ਦਲੀਪ ਸਿੰਘ ਵਾਸਨ, ਐਡਵੋਕੇਟ,
ਸਾਡੀਆਂ ਸਦਨਾ ਵਿੱਚ ਜੋ ਵੀ ਹੋ ਰਿਹਾ ਹੈ ਉਹ ਪੂਰੀ ਤਰ੍ਹਾਂ ਪਰਜਾਤੰਤਰੀ ਨਹ॥ ਹੈ ਅਤੇ ਕੁਲ ਮਿਲਾਕੇ ਇਥੋ੍ਵ ਹਾਲਾਂ ਵੀ ਤਾਨਾਸ਼ਾਹੀ ਦੀ ਬੂ ਆ ਰਹੀ ਹੈ। ਅਸ॥ ਦੇਖ ਰਹੇ ਹਾਂ ਕਿ ਹਾਕਮ ਪਾਰਟੀ ਜੋ ਵੀ ਬਿਲ ਪੇਸ਼ ਕਰਦੀ ਹੈ ਉਸ ਉਤੇ ਬਹਿਸ ਵਿੱਚ ਹਾਕਮ ਪਾਰਟੀ ਦਾ ਕੋਈ ਆਦਮੀ ਟਿਪਣੀ ਨਹ॥ ਕਸ ਸਕਦਾ ਅਤੇ ਨਾ ਹੀ ਕੋਈ ਬੋਲਦਾ ਹੀ ਹੈ ਅਤੇ ਇਹ ਵਿਰੋਧੀ ਪਾਰਟੀਆਂ ਵੀ ਬਸ ਰਸਮੀ ਜਿਹੀ ਟਿਪਣੀ ਇਹੀ ਦੇ ਦਿੰਦੀਆਂ ਹਨ ਕਿ ਇਹ ਬਿਲ ਕੁਲ ਮਿਲਾਕੇ ਗਲਤ ਹੈ ਅਤੇ ਦੇਸ਼ ਦੇ ਲੋਕਾਂ ਦੀ ਭਲਾਈ ਨਹ॥ ਕਰ ਰਿਹਾ। ਜਲਦੀ ਕੀਤਿਆਂ ਕੋਈ ਵੀ ਵਿਰੋਧੀ ਧਿਰ ਇਹ ਨਹ॥ ਦਸਦੀ ਕਿ ਕੀ ਕੀ ਗਲਤੀਆਂ ਹਨ ਅਤੇ ਇਸ ਦੀ ਬਜਾਏ ਅਗਰ ਐਸਾ ਕਰ ਦਿਤਾ ਜਾਵੇ ਤਾਂ ਠੀਕ ਹੈ। ਇਹ ਵੀ ਅਸਾਂ ਦੇਖ ਲਿਆ ਹੈ ਕਿ ਸਾਡੀਆਂ ਸਦਨਾ ਵਿੱਚ ਵਿਰੋਧੀ ਪਾਰਟੀਆਂ ਦੀ ਕੋਈ ਸੁਣਦਾ ਹੀ ਨਹ॥ ਹੈ ਅਤੇ ਹਾਕਮ ਪਾਰਟੀ ਵਾਲਿਆਂ ਨੂੰ ਹੁਕਮ ਜਾਰੀ ਕਰਕੇ ਵੋਟਾ ਲੈ ਲਿਤੀਆਂ ਜਾਂਦੀਆਂ ਹਨ ਅਤੇ ਬਿਲ ਪਾਸ ਹੋਕੇ ਕਾਨੂੰਨ ਬਣ ਜਾਂਦਾ ਹੈ। ਇਥੇ ਆਕੇ ਅਸ॥ ਇਹ ਵੀ ਦੇਖ ਰਹੇ ਹਾਂ ਕਿ ਕੁਲ ਮਿਲਾਕੇ ਇਸ ਮੁਲਕ ਵਿੱਚ ਹਾਕਮ ਪਾਰਟੀ ਦਾ ਸਰਦਾਰ ਵਿਅਕਤੀਵਿਸ਼ਸ਼ ਹੀ ਬਿਲ ਪੇਸ ਕਰਦਾ ਹੈ ਅਤੇ ਬਾਕੀ ਹਾਕਮ ਪਾਰਟੀ ਦੀ ਕੋਈ ਸਲਾਹ ਵੀ ਲੈ੍ਵਦਾ ਹੈ ਜਾਂ ਨਹ॥ ਲੈ੍ਵਦਾ ਇਹ ਗਲ ਵੀ ਹਾਲਾਂ ਤਕ ਬਾਹਰ ਨਹ॥ ਆਈ। ਅਤੇ ਅਗਰ ਐਸਾ ਕੁਝ ਹੈ ਤਾਂ ਫਿਰ ਕਈ ਵਾਰ॥ ਇਹ ਵੀ ਸੋਚਣਾ ਪੈ ਜਾਂਦਾ ਹੈ ਕਿ ਅਗਰ ਬਿਲ ਇਸ ਤਰ੍ਹਾਂ ਹੀ ਪਾਸ ਕਰ ਦਿਤੇ ਜਾਂਦੇ ਹਨ ਅਤੇ ਕਾਨੂੰਨ ਬਣ ਜਾਂਦੇ ਹਨ ਤਾਂ ਫਿਰ ਇਤਨੇ ਵਿਧਾਇਕ ਇਕਠੇ ਕਰਨ ਦੀ ਗ਼ਰੂਰਤ ਹੀ ਕੀ ਹੈ। ਇਹ ਵਿਅਕਤੀਵਿਸ਼ੇਸ਼ ਹੀ ਚੁਣ ਲਿਤੇ ਜਾਇਆ ਕਰਨ ਅਤੇ ਹਾਕਮ ਵਿਅਕਤੀਵਿਸ਼ੇਸ਼ ਆਪਣੀ ਤਾਨਾਸ਼ਾਹੀ ਚਲਾਈ ਜਾਇਆ ਕਰੇ। ਇਹ ਜਿਹੜਾ ਚੋਣਾਂ ਉਤੇ ਖਰਚਾ ਕੀਤਾ ਜਾਂਦਾ ਹੈ, ਸਦਨਾ ਦੀਆਂ ਬੈਠਕਾ ਉਤੇ ਖਰਚਾ ਆਉ੍ਵਦਾ ਹੈ, ਵਿਧਾਇਕਾ ਨੂੰ ਇਹ ਜਿਹੜੀਆਂ ਤਨਖਾਹਾ ਦੇਣੀਆਂ ਪੈ੍ਵਦੀਆਂ ਹਨ, ਭੱਤੇ ਦੇਣੇ ਪੈ੍ਵਦੇ ਹਨ, ਡਾਕਟਰੀ ਇਲਾਜ ਉਤੇ ਖਰਚਾ ਕਰਨਾ ਪੈ੍ਵਦਾ ਹੈ ਅਤੇ ਫਿਰ ਪੈਨਸ਼ਨਾ ਵੀ ਦੇਣੀਆਂ ਪੈ੍ਵਦੀਆਂ ਹਨ, ਇਹ ਮੁਲਕ ਦੇ ਲੋਕਾਂ ਦਾ ਖਰਚਾ ਬਚਾਇਆ ਜਾ ਸਕਦਾ ਹੈ।
ਇਹ ਸਾਰਾ ਕੁਝ ਜਿਹੜਾ ਆ ਖੜਾ ਹੋਇਆ ਹੈ ਅਤੇ ਅਜ ਸਤ ਦਹਾਕਿਆਂ ਤੋ੍ਵ ਉਤੇ ਦਾ ਸਮਾ ਹੋ ਗਿਆ ਹੈ ਅਤੇ ਅਜ ਇਹ ਇਕ ਰਵਾਇਤ ਜਿਹੀ ਹੀ ਬਣ ਗਈ ਹੈ, ਇਸ ਵਿੱਚ ਕੋਈ ਵਡੀ ਤਬਦੀਲੀ ਨਹ॥ ਲਿਆਂਦੀ ਜਾ ਸਕਦੀ ਅਤੇ ਨਾ ਹੀ ਕਿਸੇ ਨੇ ਲਿਆਉਣ ਹੀ ਦੇਣੀ ਹੈ।
ਸਾਡੇ ਮੁਲਕ ਵਿੱਚ ਅਸ॥ ਅਗਰ ਸਦਨਾ ਬਣਾ ਹੀ ਲਿਤੀਆਂ ਹਨ ਅਤੇ ਅਗਰ ਹੁਣ ਕੁਝ ਵੀ ਬਦਲਿਆ ਨਹ॥ ਜਾ ਸੋਕਦਾ ਤਾਂ ਇਥੇ ਆਕੇ ਸਾਨੂੰ ਇਹ ਸੋਚਣਾ ਪਵੇਗਾ ਕਿ ਇਹ ਵਿਰੋਧੀ ਧਿਰਾਂ ਦੀਆਂ ਵਖਰੀਆਂ ਬੈਠਕਾਂ ਵੀ ਹੋਇਆ ਕਰਨ। ਹਾਕਮ ਪਾਰਟੀ ਨੇ ਜਿਹੜਾ ਵੀ ਬਿਲ ਪੇਸ਼ ਕਰਨਾ ਹੈ ਉਹ ਵਿਰੋਧੀ ਧਿਰਾਂ ਪਾਸ ਵੀ ਦੇ ਦਿੱਤਾ ਜਾਣਾ ਚਾਹੀਦਾ ਹੈ ਅਤੇ ਅਗਰ ਅਸ॥ ਸਦਨ ਵਿੱਚ ਵਿਰੋਧੀ ਧਿਰਾਂ ਦੀ ਸੁਣਦੇ ਹੀ ਨਹ॥ ਹਾਂ ਤਾਂ ਵਿਰੋਧੀ ਧਿਰਾਂ ਦੀ ਇਸ ਹੀ ਸਦਨ ਵਿੱਚ ਵਖਰੀ ਮੀਟਿੰਗ ਅਰਥਾਤ ਇਜਲਾਸ ਹੋਣਾ ਚਾਹੀਦਾ ਹੈ। ਇਹੀ ਸਪੀਕਰ ਸਾਹਿਬ ਵਿਰੋਧੀ ਧਿਰਾਂ ਵਾਲੇ ਇਜਲਾਸ ਦੀ ਸਦਾਰਥ ਕਰਨਗੇ । ਵਿਰੋਧੀ ਧਿਰਾਂ ਆਗ਼ਾਦੀ ਨਾਲ ਇਸ ਬਿਲ ਉਤੇ ਵਿਚਾਰ ਕਰਨ ਅਤੇ ਬਿਲ ਰਦ ਕਰਨ ਦਾ ਮਤਾ ਪਾਸ ਨਾ ਕਰਨ ਬਲਕਿ ਬਿਲ ਵਿੱਚ ਜਿਹੜੀ ਧਾਰਾਂ ਉਨ੍ਹਾਂ ਨੂੰ ਠੀਕ ਨਹ॥ ਲਗ ਰਹੀ ਅਤੇ ਉਹ ਚਾਹ ਰਹੇ ਹਨ ਕਿ ਇੰਜ ਨਹ॥ ਇੰਜ ਲਿਖਿਆ ਜਾਣਾ ਚਾਹੀਦਾ ਹੈ ਵਾਲੀਆਂ ਤਰਮੀਮਾਂ ਕਰਕੇ ਸਾਝੇ ਇਲਜਲਾ ਵਿੱਚ ਪੁਜਦੀਆਂ ਕਰ ਦਿਤੀਆਂ ਜਾਣ ਅਤੇ ਫਿਰ ਸਦਨ ਵਿੱਚ ਹਾਗ਼ਰ ਸਾਰੇ ਹੀ ਮੈ੍ਵਬਰ ਉਸ ਉਤੇ ਬਹਿਸ ਕਰਨ ਅਤੇ ਵੋਟਾਂ ਵੀ ਗੁਪਤ ਪੈਣ ਅਤੇ ਕੋਈ ਹੁਕਮ ਜਾਰੀ ਨਾ ਕੀਤਾ ਜਾਵੇ। ਇਹ ਵਿਹਪ ਜਾਰੀ ਕਰਨ ਵਾਲਾ ਸਿਲਸਿਲਾ ਖਤਮ ਕਰ ਦਿਤਾ ਜਾਣਾ ਚਾਹੀਦਾ ਹੈ।
