ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਦਰਾਮਨ ਸ਼ਹਿਰ ਤੋ ਨਾਰਵੇ ਦੀ ਹੋੲਰੇ(ਸੱਜੇ ਪੱਖੀ) ਪਾਰਟੀ ਦੇ ਕੌਂਸਲਰ ਸ੍ਰ. ਅੰਮ੍ਰਿਤ ਪਾਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਸਾਨੂੰ ਨਾਰਵੇ ਚ ਵੱਸਦੇ ਸਿੱਖ ਭਾਈਚਾਰੇ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ 2014 ਤੋ ਨਾਰਵੇ ਚ ਪਾਸਪੋਰਟ ਬਣਾਉਣ ਸਮੇਂ ਕੰਨਾਂ ਤੋਂ ਦਸਤਾਰ ਚੁੱਕ ਕੇ ਫੋਟੋ ਲਵਾਉਣ ਲਈ ਹਦਾਇਤਾਂ ਜਾਰੀ ਹੋਈਆਂ ਸਨ। ਜਿਸ ਦਾ ਸਿੱਖ ਭਾਈਚਾਰੇ ਨੇ ਦਸਤਾਰ ਦੀ ਬੇਅਦਬੀ ਸਮਝਦਿਆਂ ਵਿਰੋਧ ਕੀਤਾ ਸੀ । ਸਰਕਾਰ ਨੂੰ ਆਪਣਾ ਇਹ ਫੈਸਲਾ ਬਦਲਣ ਲਈ ਬੇਨਤੀ ਕੀਤੀ ਸੀ ਅਤੇ ਖੁੱਦ ਦਾਸ, ਨਾਰਵੇ ਦੀ ਗੁਰਦੁਆਰਾ ਕਮੇਟੀਆਂ, ਨਾਰਵੇ ਸਿੱਖ ਯੁਥ, ਭਾਰਤੀ ਦੂਤਵਾਸ ਨਾਰਵੇ ਅਤੇ ਸਮੂਹ ਸਿੱਖ ਭਾਈਚਾਰੇ ਦੀ ਜਦੋਜਹਿਦ ਤੋਂ ਬਾਅਦ ਨਾਰਵੇ ਦੀ ਸਰਕਾਰ ਨੇ ਆਪਣਾ ਪੁਰਾਣਾ ਫੈਸਲਾ ਰੱਦ ਕਰ ਸਿੱਖ ਭਾਈਚਾਰੇ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਹੈ । ਸਿੱਖ ਭਾਈਚਾਰਾ ਆਪਣੀ ਦਸਤਾਰ ਦੀ ਸ਼ਾਨ ਕਾਇਮ ਰੱਖ ਕੇ ਪਾਸਪੋਰਟ ਤੇ ਫੋਟੋ ਲਵਾ ਸਕੇਗਾ ਅਤੇ ਇਸ ਇਤਿਹਾਸਿਕ ਫੈਂਸਲੇ ਦੀ ਕਾਪੀ ਤੇ ਜਾਣਕਾਰੀ ਨਾਰਵੇ ਦੀ ਕਾਨੂੰਨ ਮੰਤਰੀ ਮੋਨਿਕਾ ਮੈਲੂਦ,ਕੱਲਚਰ ਮੰਤਰੀ ਆਬਿਦ ਰਾਜਾ ਤੇ ਬਾਲ ਚਾਈਲਡ ਮੰਤਰੀ ਸ਼ੈਲ ਇੰਗੋਲਫ ਰੂਪਸਤਾਦ ਨੇ ਖੁੱਦ ਗੁਰੂ ਘਰ ਓਸਲੋ ਆ ਸਿੱਖ ਭਾਈਚਾਰੇ ਨੂੰ ਦਿੱਤੀ। ਸ੍ਰ ਅ੍ਰਮਿੰਤ ਪਾਲ ਸਿੰਘ ਨੇ ਦੱਸਿਆ ਕਿ ਅਸੀਂ ਸਿੱਖ ਭਾਈਚਾਰਾ ਇਸ ਇਤਹਾਸਿਕ ਫੈਸਲੇ ਤੇ ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੂਲਬਰਗ ਸਰਕਾਰ ਤੇ ਆਪਣੇ ਸਹਿਯੋਗੀ ਤਾਰਊਦ ਹੈਲੇਲਾਨਦ,ਐਨਰਸ ਬੀ ਵਰਪ ਤੇ ਬਿੱਲੀ ਤਾਰਾਗ ਦਾ ਤਹਿ ਦਿੱਲੋ ਧੰਨਵਾਦ ਕੀਤਾ ਹੈ ਅਤੇ ਇਸ ਫੈਸਲਾ ਨੂੰ ਇਤਿਹਾਸਿਕ ਮੰਨਦੇ ਯਰੋਪ ਦੇ ਦੂਸਰੇ ਮੁੱਲਕਾਂ ‘ਚ ਜਿੱਥੇ ਦਸਤਾਰ ਨੂੰ ਲੈ ਭਾਈਚਾਰੇ ਨੂੰ ਮੁਸ਼ਕਿੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਇਹ ਫੈਸਲਾ ਹਵਾਲਾ ਉਦਾਹਰਣ ਲਈ ਸਹਾਈ ਹੋਵੇਗਾ।
ਨਾਰਵੇ ਦੇ ਸਿੱਖਾਂ ਦੇ ਹੱਕ ਵਿੱਚ ਹੋਇਆ ਪਾਸਪੋਰਟ ਤੇ ਦਸਤਾਰ ਨੂੰ ਲੈ ਕੇ ਆ ਰਹੀ ਅੜਚਨ ਦਾ ਇਤਿਹਾਸਿਕ ਫੈਸਲਾ
This entry was posted in ਅੰਤਰਰਾਸ਼ਟਰੀ.