ਵਿਸ਼ਵ ਦੇ ਸਭ ਪਰਿਵਾਰਾਂ ਵਿਚ ਬੱਚੇ ਦਾ ਜਨਮ ਦਿਨ ਇਕ ਮਹੱਤਵਪੂਰਨ ਉਤਸਵ ਹੁੰਦਾ ਹੈ। ਸਾਰੇ ਪਰਿਵਾਰ ਦੇ ਮੈਂਬਰ ਅਤੇ ਸ਼ੁਭਚਿੰਤਕਾਂ ਵਿਚ ਬੜਾ ਜੋਸ਼ ਹੁੰਦਾ ਹੈ।
ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਕਈ ਦੇਸ਼ਾਂ ਵਿਚ ਜਨਮ ਦਿਨ ’ਤੇ ਕੇਕ ਬਣਵਾਇਆ ਜਾਂਦਾ ਹੈ। ਜਨਮ ਦਿਨ ਵਾਲੇ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੁੰਦੇ ਹਨ। ਕੇਕ ਉੱਤੇ ਜਨਮ ਦਿਨ ਬਣੇ ਦੀ ਉਮਰ ਅਨੁਸਾਰ ਕੇਕ ਉੱਤੇ ਮੋਮਬੱਤੀਆਂ ਲਗਾਈਆਂ ਜਾਂਦੀਆਂ ਹਨ। ਜਨਮ ਦਿਨ ’ਤੇ ਇਕ ਮੋਮਬੱਤੀ ਨੂੰ ਛੱਡ ਕੇ ਬਾਕੀ ਮੋਮਬੱਤੀਆਂ ਫੂਕ ਮਾਰ ਕੇ ਬੁਝਾਈਆਂ ਜਾਂਦੀਆਂ ਹਨ, ਹਰ ਪਰਿਵਾਰ ਦੇ ਮੈਂਬਰ ‘ਹੈਪੀ ਬਰਥ ਡੇਅ’ ਦਾ ਗੀਤ ਗਾਉਂਦੇ ਹਨ ਅਤੇ ਤਾੜੀਆਂ ਮਾਰਦੇ ਹਨ। ਕੇਕ ਦੇ ਹਿੱਸੇ ਕਰਕੇ ਸਭ ਨੂੰ ਖਾਣ ਨੂੰ ਦਿੱਤੇ ਜਾਂਦੇ ਹਨ।
ਪ੍ਰੰਤੂ ਹੁਣ ਅਮਰੀਕਾ ਦੀ ਸਾਊਥ ਕੈਰੋਲੀਨ ਯੂਨੀਵਰਸਿਟੀ ਦੇ ਖੋਜੀ ਮਿਸਟਰ ਕਲੈਮਸਨ ਨੇ ਇਸ ਵਿਸ਼ੇ ਉੱਤੇ ਖੋਜ ਕੀਤੀ ਅਤੇ ਦੱਸਿਆ ਕਿ ਕੇਕ ਉੱਤੇ ਲੱਗੀਆਂ ਮੋਮਬੱਤੀਆਂ ਨੂੰ ਬੁਝਾਉਣ ਸਮੇਂ ਮਾਰੀ ਜਾਂਦੀ ਫੂਕ ਕਾਰਨ ਕੇਕ ਉੱਤੇ ਜਰਮਾਂ ਦੀ ਸੰਖਿਆ 15000 ਪ੍ਰਤੀਸ਼ਤ ਵਧ ਜਾਂਦੀ ਹੈ। ਫੂਕ ਵਿਚਲੀ ਨਮੀ ਕਾਰਨ 100 ਤਰ੍ਹਾਂ ਦੇ ਜਰਮ ਇਕੱਠੇ ਹੋ ਜਾਂਦੇ ਹਨ ਜੋ ਫੂਕ ਮਾਰਨ ਵਾਲੇ ਨੂੰ ਫਲੂ, ਕੋਲਡ, ਜੁਕਾਮ ਆਦਿ ਹੋਵੇ ਤਦ ਕੇਕ ਰਾਹੀਂ ਹੋਰਨਾਂ ਦੇ ਅੰਦਰ ਦਾਖਲ ਹੋ ਜਾਣਗੇ ਅਤੇ ਬਿਮਾਰ ਕਰ ਸਕਦੇ ਹਨ,ਜਦੋਂ ਕਦੇ ਕੇਕ ਉੱਤੇ ਕੋਈ ਛਿਕ ਕਰ ਦੇਦੇ ਤਦ ਕੇਕ ਖਾਧਾ ਨਹੀਂ ਜਾਂਦਾ ਫਿਰ ਫੂਕ ਮਾਰਿਆ ਕੇਕ ਕਿਵੇਂ ਸੁਰੱਖਿਅਤ ਹੋ ਸਕਦਾ ਹੈ।
