ਗਵਾਲੀਅਰ – ਕਾਰ ਸੇਵਾ ਖਡੂਰ ਸਾਹਿਬ (ਤਰਨ ਤਾਰਨ ) ਦੀ ਦੂਸਰੀ ਸਾਖਾ ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ (ਮੱਧ ਪ੍ਰਦੇਸ਼) ਜਿਸ ਦੀ ਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਦੁਵਾਰਾ ਚੱਲ ਰਹੀ ਹੈ । ਇਸ ਅਸਥਾਨ ਤੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 52 ਰਾਜਿਆ ਨੂੰ ਰਿਹਾਅ ਕਰਵਾਇਆ ਸੀ । ਇਸੇ ਸਾਲ ਪੂਰੇ 400 ਸਾਲ ਹੋ ਜਾਣਗੇ ਜਦ ਗੁਰੂ ਮਹਾਰਾਜ ਜੀ ਨੇ ਇਸ਼ ਕਿਲੇ ਵਿੱਚੋਂ 52 ਹਿੰਦੂ ਰਾਜਿਆ ਨੂੰ ਰਿਹਾਅ ਕਰਵਾਇਆਂ ਸੀ ।ਸ੍ਰਮੋਣੀ ਕਮੇਟੀ ਵੱਲੋਂ ਇਸ ਸਾਲ 2020 ਵਿੱਚ ‘400 ਸਾਲਾ ਬੰਦੀ ਛੋੜ ਦਿਵਿਸ’ ਰਾਸਟਰੀ ਪੱਥਰ ਤੇ ਮਨਾਉਣ ਬਾਰੇ ਕਿਹਾ ਹੈ। ਅੱਜ ਇਸ ਅਸਥਾਨ ਤੇ ਦਰਸ਼ਨ ਕਰਨ ਆਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ,ਸ੍ਰੋਮਣੀ ਕਮੇਟੀ ਪ੍ਰਸ਼ਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਜੀ ਨੇ ਗੁਰੂ ਘਰ ਵਿੱਚ ਹਾਜ਼ਰੀ ਭਰੀ।ਉਪਰੰਨ ਕੀਰਤਨ ਸਰਵਣ ਕੀਤਾ ।
ਇਸ ਸਮੇ ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਅਤੇ ਇਲਾਕੇ ਦੀਆਂ ਸੰਗਤਾ ਵੱਲੋਂ ਸਿੰਘ ਸਾਹਿਬ ਜੀ ਅਤੇ ਪ੍ਰਧਾਨ ਸਾਹਿਬ ਦਾ ਗਵਾਲੀਅਰ ਆਉਣ ਤੇ ਨਿੱਘਾ ਸਵਾਗਤ ਕੀਤਾ । ਸਿੰਘ ਸਾਹਿਬ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ “400 ਸਾਲਾ ਬੰਦੀ ਛੋੜ ਦਿਵਿਸ” ਨੂੰ ਕਾਰ ਸੇਵਾ ਵਾਲੇ ਮਹਾਪੁਰਸਾ ,ਸ਼੍ਰਮੋਣੀ ਕਮੇਟੀ ਅੰਮ੍ਰਿਤਸਰ ਅਤੇ ਸਾਰੀ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਗਵਾਲੀਅਰ ਵਿਖੇ ਰਸ਼ਟਰੀ ਪੱਧਰ ਤੇ ਮਨਾਇਆਂ ਜਾਵੇਗਾ।ਸਿੰਘ ਸਾਹਿਬ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੱਧ ਪ੍ਰਦੇਸ਼ ਦੇ ਇਲਾਕਿਆ ਵਿੱਚ ਗੁਰਮਿਤ ਕੈਂਪ ਵੀ ਲਗਾਏ ਜਾਣਗੇ ਤਾ ਜੋ ਸਿੱਖ ਸੰਗਤਾ ਅਤੇ ਬਾਕੀ ਸੰਗਤਾ ਨੂੰ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਸਾਰੀ ਜਾਣਕਾਰੀ ਮਿੱਲ ਸਕੇ।ਸਿੰਘ ਸਾਹਿਬ ਨੇ ਕਿਹਾ ਕਿ ਇੱਕ ਵਿਸ਼ਾਲ ਨਗਰ ਕੀਰਤਨ ਵੀ ਗਵਾਲੀਅਰ ਸਾਹਿਬ ਤੋਂ ਕੱਢਿਆ ਜਾਵੇਗਾ ਜੋ ਸਾਰੇ ਰਾਜਾ ,ਸ਼ਹਿਰਾ ਵਿੱਚੋਂ ਹੁੰਦਾ ਹੋਇਆ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (ਪੰਜਾਬ) ਪਹੁੰਚੇਗਾ ।