ਬਠਿੰਡਾ – ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਬਠਿੰਡਾ ਵੱਲੋਂ ਵੱਲੋਂ ਕਿਰਤ ਵਿਭਾਗ ਦੇ ਅਧਿਕਾਰੀ ਸਾਹਇਕ ਕਿਰਤ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ ਕਰਕੇ ਮੰਗਾਂ ਪ੍ਰਤੀ ਜਾਣੂ ਕਰਵਾਇਆ ਗਿਆ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਡਿਵੀਜ਼ਨ ਪ੍ਰਧਾਨ ਰਾਜਿੰਦਰ ਕੁਮਾਰ ਸਕੱਤਰ ਹਰਜਿੰਦਰ ਸਿੰਘ ਹਰਦੇਵ ਸਿੰਘ ਨੇ ਦੱਸਿਆ ਕਿ ਪਾਵਰਕਾਮ ਸੀ.ਐਚ.ਬੀ ਠੇਕਾ ਕਾਮਿਆਂ ਨੂੰ ਜੋ ਕਿਰਤ ਵਿਭਾਗ ਅਨੁਸਾਰ ਘੱਟੋ ਘੱਟ ਉਜਰਤਾ ਸਕਿਲਡ ਰੇਟ ਲਾਗੂ ਹੋਣੇ ਚਾਹੀਦੇ ਹਨ ਉਹ ਪਾਵਰਕਾਮ ਅਧਿਕਾਰੀਆਂ ਵੱਲੋਂ ਲਾਗੂ ਨੇ ਕੀਤੇ ਜਾ ਰਹੇ ਕਿਰਤ ਕਾਨੂੰਨ ਨੂੰ ਅੱਖੋਂ ਪਰੋਖੇ ਕਰਦੇ ਹੋਏ ਪਾਵਰਕਾਮ ਅਧਿਕਾਰੀਆਂ ਵੱਲੋਂ ਬਿਨਾਂ ਕਿਸੇ ਨੋਟਿਸ ਦਿੱਤਿਆਂ ਸੀਐਚ ਬੀ ਠੇਕਾ ਕਾਮਿਆਂ ਨੂੰ ਕੰਮ ਤੋਂ ਹਟਾ ਦਿੱਤਾ ਜਾਂਦਾ ਹੈ ਇਸ ਦੇ ਸਬੰਧੀ ਕਿਰਤ ਵਿਭਾਗ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਤੇ ਕਿਰਤ ਮੰਤਰੀ ਨਾਲ ਵੀ ਮੰਗਾਂ ਪ੍ਰਤੀ ਕਈ ਸਮਝੌਤੇ ਹੋਏ ਪਰ ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਜਥੇਬੰਦੀ ਲਗਾਤਾਰ ਸੰਘਰਸ਼ਸ਼ੀਲ ਹੈ ਕਿਰਤ ਕਮਿਸ਼ਨਰ ਪੰਜਾਬ ਵੱਲੋਂ ਭੇਜੀ ਗਈ ਚਿੱਠੀ ਦੇ ਦੌਰਾਨ ਅੱਜ ਸਹਾਇਕ ਕਿਰਤ ਕਮਿਸ਼ਨਰ ਬਠਿੰਡਾ ਨਾਲ ਕਾਮਿਆਂ ਦੀ ਮੀਟਿੰਗ ਹੋਈ ਮੀਟਿੰਗ ਵਿੱਚ ਮੈਨੇਜਮੈਂਟ ਦੇ ਅਧਿਕਾਰੀਆਂ ਨੂੰ ਵੀ ਕਿਰਤ ਵਿਭਾਗ ਅਧਿਕਾਰੀਆਂ ਵੱਲੋਂ ਬੁਲਾਇਆ ਗਿਆ ਸੀ ਪਰ ਕਿਰਤ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਪਾਵਰਕਾਮ ਅਧਿਕਾਰੀਆਂ ਤੇ ਕੰਪਨੀ ਮਾਲਕ ਵੱਲੋਂ ਮੀਟਿੰਗ ਵਿੱਚ ਸ਼ਾਮਲ ਵੀ ਨਹੀਂ ਹੋਇਆ ਗਿਆ ਜਿਸ ਤੋਂ ਕਿ ਸਾਫ ਜ਼ਾਹਿਰ ਹੁੰਦਾ ਹੈ ਕਿ ਠੇਕਾ ਕਾਮਿਆਂ ਦੀ ਅੰਨ੍ਹੀ ਲੁੱਟ ਜੋ ਪਾਵਰਕਾਮ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਸਾਹਿਤਕ ਕਿਰਤ ਕਮਿਸ਼ਨਰ ਬਠਿੰਡਾ ਵੱਲੋਂ ਦੁਬਾਰਾ ਮਿਤੀ 16 ਮਾਰਚ ਨੂੰ ਪਾਵਰਕਾਮ ਅਧਿਕਾਰੀਆਂ ਨੂੰ ਦੁਆਰਾ ਮੀਟਿੰਗ ਦਾ ਨੋਟਿਸ ਭੇਜਿਆ ਗਿਆ ਤੇ ਜੰਥੇਬੰਦੀ ਨੁਮਾਇੰਦੇ ਨੂੰ ਵੀ ਸੱਦਿਆ ਗਿਆ ਜੰਥੇਬੰਦੀ ਵਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਉਲੀਕੇ ਗਏ ਪ੍ਰੋਗਰਾਮ ਤਹਿਤ ਮੀਟਿੰਗ ਕਰ ਕੇ ਫੈਸਲਾ ਕੀਤਾ ਕਿ ਮਿਤੀ 14 ਮਾਰਚ ਨੂੰ ਸਰਕਲ ਪੱਧਰੀ ਪਰਿਵਾਰਾਂ ਸਮੇਤ ਕਨਵੈਨਸ਼ਨ ਕੀਤੀ ਜਾਵੇਗੀ ਤੇ ਜੇਕਰ ਮਿਤੀ 17 ਮਾਰਚ ਨੂੰ ਜੰਥੇਬੰਦੀ ਨਾਲ ਹੋਣ ਵਾਲੀ ਕਿਰਤ ਮੰਤਰੀ ਤੇ ਪਾਵਰਕਾਮ ਮਨੇਜਮੈੰਟ ਨਾਲ ਮੀਟਿੰਗ ਮੰਗਾਂ ਦਾ ਹੱਲ ਨਾ ਕੀਤਾ ਤਾ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ
ਪਾਵਰਕਾਮ ਸੀ.ਐਚ.ਬੀ ਠੇਕਾ ਕਾਮਿਆਂ ਦੀ ਜਥੇਬੰਦੀ ਵੱਲੋਂ ਸਹਾਇਕ ਕਮਿਸ਼ਨਰ ਬਠਿੰਡਾ ਨਾਲ ਕੀਤੀ ਮੀਟਿੰਗ
This entry was posted in ਪੰਜਾਬ.