ਇਪਟਾ, ਪੰਜਾਬ ਵਲੋਂ ਕੋਰੋਨਾ ਮਹਾਂਮਾਰੀ ਕਾਰਣ ਸਭਿਆਚਰਾਕ ਤੇ ਰੰਗਮੰਚੀ ਸਰਗਰਮੀਆਂ ਵਿਚ ਆਈ ਖੜੌਤ ਨੂੰ ਤੋੜਣ ਲਈ ਸ਼ੋਸ਼ਲ ਮੀਡੀਆ ’ਤੇ ਹਫਤਾਵਾਰੀ ਆਨ ਲਾਇਨ (ਫੇਸ-ਬੁੱਕ ਲਾਈਵ ਅਤੇ ਯੂ-ਟਿਊਬ) ਲੋਕ-ਹਿਤੈਸ਼ੀ ਰੰਗਮੰਚੀ ਤੇ ਸਭਿਆਚਰਕ ਗਤੀਵਿਧੀਆਂ ਕਰਨ ਦਾ ਫੈਸਲਾ ਕੀਤਾ ਗਿਆ।ਜਿਸ ਵਿਚ ਇਪਟਾ ਦੀਆਂ ਰਵਾਇਤਾਂ ਤੇ ਮਿਆਰ ਮੁਤਬਿਕ ਲੋਕ-ਮਸਲੇ ਕਲਾਮਈ ਤਰੀਕੇ ਨਾਲ ਉਭਾਰਨ ਅਤੇ ਲੋਕ-ਕਲਾਕਾਰਾਂ ਦੀ ਕਲਾ ਨੂੰ ਪ੍ਰਚਾਰਨ ਤੇ ਪ੍ਰਸਾਰਨ ਤੋਂ ਇਲਾਵਾ ਭੱਖਦੇ ਸਮਾਜਿਕ ਸਰੋਕਾਰਾਂ ਬਾਰੇ ਵੀ ਚਰਚਾ ਕੀਤੀ ਜਾਇਆ ਕਰੇਗੀ।ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਆਨ ਲਾਇਨ ਮੀਟਿੰਗ ਵਿਚ ਪੰਜਾਬ ਭਰ ਤੋਂ ਇਪਟਾ ਕਾਰਕੁਨਾ ਵਿੱਕੀ ਮਹੇਸ਼ਰੀ (ਮੋਗਾ), ਗੁਰਮੀਤ ਸਿੰਘ ਪਾਹੜਾ (ਗੁਰਦਾਸਪੁਰ),ਰਾਬਿੰਦਰ ਸਿੰਘ ਰੱਬੀ (ਰੋਪੜ), ਦਲਜੀਤ ਸੋਨਾ (ਅੰਮ੍ਰਤਸਰ), ਦੀਪਕ ਨਾਹਰ (ਫਗਵਾੜਾ), ਅਵਤਾਰ ਸਿੰਘ ਮੋਗਾ,ਡਾ. ਹਰਭਜਨ ਸਿੰਘ (ਕਪੂਰਥਲਾ),ਸਰਬਜੀਤ ਰੂਪੋਵਾਲੀ (ਕਪੂਰਥਲਾ) ਆਦਿ ਨੇ ਸ਼ਿਰਕਤ ਕੀਤੀ।
ਇਪਟਾ, ਪੰਜਾਬ ਦੇ ਜਨਰਲ ਸੱਕਤਰ ਇੰਦਰਜੀਤ ਰੂਪਵਾਲੀ ਅਨੁਸਾਰ ਇਪਟਾ ਦੀ ਉਤਰ ਪ੍ਰਦੇਸ ਇਕਾਈ ਦੇ ਕਾਰਕੁਨ ਸਰਦਾਰ ਅਨਵਰ ਦੀ ਵਿਛੌੜੇ ਉਪਰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਜਲੀ ਵੀ ਭੇਂਟ ਕਰਨ ਉਪਰੰਤ ਸ਼ੋਸ਼ਲ ਮੀਡੀਆ ’ਤੇ ਹਫਤਾਵਾਰੀ ਆਨ ਲਾਇਨ ਸਭਿਆਚਰਾਕ ਤੇ ਰੰਗਮੰਚੀ ਸਰਗਰਮੀਆਂ ਲਈ ਤਕਨੀਕੀ ਕਮੇਟੀ ਵਿਚ ਕਨਵੀਨਰ ਵਿੱਕੀ ਮਹੇਸ਼ਰੀ ਤੋਂ ਇਲਾਵਾ ਦਲਜੀਤ ਸੋਨਾ ਤੇ ਹਰਪਾਲ ਜਾਮਾਰਾਏ ਮੈਂਬਰ ਹੋਣਗੇ ਅਤੇ ਨਿਯੰਤਰਣ ਕਮੇਟੀ ਵਿਚ ਮੈਂਬਰ ਸੰਜੀਵਨ ਸਿੰਘ, ਇੰਦਰਜੀਤ ਰੂਪੋਵਾਲੀ, ਰਾਬਿੰਦਰ ਸਿੰਘ ਰੱਬੀ, ਇੰਦਰਜੀਤ ਮੋਗਾ ਤੇ ਵਿੱਕੀ ਮਹੇਸ਼ਰੀ ਹੋਣਗੇ।ਮੀਟਿੰਗ ਵਿਚ ਸਿਹਤ ਦੇ ਅਧਾਰ ’ਤੇ ਕਵੀ ਵਰਵਰਾ ਰਾਓ ਸਮੇਤ ਹੋਰ ਲੇਖਕਾਂ, ਬੁੱਧੀਜੀਵੀਆਂ, ਚਿੰਤਕਾਂ, ਪੱਤਰਕਾਰਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਵੀ ਕੀਤੀ।ਅੰਤ ਵਿਚ ਇਪਟਾ ਦੀ ਅਮ੍ਰਿਤਸਰ ਇਕਾਈ ਦੇ ਜਨਰਲ ਸੱਕਤਰ ਦਲਜੀਤ ਸੋਨਾ ਨੇ ਆਪਣਾ ਲਿਖਿਆ ਗੀਤ “ਅੱਜ ਮੰਨਿਆਂ ਰਾਤ ਤੁਫਾਨੀ, ਦਿਨ ਚੜਣਾ ਬੜਾ ਪਿਆਰਾ” ਨਾਲ ਕੀਤਾ।