ਬੀਜਿੰਗ – ਚੀਨੀ ਰਾਸ਼ਟਰਪਤੀ ਜਿਨਪਿੰਗ ਨੇ ਸੈਨਾ ਨੂੰ ਕਿਹਾ ਕਿ ਸੱਭ ਤੋਂ ਮੁਸ਼ਕਿਲ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਟਰੇਨਿੰਗ ਅਤੇ ਜੰਗ ਦੀਆਂ ਤਿਆਰੀਆਂ ਨੂੰ ਤੇਜ਼ ਕਰੇ ਅਤੇ ਸੱਭ ਤੋਂ ਕਠਿਨ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਦੀ ਸੁਰੱਖਿਆ ਦੇ ਲਈ ਆਪਣੇ ਆਪ ਨੂੰ ਤਿਆਰ ਰੱਖੇ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿ਼ਨਹੂਆ ਅਨੁਸਾਰ ਰਾਸ਼ਟਰਪਤੀ ਨੇ ਕਿਹਾ ਕਿ ਉਲਝੇ ਹੋਏ ਮਸਲਿਆਂ ਨੂੰ ਮੁਸਤੈਦੀ ਅਤੇ ਅਸਰਦਾਰ ਢੰਗ ਨਾਲ ਨਜਿੱਠੇ।
ਪੀਪਲਜ਼ ਲਿਬਰੇਸ਼ਨ ਆਰਮੀ ਅਤੇ ਪੀਪੁਲਸ ਆਰਮਡ ਪੁਲਿਸ ਫੋਰਸ ਦੇ ਡੈਲੀਗੇਸ਼ਨ ਦੀ ਪਲੇਨਰੀ ਮੀਟਿੰਗ ਵਿੱਚ ਇਹ ਸ਼ਬਦ ਕਹੇ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਕਿ ਸਰਹੱਦ ਤੇ ਚੀਨ ਅਤੇ ਭਾਰਤ ਦੀ ਸੈਨਾ ਦਰਮਿਆਨ ਤਣਾਅ ਬਣਿਆ ਹੋਇਆ ਹੈ। ਉਨ੍ਹਾਂ ਨੇ ਡਿਫੈਂਸ ਵਿੱਚ ਸਾਇੰਟਫਿਕ ਇਨੋਵੇਸ਼ਨ ਤੇ ਜੋਰ ਦਿੱਤਾ। ਚੀਨ ਨੇ ਹਾਲ ਹੀ ਵਿੱਚ ਆਪਣਾ ਰੱਖਿਆ ਬੱਜਟ 6.6% ਤੋਂ ਵਧਾ ਕੇ 179 ਅਰਬ ਡਾਲਰ ਕਰ ਦਿੱਤਾ। ਇਹ ਭਾਰਤ ਦੇ ਰੱਖਿਆ ਬੱਜਟ ਦੇ ਤਿੰਨ ਗੁਣਾ ਦੇ ਬਰਾਬਰ ਹੈ।
ਚੀਨ ਨੇ ਪਿੱਛਲੇ ਕੁਝ ਦਿਨਾਂ ਵਿੱਚ ਲਦਾਖ ਅਤੇ ਉਤਰੀ ਸਿਿਕਮ ਵਿੱਚ ਕੰਟਰੋਲ ਰੇਖਾ ਦੇ ਕੋਲ ਆਪਣੇ ਸੈਨਿਕਾਂ ਦੀ ਸੰਖਿਆ ਵਧਾਈ ਹੈ। ਚੀਨੀ ਸੈਨਾ ਨੇ ਭਾਰਤੀ ਖੇਤਰ ਵਿੱਚ ਘੁਸਪੈਠ ਕਰ ਕੇ ਅਸਥਾਈ ਟਿਕਾਣੇ ਵੀ ਬਣਾਏ ਹਨ। ਮਈ ਮਹੀਨੇ ਵਿੱਚ ਹੀ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਦਰਮਿਆਨ ਝੱੜਪਾਂ ਵੀ ਹੋਈਆਂ ਹਨ।