ਬਾਲੀਵੁੱਡ ਫਿਲਮਸਾਜ਼ ਸ਼ਿਆਮ ਬੈਨੇਗਲ ਦੀ ਫਿਲਮ ‘ਮੰਥਨ’ ਵਿਚ ਸਮਿਤਾ ਪਾਟਿਲ ਦੇ ਪਤੀ ਦਾ ਰੋਲ ਅਦਾ ਕਰਨ ਵਾਲੇ ਪੰਜਾਬੀ ਫਿਲਮ ਐਕਟਰ ਰਾਜੇਂਦਰਾ ਜਸਪਾਲ, ਆਪਣੇ ਦੋਸਤ ਨਸੀਰੂਦੀਨ ਉੱਪਰ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਕਰਕੇ ਫਿਲਮ ਇੰਡਸਟਰੀ ਮੁੰਬਈ ‘ਚੋਂ ਬਾਹਰ ਹੋ ਗਏ ਸੀ। ਨਸੀਰੂਦੀਨ ਸ਼ਾਹ ਵਲੋਂ ਅੰਗਰੇਜ਼ੀ ਭਾਸ਼ਾ ‘ਚ ਲਿਖੀ ਆਪਣੀ ਸਵੈਜੀਵਨੀ ’ਐਂਡ ਦੈੱਨ ਵਨ ਡੇ’ ਵਿਚ ਜਸਪਾਲ ਨਾਲ ਜੁੜੀਆਂ ਖੱਟੀਆਂ-ਮਿੱਠੀਆਂ ਯਾਦਾਂ ਦਾ ਵਰਨਣ ਕਰਦਿਆਂ ਦੱਸਿਆ ਹੈ ਕਿ ਜਿਸ ਸਮੇਂ ਜਸਪਾਲ ਨੇ ਮੁੰਬਈ ‘ਚ ਉਸ ‘ਤੇ ਕਤਲਾਨਾ ਹਮਲਾ ਕੀਤਾ ਤਾਂ ਉਸ ਨੂੰ ਓਮ ਪੁਰੀ ਵਲੋਂ ਬਚਾਇਆ ਗਿਆ ਸੀ।
ਰਾਜੇਂਦਰਾ ਜਸਪਾਲ ਦਾ ਜਨਮ ਪਿਤਾ ਸ.ਦਰਸਨ ਸ਼ਿੰਘ ਦੇ ਘਰ ਮਾਤਾ ਗੀਤਾ ਜੀ ਦੀ ਕੁੱਖੋਂ ਜ਼ਿਲਾ ਲੁਧਿਆਣਾ ਦੇ ਪਿੰਡ “ਜਸਪਾਲ ਬਾਂਗਰ” ਵਿਚ 21ਅਕਤੂਬਰ 1947 ਈ.ਨੂੰ ਹੋਇਆ। ਆਰੰਭਲੇ ਸਮੇ ਪ੍ਰਸਿਧ ਨਾਟਕਕਾਰ ਦੇਵਿੰਦਰ ਦਮਨ ਨੇ ਜਸਪਾਲ ਨੁੰ ਗਾਇਕੀ ਤੋਂ ਰੰਗਮੰਚ ਨਾਲ ਜੋੜਿਆਂ। ਜਸਪਾਲ ਨੇ ਸੱਠਵਿਆਂ ਦੇ ਦਹਾਕੇ ‘ਚ ਪਟਿਆਲਾਂ ਬੈਂਕ ਦੀ ਨੌਕਰੀ ਛੱਡ ਕੇ, ਪ੍ਰਸਿੱਧ ਨਾਟਕਕਾਰ ਹਰਪਾਲ ਟਿਵਾਣਾ ਦੇ ਨਾਟਕ ਗਰੁੱਪ ‘ਪੰਜਾਬ ਕਲਾ ਮੰਚ’ ਤੋਂ ਆਪਣੀ ਅਦਾਕਾਰੀ ਦਾ ਸਫ਼ਰ ਆਰੰਭ ਕੀਤਾ। ਫਿਲਮ ‘ਮੰਥਨ’ ਤੋਂ ਇਲਾਵਾ ਸਈਅਦ ਮਿਰਜ਼ਾ ਅਖਤਰ ਦੀ ਫਿਲਮ ‘ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ ਵਿਚ ਵੀ ਜਸਪਾਲ ਨੇ ਕੰਮ ਕੀਤਾ।
ਜਸਪਾਲ ਦੀ ਜ਼ਿੰਦਗੀ ਦੇ ਭੇਦ ਖੋਲ੍ਹਦੀ ‘ਯੇਹ ਯਾਦ ਮੇਰੇ ਅਰਮਾਨੋਂ ਕੀ’ ਨਸੀਰੂਦੀਨ ਸ਼ਾਹ ਅਤੇ ਉਮਪੁਰੀ ਦੇ ‘ਐੱਨਐੱਸਡੀ ਦਿੱਲੀ’ ਅਤੇ ‘ਫਿਲਮ ਇੰਸਟੀਚਿਊਟ ਪੂਣੇ’ ਵਿਚਲੇ ਹਮ ਜਮਾਤੀ ਪੰਜਾਬੀ ਫਿਲਮ ਐਕਟਰ ਰਾਜੇਂਦਰਾ ਜਸਪਾਲ ਦੇ ਜੀਵਨ ਦੁਖਾਂਤ ‘ਤੇ ਆਧਾਰਿਤ ਡਾਕੂਮੈਂਟਰੀ ਫਿਲਮ ‘ਯੇਹ ਯਾਦ ਮੇਰੇ ਅਰਮਾਨੋ ਕੀ’ ਭਾਈ ਕਾਹਨ ਸਿੰਘ ਨਾਭਾ ਦੇ ਪੜਪੋਤਰੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੰਡੀਕੇਟ ਮੈਂਬਰ ਮੇਜਰ ਏਪੀ ਸਿੰਘ ਵਲੋਂ ਰਿਲੀਜ਼ ਕੀਤੀ ਗਈ ਹੈ । ਉਮੀਦ ਹੈ ਕਿ ਇਸ ਫਿਲਮ ਤੋਂ ਪੰਜਾਬ ਦੇ ਇਸ ਆਪਣੇ ਦੌਰ ਦੇ ਸੰਜੀਦਾ ਅਦਾਕਾਰ ਬਾਰੇ ਅੱਜ ਦੀ ਪੀੜ੍ਹੀ ਨੂੰ ਬਹੁਤ ਕੁਝ ਜਾਣਨ ਦਾ ਮੌਕਾ ਮਿਲੇਗਾ।