ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਫ਼ੌਜੀ ਜਰਨੈਲਾਂ, ਡਿਪਲੋਮੈਟਸ, ਸੁਰੱਖਿਆ ਸਲਾਹਕਾਰ ਅਤੇ ਖੂਫੀਆ ਸੇਵਾਵਾਂ ਰਾਹੀ ਜੋ ਚੀਨ ਨਾਲ ਸਰਹੱਦਾਂ ਬਾਰੇ ਗੱਲਬਾਤ ਹੋ ਰਹੀ ਹੈ,ਇੰਡੀਆ ਦੇ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਵੱਲੋਂ ਇਸ ਗੱਲਬਾਤ ਦੀ ਸਫ਼ਲਤਾ ਜਾਂ ਅਸਫਲਤਾ ਬਾਰੇ ਕਿਸੇ ਤਰ੍ਹਾਂ ਦਾ ਦਾਅਵਾ ਨਾ ਹੋਣ ਦੀ ਕਾਰਵਾਈ ਇੰਡੀਅਨ ਫ਼ੌਜ ਅਤੇ ਹੁਕਮਰਾਨਾਂ ਦੀ ਸਥਿਤੀ ਨੂੰ ਸਪੱਸਟ ਕਰਦੇ ਹਨ ਕਿ ਕਿਹੋ ਜਿਹੀ ਗੰਭੀਰ ਸਥਿਤੀ ਵਿਚ ਖੜ੍ਹੇ ਹਨ? ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਗੱਲ ਦਾ ਸਖਤ ਨੋਟਿਸ ਲੈਦੀ ਹੈ ਕਿ ਹੁਕਮਰਾਨਾਂ ਵੱਲੋਂ ਇਹ ਕਹਿਣਾ ਕਿ ਚੀਨ ਨੇ ਇੰਡੀਆ ਦੀ ਇਕ ਇੰਚ ਵੀ ਧਰਤੀ ਕਬਜੇ ਵਿਚ ਨਹੀਂ ਲਈ ਹੋਈ । ਇਸਦਾ ਸਿੱਧਾ ਮਤਲਬ ਇਹ ਹੈ ਕਿ ਇਨ੍ਹਾਂ ਨੇ ਲਦਾਖ ਖੇਤਰ ਦਾ ਉਹ ਵੱਡਾ ਇਲਾਕਾ ਜੋ 1834 ਵਿਚ ਲਾਹੌਰ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ ਫ਼ਤਹਿ ਕਰਕੇ ਆਪਣੇ ਖ਼ਾਲਸਾ ਰਾਜ ਵਿਚ ਸਾਮਿਲ ਕੀਤਾ ਸੀ, ਉਸ ਨੂੰ 1962 ਦੀ ਇੰਡੀਆਂ-ਚੀਨ ਜੰਗ ਸਮੇਂ ਚੀਨ ਨੇ ਕਬਜਾ ਕਰ ਲਿਆ ਸੀ ਅਤੇ ਡਬਲਿਊ ਐਚ ਓ, ਹਿੰਦੂਸਤਾਨ ਟਾਈਮਜ਼ ਅਤੇ ਦਾ ਟ੍ਰਿਬਿਊਨ ਵੱਲੋਂ ਜਾਰੀ ਖੇਤਰੀ ਨਕਸਿਆ ਵਿਚ ਉਪਰੋਕਤ ਲਦਾਖ ਦੇ ਇਲਾਕੇ ਨੂੰ ਜੋ ਚੀਨ ਦਾ ਹਿੱਸਾ ਦਿਖਾਇਆ ਗਿਆ ਹੈ, ਉਸਦੀ ਇਕ ਇੰਚ ਵੀ ਧਰਤੀ ਇੰਡੀਅਨ ਹੁਕਮਰਾਨ ਅਤੇ ਫ਼ੌਜਾਂ ਵਾਪਿਸ ਨਹੀਂ ਲੈ ਸਕੀਆ। ਜਦੋਂਕਿ 1962 ਵਿਚ ਇੰਡੀਅਨ ਪਾਰਲੀਮੈਂਟ ਵਿਚ ਇਹ ਸਰਬਸੰਮਤੀ ਨਾਲ ਹੁਕਮਰਾਨਾਂ ਨੇ ਇਹ ਮਤਾ ਪਾਸ ਕੀਤਾ ਸੀ ਕਿ ਚੀਨ ਨੇ ਜੋ ਇੰਡੀਆਂ ਦਾ ਉਪਰੋਕਤ ਖ਼ਾਲਸਾ ਰਾਜ ਦਰਬਾਰ ਵਾਲਾ ਇਲਾਕਾ ਚੀਨ ਨੇ ਕਬਜੇ ਵਿਚ ਲਿਆ ਹੈ, ਜਦੋਂ ਤੱਕ ਉਸਦੀ ਇਕ-ਇਕ ਇੰਚ ਧਰਤੀ ਵਾਪਿਸ ਨਹੀਂ ਲਈ ਜਾਂਦੀ, ਚੈਨ ਨਾਲ ਨਹੀਂ ਬੈਠਾਂਗੇ, ਦੇ ਮਤੇ ਨੂੰ ਵੀ ਪਿੱਠ ਦੇ ਦਿੱਤੀ ਹੈ ਅਤੇ ਆਪਣੀ 56 ਇੰਚ ਛਾਤੀ ਦੇ ਖੋਖਲੇ ਦਾਅਵੇ ਕਰਨ ਵਾਲਿਆ ਨੇ ਆਪਣੇ ਇਖਲਾਕ ਦਾ ਜਨਾਜ਼ਾ ਕੱਢ ਲਿਆ ਹੈ। ਦੂਸਰਾ ਸ੍ਰੀ ਰਾਜਨਾਥ ਸਿੰਘ ਵੱਲੋਂ ਹਿੰਦੂਆਂ ਦੀ ਅਮਰਨਾਥ ਯਾਤਰਾ ਦੀ ਸਮਿੱਖਿਆ ਕਰਕੇ ਅਤੇ ਉਥੇ ਫ਼ੌਜ ਦਾ ਪ੍ਰਬੰਧ ਕਰਨ ਦੀ ਕਾਰਵਾਈ ਕਰਕੇ ਫੌਜ ਵਿਚ ਵੀ ਹਿੰਦੂਤਵ ਦੀ ਘੁਸਪੈਠ ਕਰਨ ਦੀ ਬਜਰ ਗੁਸਤਾਖੀ ਕੀਤੀ ਜਾ ਰਹੀ ਹੈ, ਇਸੇ ਤਰ੍ਹਾਂ ਜਦੋਂ ਸ੍ਰੀ ਰਾਜਨਾਥ ਸਿੰਘ ਫ਼ਰਾਂਸ ਵਿਖੇ ਰੀਫੇਲ ਜਹਾਜ਼ ਪ੍ਰਾਪਤ ਕਰਨ ਗਏ ਤਾਂ ਉਥੇ ਉਨ੍ਹਾਂ ਹਿੰਦੂਤਵ ਸੋਚ ਅਧੀਨ ਨਾਰੀਅਲ ਵੀ ਤੋੜਿਆ ਅਤੇ ਜਹਾਜ਼ ਉਤੇ ਹਿੰਦੂਤਵ ਚਿੰਨ੍ਹ ‘ਓਮ’ ਉਕਰਾਇਆ । ਇਹ ਅਮਲ ਵੀ ਫ਼ੌਜ ਦੀ ਧਰਮ ਨਿਰਪੱਖਤਾ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਦੇ ਹਨ ਅਤੇ ਇਨ੍ਹਾਂ ਨੇ ਫ਼ੌਜ ਵਿਚ ਵੀ ਹਿੰਦੂਤਵ ਸੋਚ ਜ਼ਬਰੀ ਦਾਖਲ ਕਰ ਦਿੱਤੀ ਹੈ, ਜਦੋਂਕਿ ਸਿੱਖ ਕੌਮ ਨਾਲ ਸਬੰਧਤ ਮਸਲਿਆ ਵਿਚੋਂ ਕਿਸੇ ਨੂੰ ਵੀ ਹੱਲ ਨਹੀਂ ਕੀਤਾ ਗਿਆ। ਫ਼ੌਜ ਨੂੰ ਧਰਮ ਨਿਰਪੱਖ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ, ਜੋ ਇਨ੍ਹਾਂ ਨੇ ਹਿੰਦੂਤਵ ਸੋਚ ਅਧੀਨ ਖ਼ਤਮ ਕਰ ਦਿੱਤਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੀ੍ਰ ਰਾਜਨਾਥ ਸਿੰਘ ਰੱਖਿਆ ਵਜ਼ੀਰ ਵੱਲੋਂ ਇੰਡੀਆ-ਚੀਨ ਦੇ ਫ਼ੌਜੀ ਜਰਨੈਲਾਂ, ਸਲਾਹਕਾਰਾਂ ਦੀ ਹੋ ਰਹੀ ਗੱਲਬਾਤ ਦੀ ਸਫ਼ਲਤਾ ਜਾਂ ਅਸਫਲਤਾ ਉਤੇ ਪ੍ਰਗਟਾਏ ਵਿਚਾਰਾਂ ਦਾ ਸਖਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਰਾਜਨਾਥ ਸਿੰਘ ਨੇ ਜਰਨਲ ਦੀਪਕ ਕਪੂਰ ਸਾਬਕਾ ਕੋਸ ਜੋ ਫ਼ੌਜ ਮੁੱਖੀ ਬਣਨ ਜਾ ਰਿਹਾ ਸੀ, ਉੱਤਰੀ ਕਮਾਂਡ ਦੇ ਕਮਾਂਡਰ ਨੇ ਕਿਹਾ ਸੀ ਕਿ ਫ਼ੌਜ ਨੂੰ ਆਪਣੇ ਫ਼ੌਜੀ ਉਪਕਰਨਾ, ਹਥਿਆਰਾਂ ਅਤੇ ਹੋਰ ਫ਼ੌਜੀ ਸਾਜੋ-ਸਮਾਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ 68% ਹਥਿਆਰ ਪੁਰਾਤਨ ਹਨ, 24% ਅਜੋਕੇ ਅਤੇ 7% ਨਵੇਂ ਹਥਿਆਰਾਂ ਤੇ ਨਿਰਭਰ ਰਹਿਣਾ ਪੈ ਰਿਹਾ ਹੈ । ਜਿਸਦਾ ਮਤਲਬ ਹੈ ਕਿ ਹਿੰਦੂਆਂ ਕੋਲ ਬੀਤੇ ਸਮੇਂ ਵਿਚ ਨਾ ਤਾਂ ਕੋਈ ਫ਼ੌਜ ਸੀ ਅਤੇ ਨਾ ਹੀ ਮਾਰਸ਼ਲ ਰਵਾਇਤ ਸੀ । ਇਹ ਹਿੰਦੂਤਵ ਹੁਕਮਰਾਨ ਰੋਮਨ ਜਰਨਲ ਵੈਜੀਟੀਅਸ ਦੀ ਉਸ ਗੱਲ ਵਿਚ ਵਿਸਵਾਸ ਨਹੀਂ ਰੱਖਦੇ ਕਿ ਜੇਕਰ ਸਟੇਟ ਵਿਚ ਅਮਨ ਰੱਖਣ ਦੇ ਉਹ ਚਾਹਵਾਨ ਹਨ ਤਾਂ ਉਨ੍ਹਾਂ ਨੂੰ ਜੰਗ ਲਈ ਤਿਆਰ ਰਹਿਣਾ ਪਵੇਗਾ ।
