ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਤੇ ਇਪਟਾ, ਪੰਜਾਬ ਦੇ ਮੁੱਢਲੇ ਤੇ ਸਰਗਰਮ ਕਾਰਕੁਨ ਓਮਾ ਗੁਰਬਖਸ਼ ਸਿੰਘ 93 ਸਾਲ ਦੀ ਉਮਰ ਭੋਗ ਕੇ ਵਿਛੋੜਾ ਦੇ ਗਏ।ਓਮਾ ਜੀ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਪੁੱਤਰੀ, ਹਿਰਦੈਪਾਲ ਹੋਰਾਂ ਦੀ ਭੈਣ, ਸੁਕੀਰਤ ਹੋਰਾਂ ਦੇ ਮਾਸੀ ਜੀ ਸਨ।ਉਨਾਂ ਆਪਣਾ ਰੰਗਮੰਚੀ ਸਫਰ 1939 ਵਿਚ ਸ਼ੁਰੂ ਕਰਕੇ ਫਿਰ ਪਿਛੇ ਮੁੜਕੇ ਨੀ ਵੇਖਿਆ।ਇਹ ਜਾਣਕਾਰੀ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਦਿੰਦੇ ਹੋਏ ਓਮਾ ਹੋਰਾਂ ਦੇ ਵਿਛੋੜੇ ਉਪਰ ਗਹਿਰ ਦੁੱਖ ਦਾ ਪ੍ਰਗਟਾਵਾ ਕੀਤਾ।
ਇਪਟਾ, ਪੰਜਾਬ ਸਲਾਹਕਾਰ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਡਾ. ਰਾਜਵੰਤ ਕੌਰ ਮਾਨ, ਸਵਰਨ ਸਿੰਘ ਸੰਧੂ, ਗੁਰਚਰਨ ਬੋਪਾਰਏ, ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕਮਲਨੈਨ ਸਿੰਘ ਸੇਖੋਂ ਤੇ ਹੋਰ ਕਾਰਕੁਨ ਰਾਬਿੰਦਰ ਸਿੰਘ ਰੱਬੀ, ਹਰਜੀਤ ਕੈਂਥ, ਵਿੱਕੀ ਮਹੇਸ਼ਵਰੀ, ਅਮਨ ਭੋਗਲ, ਦਿਲਾਬਾਰਾ ਸਿੰਘ ਤੇ ਸਰਘੀ ਕਲਾ ਕੇਂਦਰ ਨਾਟਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਨ ਲਖਵਿੰਦਰ ਸਿੰਘ ਤੇ ਰਿੱਤੂਰਾਗ ਕੌਰ ਨੇ ਓਮਾ ਗੁਰਬਖਸ਼ ਸਿੰਘ ਦੇ ਵਿੜੋੜੇ ਉਪਰ ਦੁਖ ਪ੍ਰਗਟ ਕਰਦੇ ਕਿਹਾ ਕਿ ਇਹ ਸਿਰਫ ਪ੍ਰੀਵਾਰ ਲਈ ਹੀ ਨਹੀਂ ਬਲਕਿ ਇਪਟਾ ਲਹਿਰ ਤੇ ਰੰਗਮੰਚ ਲਈ ਵੀ ਅਸਹਿ ਤੇ ਅਕਹਿ ਦੁੱਖ ਦੀ ਘੜੀ ਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ।