ਪੇਚਿੰਗ – ਕੋਰੋਨਾ ਵਾਇਰਸ ਦੇ ਫੈਲਣ ਨਾਲ ਵਿਸ਼ਵਭਰ ਵਿੱਚ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਚੀਨ ਨੇ ਤਾਂ ਵਾਇਰਸ ਤੇ ਕੰਟਰੋਲ ਕਰ ਲਿਆ ਹੈ ਪਰ ਹੁ ਯੌਰਪ ਸਮੇਤ ਬਹੁਤ ਸਾਰੇ ਦੇਸ਼ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਗਏ ਹਨ। ਅਮਰੀਕਾ ਨੇ ਵੀ ਸਥਿਤੀ ਨੂੰ ਭਾਂਪਦੇ ਹੋਏ ਪੂਰੇ ਦੇਸ਼ ਵਿੱਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਹੈ। ਚੀਨੀ ਬਹੁਤ ਵੱਡੇ ਬਿਜ਼ਨਸਮੈਨ ਜੈਕ ਮਾ ਨੇ ਇਸ ਦੌਰਾਨ ਅਮਰੀਕੀ ਲੋਕਾਂ ਦੇ ਲਈ 5 ਲੱਖ ਕੋਰੋਨਾ ਵਾਇਰਸ ਟੈਸਟਿੰਗ ਕਿਟਸ ਅਤੇ 10 ਲੱਖ ਮਾਸਕ ਭੇਜੇ ਹਨ।
ਜੈਕ ਮਾ ਫਾਊਂਡੇਸ਼ਨ ਨੇ ਕਿਹਾ ਹੈ ਕਿ ਅਮਰੀਕਾ ਦੇ ਲਈ ਟੈਸਟਿੰਗ ਕਿਟਸ ਅਤੇ ਮਾਸਕ ਭੇਜੇ ਜਾ ਰਹੇ ਹਨ। ਫਾਂਊਂਡੇਸ਼ਨ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਮੁਸ਼ਕਿਲ ਦੇ ਸਮੇਂ ਅਸੀਂ ਅਮਰੀਕਾ ਦੇ ਨਾਲ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਇਹ ਡੋਨੇਸ਼ਨ ਇਸ ਮਹਾਂਮਾਰੀ ਨਾਲ ਲੜਨ ਵਿੱਚ ਅਮਰੀਕਾ ਦੀ ਮੱਦਦ ਕਰ ਸਕਦਾ ਹੈ। ਉਨ੍ਹਾਂ ਨੇ ਸ਼ੰਘਈ ਏਅਰਪੋਰਟ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਿਖਆ ਹੈ, ‘ਮਾਸਕ ਅਤੇ ਕੋਰੋਨਾ ਵਾਇਰਸ ਟੈਸਟ ਕਿਟਸ ਸ਼ੰਘਈ ਤੋਂ ਅਮਰੀਕਾ ਦੇ ਲਈ ਭੇਜੇ ਜਾ ਰਹੇ ਹਨ। ਸਾਡੇ ਅਮਰੀਕੀ ਦੋਸਤਾਂ ਦੇ ਲਈ ਸ਼ੁਭਕਾਮਨਾਵਾਂ।’
ਕੋਰੋਨਾ ਵਾਇਰਸ ਨੂੰ ਮਾਨਵਤਾ ਦੇ ਲਈ ਸੰਕਟ ਦੱਸਦੇ ਹੋਏ ਕਿਹਾ ਗਿਆ ਹੈ ਕਿ ਜੈਕ ਮਾ ਫਾਊਂਡੇਸ਼ਨ ਅਤੇ ਅਲੀ ਬਾਬਾ ਫਾਊਂਡੇਸ਼ਨ ਨੇ ਪਿੱਛਲੇ ਕੁਝ ਹਫ਼ਤਿਆਂ ਵਿੱਚ ਕੋਵਿਡ-19 ਨਾਲ ਲੜਨ ਦੇ ਲਈ ਜਾਪਾਨ, ਕੋਰੀਆ, ਈਰਾਨ, ਇਟਲੀ ਅਤੇ ਸਪੇਨ ਦੇ ਲਈ ਜਰੂਰੀ ਸਾਮਾਨ ਭੇਜਿਆ ਹੈ।