ਅਸ॥ ਜਿਤਨੇ ਵੀ ਵਿਧਾਇਕ ਚੁਣਦੇ ਹਾਂ ਸਾਰੇ ਦੇ ਸਾਰੇ ਵਿਧਾਨ ਦੀ ਕਸਮ ਖਾਣ ਬਾਅਦ ਲੋਕ ਸੇਵਕ ਬਣ ਜਾਂਦੇ ਹਨ ਅਤੇ ਸਾਰੇ ਹੀ ਬਰਾਬਰ ਹਨ। ਕੋਈ ਸਰਕਾਰੀ ਅਤੇ ਕੋਈ ਵਿਰੋਧੀ ਨਹ॥ ਹੈ। ਹਰ ਕੋਈ ਆਪਣੇ ਇਲਾਕੇ ਦਾ ਨੁਮਾਇੰਦਾ ਬਣਕੇ ਆਉ੍ਵਦਾ ਹੈ ਅਤੇ ਹਰ ਇਕ ਵਿਧਾਇਕ ਦੀ ਡਿਊਟੀ ਬਣ ਜਾਂਦੀ ਹੈ ਕਿ ਉਹ ਆਪਣੇ ਇਲਾਕੇ ਦੀਆਂ ਸਮਸਿਆਵਾਂ ਵੀ ਸਦਨ ਵਿੱਚ ਲਿਆਵੇ। ਇਹ ਜਿਹੜਾ ਸਿਲਸਿਲਾ ਅਜ ਸਾਡੀਆਂ ਸਦਨਾ ਵਿੱਚ ਬਣ ਆਇਆ ਹੈ ਇਥੇ ਵਿਰੋਧੀ ਧਿਰ ਦੀ ਤਾ ਸੁਣੀ ਹੀ ਨਹ॥ ਜਾਂਦੀ, ਹਾਕਮ ਪਾਰਟੀ ਦੇ ਮੈ੍ਵਬਰ ਵੀ ਚੁਪ ਸਾਧਣ ਲਈ ਮਜਬੂਰ ਹੋ ਜਾਂਦੇ ਹਨ ਅਤੇ ਕਦੀ ਵੀ ਆਪਣੇ ਇਲਾਕੇ ਵਿੱਚ ਜਾਕੇ ਆਪਣੇ ਲੋਕਾਂ ਨੂੰ ਦਸ ਹੀ ਨਹ॥ ਪਾਉ੍ਵਦੇ ਕਿ ਉਹ ਇਹ ਵਾਲੀ ਸਮਸਿਆ ਲੋਕ ਸਭਾ ਜਾਂ ਵਿਧਾਨ ਸਭਾ ਵਿੱਚ ਰਖ ਆਏ ਹਨ ਅਤੇ ਲਗਦਾ ਹੈ ਪਾਸ ਵੀ ਹੋ ਜਾਵੇ ਅਤੇ ਅਸ॥ ਇਲਾਕੇ ਦੀ ਇਹ ਸਮਸਿਆ ਦੂਰ ਕਰ ਪਾਵਾਂਗੇ। ਵਿਰੋਧੀ ਧਿਰਾਂ ਅਗੇ ਕੋਈ ਰੁਕਾਵਟ ਤਾਂ ਨਹ॥ ਹੈ, ਪਰ ਅਸ॥ ਦੇਖ ਰਹੇ ਹਾਂ ਕਿ ਸਾਡੀਆਂ ਸਦਨਾ ਵਿੱਚ ਅਜ ਤਕ ਵਿਰੋਧੀ ਧਿਰਾਂ ਨੇ ਕਦੀ ਵੀ ਕੋਈ ਬਿਲ ਤਿਆਰ ਕਰਕੇ ਪੇਸ਼ ਹੀ ਨਹ॥ ਕੀਤਾ ਅਤੇ ਬਸ ਇਹੀ ਡਰ ਮਾਰੀ ਜਾ ਰਿਹਾ ਹੈ ਕਿ ਕਿਹੜਾ ਪਾਸ ਹੋਣਾ ਹੈ। ਅਤੇ ਸਾਡੀਆਂ ਵਡੀਆਂ ਵਿਰੋਧੀ ਪਾਰਟੀਆਂ ਆਪਣਾ ਥੈਲਾ ਖੋਲ੍ਹਦੀਆਂ ਹੀ ਨਹ॥ ਹਨ ਅਤੇ ਸਾਰਾ ਕੁਝ ਛੁਪਾਕੇ ਰਖਿਆ ਜਾ ਰਿਹਾ ਹੈ ਕਿ ਜਦ ਆਪਣੀ ਸਰਕਾਰ ਬਣੇਗੀ ਤਾਂ ਇਹ ਬਿਲ ਪਾਸ ਕਰਕੇ ਅਸ॥ ਆਪਣਾ ਨਾਮ ਇਤਿਹਾਸ ਵਿੱਚ ਲਿਖਵਾਂਵਾਂਗੇ। ਅਸ॥ ਦੇਖ ਰਹੇ ਹਾਂ ਕਿ ਸਾਡੇ ਮੁਲਕ ਵਿੱਚ ਖਬੀਆਂ ਪਾਰਟੀਆਂ ਵੀ ਹਨ ਅਤੇ ਉਨ੍ਹਾਂ ਦੇ ਥੈਲੇ ਵਿੱਚ ਕਈ ਸਕੀਮਾਂ ਹਨ, ਪਰ ਅਜ ਤਕ ਉਨ੍ਹਾਂ ਕੋਈ ਵੀ ਸਕੀਮ ਪਬਲਿਕ ਨਹ॥ ਕੀਤੀ ਅਤੇ ਨਾ ਹੀ ਅਜ ਤਕ ਪਤਾ ਹੀ ਲਗ ਸਕਿਆ ਹੈ ਅਗਰ ਇਹ ਖਬੀਆਂ ਪਾਰਟੀਆਂ ਆ ਜਾਂਦੀਆਂ ਹਨ ਤਾਂ ਵਡੀ ਤਬਦੀਲੀ ਆ ਸਕਦੀ ਹੈ। ਇਸ ਲਈ ਅਜ ਅਸ॥ ਖਬੀਆਂ ਪਾਰਟੀਆਂ ਪਾਸ ਵੀ ਬੇਨਤੀ ਕਰਦੇ ਹਾਂ ਕਿ ਉਹ ਆਪਣਾ ਥੈਲਾ ਖੋਲ੍ਹਣ ਅਤੇ ਲੋਕ ਭਲਾਈ ਦੀਆਂ ਜੋਵੀ ਸਕੀਮਾਂ ਉਨ੍ਹਾਂ ਪਾਸ ਹਨ ਇਕ ਇਕ ਕਰਕੇ ਸਦਨ ਵਿੱਚ ਪੇਸ਼ ਕਰਨ। ਪਾਸ ਹੁੰਦੀਆਂ ਹਨ ਜਾਂ ਨਹ॥ ਹੁੰਦੀਆਂ ਇਹ ਇਕ ਵਖਰਾ ਮਸਲਾ ਹੈ। ਪਰ ਮੁਲਕ ਦੇ ਲੋਕਾਂ ਸਾਹਮਣੇ ਤਾਂ ਸਾਰਾ ਕੁਝ ਆ ਜਾਵੇਗਾ ਕਿ ਅਗਰ ਇਹ ਖਬੀਆਂ ਪਾਰਟੀਆਂ ਦਾ ਰਾਜ ਆ ਜਾਂਦਾ ਹੈ ਤਾਂ ਉਹ ਐਸਾ ਵੀ ਕਰ ਸਕਦੀਆਂ ਹਨ। ਇਹ ਖਬੀਆਂ ਪਾਰਟੀਆਂ ਤਾਂ ਅਜ ਇਕ ਦੀ ਬਜਾਏ ਕਈ ਸਰਦਾਰੀਆਂ ਬਣਾਕੇ ਬੈਠ ਗਏ ਹਨ ਅਤੇ ਹਰਕੋਈ ਇਹੀ ਸਮਝੀ ਬੈਠਾ ਹੈ ਕਿ ਉਹ fਗ਼ਆਦਾ ਜਾਣਦਾ ਹੈ ।