ਅਸਟਰੇਲੀਆ ਮੁਲਕ ਵਿਚ ਵੀ ਇਹੀ ਧਾਰਨਾ ਹੈ। ਚਾਇਲਡ ਕੇਅਰ ਕੇਂਦਰਾਂ ਵਿਚ ਦੋ ਕੇਕ ਰੱਖੇ ਜਾਂਦੇ ਹਨ। ਇਕ ਪੈਨ ਕੇਕ ਜਿਸ ਉੱਤੇ ਮੋਮਬੱਤੀਆਂ ਹੁੰਦੀਆਂ ਹਨ। ਦੂਜਾ ਵੱਡਾ ਕੇਕ ਜੋ ਸਾਰਿਆਂ ਨੂੰ ਖਾਣ ਨੂੰ ਦਿੱਤਾ ਜਾਂਦਾ ਹੈ ਤੇ ਫੂਕ ਕੇਵਲ ਛੋਟੇ ਕੇਕ ਉੱਤੇ ਲੱਗੀਆਂ ਮੋਮਬੱਤੀਆਂ ਉੱਤੇ ਹੀ ਮਾਰੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਸੁਰੱਖਿਅਤ ਰਹਿੰਦੇ ਹਨ।
ਅਸਟਰੇਲੀਆ ਵਿਚ ਦੇਸ਼ ਵਾਸੀਆਂ ਨੂੰ ਹਰ ਰੋਜ਼ ਬੱਚਿਆਂ ਦੇ ਖਿਡੌਣੇ, ਦਰਵਾਜ਼ਿਆਂ ਦੀ ਨੋਬ ਅਤੇ ਫਰਸ਼ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ। ਬਰਥ ਡੇ ਸਮੇਂ ਗਾਇਆ ਜਾਣ ਵਾਲਾ ਗੀਤ ‘ਹੈਪੀ ਬਰਥ ਡੇ ਟੂ ਯੂ’ ਬਾਰੇ ਬੜਾ ਰੋਚਕ ਤੱਕ ਹੈ। ਇਕ ਜਾਣਕਾਰੀ ਅਨੁਸਾਰ 1893 ਵਿਚ ਅਮਰੀਕਾ ਦੀਆਂ ਦੋ ਪੈਣਾ ਇਕ ਪੈਟੀ ਦੂਜੀ ਜਾਤਿਲ ਨੇ ਰਲ ਕੇ ਇਸ ਗੀਤ ਦੀ ਸਿਰਜਨਾ ਕੀਤੀ। ਜਲਦੀ ਹੀ ਇਹ ਗੀਤ ਬਹੁਤ ਲੋਕਪ੍ਰਿਯਾ ਹੋ ਗਿਆ। ਗਿਨੀਜ਼ ਬੁੱਕ ਆਫ ਰੀਕਾਰਡਸ ਅਨੁਸਾਰ ਵਿਸ਼ਵ ਵਿਚ ਅੰਗਰੇਜ਼ੀ ਭਾਸ਼ਾ ਦਾ ਇਹ ਚੋਟੀ ਦਾ ਗੀਤ ਹੈ।
1935 ਈ: ਵਿਚ ਅਮਰੀਕਾ ਦੀ ਇਕ ਕੰਪਨੀ ਨੇ ਇਹ ਗੀਤ ਕਾਪੀ ਰਾਈਟ ਕਰਵਾ ਲਿਆ। ਕੰਪਨੀ ਦੀ ਮਨਜ਼ੂਰੀ ਤੋਂ ਬਿਨਾਂ ਅਤੇ ਬਿਨਾ ਰਾਇਲਟੀ ਦਿੱਤੀਆਂ ਇਹ ਗੀਤ ਗਾਇਆ ਨਹੀਂ ਜਾ ਸਕਦਾ। ਇਕ ਵਾਰ ਮਨਜ਼ੂਰੀ ਦੇ 700 ਅਮਰੀਕਨ ਡਾਲਰ ਲਏ ਜਾਂਦੇ ਹਨ।
ਪ੍ਰੰਤੂ ਬਹੁਤ ਸਾਰੀਆਂ ਸੰਸਥਾਵਾਂ ਨੇ ਇਸ ਰਾਇਲਟੀ ਵਿਰੁੱਧ ਮੁਕੱਦਮਾ ਕਰ ਦਿੱਤਾ। ਕੋਰਟ ਦੇ ਫੈਸਲੇ ਅਨੁਸਾਰ 1 ਜਨਵਰੀ 2017 ਈ: ਤੋਂ ਬਾਅਦ ਇਸ ਗੀਤ ਉੱਤੇ ਪਾਬੰਦੀ ਹਟੀ।