ਹੋਲੀ ਰੰਗਾਂ ਦਾ ਤਿਉਹਾਰ,
ਜਿਹਦੇ ‘ਚ ਹੈ ਬੜਾ ਪਿਆਰ।
ਰੰਗੋਲੀ ਦਾ ਨਵਾਂ ਸ਼ਿੰਗਾਰ।
ਮਿਲਕੇ ਬੋਲੀਏ ਮਿੱਠੀ ਬੋਲੀ,
ਸਾਰੇ ਖੇਡੋ ਪਰੇਮ ਦੀ ਹੋਲੀ।
ਭਰ ਕੇ ਰੰਗਾਂ ਦੀ ਪਚਕਾਰੀ,
ਸੱਜਣਾ ਨੇ ਸੱਜਣਾ ਤੇ ਮਾਰੀ।
ਦਿਉਰਾਂ, ਭਾਬੋ ਰੰਗੀ ਸਾਰੀ।
ਰੰਗਾਂ ਦਿਲ ਦੀ ਘੁੰਡੀ ਖੋਲੀ,
ਸਾਰੇ ਖੇਡੋ ਪਰੇਮ ਦੀ ਹੋਲੀ।
ਰੰਗਾਂ ਕੈਸਾ ਰੰਗ ਵਟਾਇਆ,
ਸਾਰੇ ਯਾਰਾਂ ਭੰਗੜਾ ਪਾਇਆ।
ਹੋਲੀ ਖੇਡੀ ਤਾਈ-ਤਾਇਆ।
ਸੱਤਰੰਗਾਂ ਦੀ ਭਰ ਗਈ ਝੋਲੀ,
ਸਾਰੇ ਖੇਡੋ ਪਿਆਰ ਦੀ ਹੋਲੀ।
ਕੋਈ ਨਾ ਰੱਖੇ ਦਿਲ ‘ਚ ਵੈਰ,
ਨਾ ਕੋਈ ਨਫੱਰਤ ਨਾ ਹੰਕਾਰ,
ਸਾਂਝਾਂ ਦਾ ਹੈ ਇਕ ਪਰਿਵਾਰ।
ਪੈਰਾਂ ਵਿਚ ਨਾ ਇੱਜ਼ਤ ਰੋਲੀ,
ਖੇਡ ਬਣੇ ਨਾ, ਖੁਨ ਦੀ ਹੋਲੀ।
‘ਸੁਹਲ’ ਮਨ ਦੇ ਅੰਦਰ ਸੋਚੋ,
ਦਰਿੰਦੇ ਬਣ ਕੇ ਮਾਸ ਨਾ ਨੋਚੋ।
ਭਲਾ ਸਭ ਦਾ ਹਰ ਕੋਈ ਲੋਚੋ।
ਬਣ ਕੇ ਖੇਡੋ ਅਮਨ ਦੀ ਟੋਲੀ,
ਸਾਰੇ ਖੇਡੋ ਪਿਆਰ ਦੀ ਹੋਲੀ।