਨਾ ਆਵੇ।
4. ਅਗਰ ਲੋੜੀਂਦੇ ਆਸਰਾਘਰ ਨਹੀਂ ਹਨ ਤਾਂ ਉਨ੍ਹਾਂ ਦੀ ਵਿਵਸਥਾ ਕੀਤੀ ਜਾਵੇ।
5. ਇਨ੍ਹਾਂ ਆਸਰਾਘਰਾਂ ਵਿੱਚ ਬੁਨਿਆਦੀ ਚੀਜ਼ਾਂ ਦੀ ਘਾਟ ਨਹੀਂ ਹੋਣੀ ਚਾਹੀਦੀ। ਕੰਬਲ, ਦਵਾਈਆਂ, ਟੁਆਏਲਿਟ ਅਤੇ ਪਾਣੀ ਦੀ ਵਿਵਸਥਾ ਮੁਹਈਆ ਹੋਵੇ।
6. ਡਿਸਟ੍ਰਿਕਟ ਲੀਗਲ ਸਰਵਿਸ ਅਥਾਰਿਟੀਜ਼ 24 ਘੰਟੇ ਦੀ ਹੈਲਪਲਾਈਨ ਸ਼ੁਰੂ ਕਰੇ। ਇਸ ਨਾਲ ਪੀੜਿਤਾਂ ਨੂੰ ਤਤਕਾਲ ਮੱਦਦ ਮਿਲੇਗੀ।
7. ਪੀੜਿਤਾਂ ਨੂੰ ਮੱੱਦ ਕਰਨ ਦੇ ਲਈ ਲੋੜੀਂਦੇ ਪੇਸ਼ੇਵਰਾਂ ਨੂੰ ਨਿਯੁਕਤ ਕੀਤਾ ਜਾਵੇ।