ਉਨ੍ਹਾਂ ਕਿਹਾ ਕਿ 1947 ਤੋਂ ਬਾਅਦ ਕ੍ਰਿਸ਼ਨਾਂ ਮੈਨਨ ਸਮੇਂ ਦੇ ਉਨ੍ਹਾਂ ਪੁਰਾਤਨ ਹਥਿਆਰਾਂ ਤੋਂ ਹੀ ਇੰਡੀਅਨ ਫ਼ੌਜ ਨੂੰ ਗੁਜਾਰਾ ਕਰਨਾ ਪੈ ਰਿਹਾ ਹੈ । ਅੱਜ ਤੱਕ ਇੰਡੀਅਨ ਫ਼ੌਜ ਕੋਲ ਕੋਈ ਅਜਿਹਾ ਲੜਾਕੂ ਜਹਾਜ ਨਹੀਂ ਜੋ ਚੀਨ ਦੇ ਸੁਕੋਈ 35 ਦਾ ਮੁਕਾਬਲਾ ਕਰ ਸਕੇ । ਟੈਕ ਤੇ ਹੋਰ ਫ਼ੌਜੀ ਹਥਿਆਰ ਵੀ ਪੁਰਾਤਨ ਸਮੇਂ ਦੇ ਹੀ ਹਨ । ਕੀ ਇਨ੍ਹਾਂ ਪੁਰਾਤਨ ਹਥਿਆਰਾਂ ਨਾਲ ਲਦਾਂਖ ਅਤੇ ਕਸ਼ਮੀਰ ਵਰਗੇ ਠੰਡੇ ਤਾਪਮਾਨ ਵਿਚ ਇਹ ਪੁਰਾਤਨ ਹਥਿਆਰ ਜੰਗ ਲੜਨ ਦੀ ਸਮਰੱਥਾਂ ਰੱਖਦੇ ਹਨ ? ਹਿੰਦੂ ਆਗੂ ਇਸ ਗੱਲ ਤੇ ਤਾਂ ਫਖ਼ਰ ਕਰਦੇ ਹਨ ਕਿ ਜਦੋਂ ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਡੋਨਾਲਡ ਟਰੰਪ ਇਹ ਕਹਿੰਦੇ ਹਨ ਕਿ ਉਹ ਐਲ.ਏ.ਸੀ. ਉਤੇ ਇੰਡੀਆਂ ਦੀ ਮਦਦ ਕਰਨ ਆਉਣਗੇ । ਪਰ ਅਸੀਂ ਅਮਰੀਕਾ ਦੇ ਸਾਬਕਾ ਪ੍ਰੈਜੀਡੈਟ ਸੀ੍ਰ ਨਿਕਸਨ ਦੇ ਕਥਨ ਬਾਰੇ ਵੀ ਪੁੱਛਣਾ ਚਾਹਵਾਂਗੇ ਕਿ 1971 ਦੀ ਪਾਕਿ-ਇੰਡੀਆਂ ਜੰਗ ਸਮੇਂ ਜਿਸਨੇ ਪਾਕਿਸਤਾਨ ਨੂੰ ਹਰ ਤਰ੍ਹਾਂ ਦੀ ਮਦਦ ਬਾਰੇ ਕਿਹਾ ਸੀ, ਉਸਦਾ ਸੱਤਵਾਂ ਸਮੁੰਦਰੀ ਬੇੜਾ ਵੇਅ ਆਫ਼ ਬੰਗਾਲ ਵਿਚ ਭੇਜਿਆ ਸੀ। ਜਦੋਂ ਪਾਕਿਸਤਾਨ ਦੇ ਦੋ ਟੁਕੜੇ ਹੋਏ ਉਸ ਸਮੇਂ ਉਹ ਚੁੱਪ ਕਿਉਂ ਰਿਹਾ ? ਜਿਨ੍ਹਾਂ ਹਿੰਦੂਤਵ ਆਗੂਆਂ ਨੇ ਫ਼ੌਜੀ ਹਥਿਆਰਾਂ, ਜਹਾਜ਼ਾਂ ਅਤੇ ਹੋਰ ਫ਼ੌਜੀ ਉਪਕਰਨਾ ਦੀ ਖਰੀਦੋ-ਫਰੋਖਤ ਵਿਚ ਵੱਡੀਆਂ ਰਿਸਵਤਾਂ ਅਤੇ ਘੋਟਾਲੇ ਕੀਤੇ, ਕੀ ਉਨ੍ਹਾਂ ਖਾਂਕੀ ਨਿੱਕਰਾਂ ਵਾਲਿਆ ਨੂੰ ਚੀਨ ਦੀ ਸਰਹੱਦ ਤੇ ਭੇਜਣ ਦੀ ਹਿੱਮਤ ਕਰਨਗੇ ? ਇਸ ਸਾਲ ਦੀ 15-16 ਜੂਨ ਨੂੰ ਜਦੋਂ ਇੰਡੀਆਂ-ਚੀਨ ਫ਼ੌਜਾਂ ਦੀ ਝੜਪ ਹੋਈ ਜਿਸ ਵਿਚ ਇੰਡੀਅਨ ਜਰਨੈਲਾਂ ਅਤੇ ਹੁਕਮਰਾਨਾਂ ਨੇ ਬਿਨ੍ਹਾਂ ਹਥਿਆਰਾਂ ਤੋਂ ਨਿਹੱਥੇ ਕਰਕੇ ਯੁੱਧ ਲਈ ਭੇਜਿਆ ਅਤੇ ਜਿਸ ਵਿਚ ਇਕ ਕਰਨਲ ਤੇ 20 ਸਿਪਾਹੀ ਸ਼ਹੀਦ ਹੋਏ, ਉਸ ਸਮੇਂ ਇਨ੍ਹਾਂ ਟ੍ਰੇਡ ਖਾਂਕੀ ਨਿੱਕਰਾਂ ਵਾਲਿਆ ਨੂੰ ਨਿਹੱਥੇ ਕਰਕੇ ਕਿਉਂ ਨਾ ਭੇਜਿਆ ? ਇਕ ਕਰਨਲ 3 ਮੇਜਰ ਅਤੇ 6 ਸਿਪਾਹੀ ਫੜੇ ਗਏ ਸਨ, ਕੀ ਪੀ.ਐਲ.ਏ. ਦਾ ਕੋਈ ਸਿਪਾਹੀ ਫੜਿਆ ਗਿਆ ਜਾਂ ਮਾਰਿਆ ਗਿਆ ? ਇਹ ਸਭ ਤੋਂ ਵੱਡਾ ਅੱਜ ਸਵਾਲ ਹੈ ।
ਘੱਟੋਂ-ਘੱਟ ਰੱਖਿਆ ਵਜ਼ੀਰ ਨੇ ਤਾਂ ਆਪਣੀਆ ਇੰਡੀਅਨ ਹਿੰਦੂਤਵ ਨੀਤੀਆਂ ਦੀ ਅਸਫ਼ਲਤਾ ਨੂੰ ਪ੍ਰਵਾਨ ਕੀਤਾ ਹੈ, ਪਰ ਇੰਡੀਆਂ ਦੇ ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ ਕਿਥੇ ਖੜ੍ਹੇ ਹਨ, ਉਸਦੀ ਜਾਣਕਾਰੀ ਵੀ ਜਨਤਾ ਨੂੰ ਹੋਈ ਚਾਹੀਦੀ ਹੈ ? ਇਥੇ ਅਸੀਂ ਵਜ਼ੀਰ-ਏ-ਆਜ਼ਮ ਇੰਡੀਆ ਸ੍ਰੀ ਨਰਿੰਦਰ ਮੋਦੀ ਤੋਂ ਜੋਰਦਾਰ ਗੰਭੀਰ ਮੰਗ ਕਰਦੇ ਹਾਂ ਕਿ 6 ਸਾਲਾਂ ਤੋਂ ਲੇਮ ਡੱਕ ਬਣੀ ਸਿੱਖ ਕੌਮ ਦੀ ਪਾਰਲੀਮੈਂਟ ਦੀਆਂ ਚੋਣਾਂ ਜੋ ਨਹੀਂ ਕਰਵਾਈਆ ਜਾ ਰਹੀਆ, ਉਨ੍ਹਾਂ ਜਰਨਲ ਚੋਣਾਂ ਦਾ ਤੁਰੰਤ ਐਲਾਨ ਕਰਕੇ ਸਿੱਖ ਕੌਮ ਨੂੰ ਬਣਦਾ ਇਨਸਾਫ਼ ਦੇਣ ।