ਅਸ॥ ਦੇਖ ਰਹੇ ਹਾਂ ਕਿ ਕਾਂਗਰਸ ਵਰਗੀ ਪਾਰਟੀ ਜਿਹੜੀ ਕੋਈ 55ੑ60 ਸਾਲ ਮੁਲਕ ਸੰਭਾਲਦੀ ਆ ਰਹੀ ਹੈ ਅਤੇ ਪਿਛਲੇ ਕੁਝ ਸਾਲਾਂ ਤੋ੍ਵ ਬਾਹਰ ਹੈ ਉਸਨੇ ਅਜ ਤਕ ਕੋਈ ਬਿਲ ਬਣਾਕੇ ਸਦਨ ਵਿੱਚ ਪੇਸ਼ ਨਹ॥ ਕੀਤਾ। ਅਗਰ ਇਹ ਵਿਰੋਧੀ ਪਾਰਟੀਆਂ ਦਾ ਵਖਰਾ ਇਜਲਾਸ ਹੋਣ ਲਗ ਜਾਵੇ ਤਾਂ ਸਾਰੀਆਂ ਵਿਰੋਧੀ ਧਿਰਾਂ ਰਲਕੇ ਕੋਈ ਨਾ ਕੋਈ ਸਮਸਿਆ ਲੈਕੇ ਉਸ ਉਤੇ ਬਿਲ ਬਣਾ ਵੀ ਸਕਦੀਆਂ ਹਨ ਅਤੇ ਵਿਰੋਧੀ ਧਿਰਾਂ ਦੇ ਇਜਲਾਸ ਵਿੱਚ ਬਹਿਸ ਕਰਕੇ ਪਾਸ ਵੀ ਕਰਵਾ ਸਕਦੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਪੂਰੀ ਸਦਨ ਵਿੱਚ ਵੀ ਬਹਿਸ ਮਗਰੋ੍ਵ ਜਦ ਆਗ਼ਾਦ ਅਤੇ ਬਿਨਾ ਕਿਸੇ ਦਬਾਉ ਦੇ ਵੋਟਾ ਪੈਣ ਤਾਂ ਇਹ ਵੀ ਹੋ ਸਕਦਾ ਹੈ ਕਿ ਬਿਲ ਪਾਸ ਹੀ ਹੋ ਜਾਵੇ। ਨਹ॥ ਤਾਂ ਲੋਕਾਂ ਸਾਹਮਣੇ ਤਾਂ ਇਹ ਆ ਜਾਵੇਗਾ ਕਿ ਵਿਰੋਧੀਆਂ ਪਾਸ ਐਸਾ ਕੁਝ ਹੈ ਜਿਸ ਨਾਲ ਮੁਲਕ ਦੇ ਲੋਕਾਂ ਦਾ ਕਲਿਆਣ ਹੋ ਸਕਦਾ ਹੈ।
ਮੁਲਕ ਅੰਦਰ ਇਹ ਜਿਹੜਾ ਇੱਕਪਾਰਟੀ ਰਾਜ ਆ ਗਿਆ ਹੈ ਇਹ ਕੁਲ ਮਿਲਾ ਕੇ ਵਿਅਕਤੀਵਿਸ਼ੇਸ਼ ਦੀ ਤਾਨਾਸ਼ਾਹੀ ਜਿਹੀ ਆ ਗਈ ਹੈ ਇਹ ਪਿਛਲੇ ਸਤ ਦਹਾਕਿਆਂ ਤੋ੍ਵ ਚਲੀ ਆ ਰਹੀ ਹੈ। ਅਜ ਅਗਰ ਮੁਲਕ ਵਿੱਚ ਗੁਰਬਤ ਆ ਗਈ ਹੈ ਤਾਂ ਇਹ fਗ਼ਮੇਵਾਰੀ ਵੀ ਇਕ ਹੀ ਵਿਅਕਤੀਵਿਸ਼ੇਸ਼ ਸਿਰ ਪੈ ਰਹੀ ਹੈ। ਅਸ॥ ਤਾਂ ਇਹ ਵੀ ਆਖਾਂਗੇ ਕਿ ਅਗਰ ਹਰ ਮਸਲਾ ਸਦਨ ਵਿੱਚ ਵਿਚਾਰਿਆ ਜਾਵੇ ਅਤੇ ਆਪਣੀ ਗ਼ਮੀਰ ਦੀ ਆਵਾਗ਼ ਨਾਲ ਵੋਟਾ ਪਵਾਈਆਂ ਜਾਣ ਤਾ ਮੁਲਕ ਦੀਆਂ ਬਹੁਤ ਸਾਰੀਆਂ ਸਮਸਿਆਵਾਂ ਹਲ ਕੀਤੀਆਂ ਜਾ ਸਕਦੀਆਂ ਹਨ। ਵਿਰੋਧੀ ਪਾਰਟੀਆਂ ਨੇ ਵੀ ਉਸੇ ਵਿਧਾਨ ਦੀ ਕਸਮ ਖਾਧੀ ਹੈ ਅਤੇ ਉਹ ਵੀ ਸੰਪੂਰਨ ਲੋਕ ਸੇਵਕ ਹਨ। ਇਹ ਕੈਸਾ ਪਰਜਾਤੰਤਰ ਹੈ ਕਿ ਸਾਡੀਆਂ ਵਿਰੋਧੀ ਧਿਰਾਂ ਸਿਰਫ ਵਿਰੋਧਤਾ ਹੀ ਕਰੀ ਜਾ ਰਹੀਆਂ ਹਨ ਅਤੇ ਆਪ ਕੋਈ ਵੀ ਮਸਲਾ ਲੋਕ ਸਭਾ ਜਾਂ ਵਿਧਾਨ ਸਭਾ ਵਿੱਚ ਨਹ॥ ਲਿਆ ਰਹੀਆਂ। ਇਹ ਮਸਲੇ ਗੋਰ ਕਰਨ ਵਾਲੇ ਹਨ ਅਤੇ ਮੁਲਕ ਦੀਆਂ ਅਖਬਰਾਾਂ, ਮੀਡੀਆਂ ਅਤੇ ਲੋਕ॥ ਆਪ ਵੀ ਇਸਪਾਸੇ ਧਿਆਨ ਦੇਣ ਅਤੇ ਅਗਰ ਕੋਈ ਕਾਨੂੰਨ ਬਨਾਉਦ ਦੀ ਗ਼ਰੂਰਤ ਹੈ ਤਾਂ ਉਸ ਵਲ fੇਧਆਨ ਵੀ ਦਿਤਾ ਜਾ ਸਕਦਾ ਹੈ। ਪਰ ਹਰ ਹਾਲਤ ਵਿੱਚ ਕੋਸਿ਼ਸ਼ ਕੀਤੀ ਜਾਣੀ ਚਾਹੀਦੀ ਹੈ ਕਿ ਸਦਨ ਵਿੱਚ ਭੇਜਿਆ ਗਿਆ ਹਰ ਆਦਮੀ ਕੁਝ ਕਰਕੇ ਦਿਖਾਵੇ ਤਾਂਕਿ ਜਦ ਦੁਬਾਰਾ ਲੋਕਾਂ ਸਾਹਮਣੇ ਆਵੇ ਤਾਂ ਦਸ ਸਕੇ ਉਹ ਵੀ ਕੰਮ ਕਰਕੇ ਆਇਆ ਹੈ। ਅਤੇ ਉਸ ਪਾਸ ਇਹ ਇਹ ਕੰਮਾਂ ਦੀ ਸੂਚੀ ਹੈ ਜਿਹੜੇ ਇਸ ਵਾਰ॥ ਜਾਕੇ ਉਹ ਸਦਨ ਵਿੱਚ ਪੇਸ਼ ਕਰਕੇ ਪਾਸ ਕਰਵਾ ਲਿਆਵੇਗਾ। ਇਹ ਜਿਹੜਾ ਰਾਜ ਆ ਬਣਿਆ ਹੈ ਇਸਦਾ ਨਾਮ ਤਾਂ ਪਰਜਾਤੰਤਰ ਹੀ ਹੈ ਪਰ ਹਾਲਾਂ ਤਕ ਕੋਈ ਵੀ ਲੋਕ ਸੇਵਕ ਨਹ॥ ਬਣਿਆ ਹੈ ਅਤੇ ਹਾਲਾਂ ਤਕ ਲੋਕਾਂ ਦੀ ਕੋਈ ਵਡੀ ਸਮਸਿਆ ਹਲ ਵੀ ਨਹ॥ ਕੀਤੀ ਜਾ ਸਕੀ ਹੈ।