ਭਾਦਸੋਂ- ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਅਮਰੀਕਾ ਵਿਚ ਪਗੜੀ ਦੀ ਤਲਾਸ਼ੀ ਦੇ ਮੁੱਦੇ ਨੂੰ ਸੰਜ਼ੀਦਗ਼ੀ ਨਾਲ ਲੈਂਦੇ ਹੋਏ ਅਮਰੀਕੀ ਸਰਕਾਰ ਨੂੰ ਇਸਨੂੰ ਛੇਤੀ ਤੋਂ ਛੇਤੀ ਸੁਲਝਾਉਣ ਲਈ ਅਪੀਲ ਕੀਤੀ ਹੈ। ਵਿਦੇਸ਼ ਰਾਜਮੰਤਰੀ ਪਰਨੀਤ ਕੌਰ ਨੇ ਸ਼ਨਿੱਚਰਵਾਰ ਨੂੰ ਕਿਸ਼ਨਗੜ੍ਹ ਪਿੰਡ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਇਸ ਲਈ ਇਹ ਮਾਮਲਾ ਕਾਫ਼ੀ ਗੰਭੀਰ ਹੈ।
ਉਹ ਇਥੇ ਸਰਬ ਸਿਖਿਆ ਮੁਹਿੰਮ ਦੇ ਤਹਿਤ ਪਿੰਡ ਵਿਚ ਨੌ ਲੱਖ ਰੁਪਏ ਦੀ ਲਾਗਤ ਨਾਲ ਬਣੀ ਸਰਕਾਰੀ ਮਿਡਲ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਲਈ ਪਹੁੰਚੇ ਹੋਏ ਸਨ। ਇਸਦੇ ਨਾਲ ਹੀ ਉਨ੍ਹਾਂ ਨੇ ਰਾਜ ਦੀ ਮੌਜੂਦਾ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਦੋਹੀਂ ਹੱਥੀਂ ਲੈਂਦੇ ਹੋਏ ਕਿਹਾ ਕਿ ਸਰਕਾਰ ਨੇ ਵਿਕਾਸ ਦਾ ਮੁੱਦਾ ਇਕ ਪਾਸੇ ਰੱਖ ਦਿੱਤਾ ਹੈ। ਉਹ ਸਿਰਫ਼ ਕਾਂਗਰਸੀ ਵਰਕਰਾਂ ਦੇ ਨਾਲ ਧੱਕੇਸ਼ਾਹੀ ਕਰਨ ਵਿਚ ਲੱਗੀ ਹੋਈ ਹੈ। ਜਦੋਂ ਕਾਂਗਰਸ ਸੱਤਾ ਵਿੱਚ ਆਈ ਤਾਂ ਇਸਦਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਰਾਜ ਦੇ ਵਿਕਾਸ ਕਾਰਜਾਂ ਲਈ ਭੇਜੀ ਜਾਣ ਵਾਲੀ ਗਰਾਂਟ ਦੀ ਸਹੀ ਹੱਥਾਂ ਵਿਚ ਪਹੁੰਚਾਉਣ ਦੀ ਜਿਮੇਵਾਰੀ ਰਾਜ ਸਰਕਾਰ ਦੀ ਹੁੰਦੀ ਹੈ, ਪਰ ਬਾਦਲ ਸਰਕਾਰ ਗਰਾਂਟ ਦੀ ਦੁਰਵਰਤੋਂ ਕਰ ਰਹੀ ਹੈ, ਜਿਸਨੂੰ ਵੇਖਕੇ ਮਨ ਕਾਫ਼ੀ ਦੁਖੀ ਹੋਇਆ ਹੈ।
ਮਨਮੋਹਨ ਸਿੰਘ ਨੇ ਪਗੜੀ ਤਲਾਸ਼ੀ ਸਬੰਧੀ ਕੀਤੀ ਅਮਰੀਕਾ ਨਾਲ ਗਲਬਾਤ-ਪਰਨੀਤ ਕੌਰ
This entry was posted in ਪੰਜਾਬ.