ਧੂਰੀ – ਦੇਸ਼ ਭਰ ਵਿੱਚੋਂ ਕਿਸਾਨੀ ਅੰਦੋਲਨ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ ਜਿਸਦੀ ਅਗਵਾਈ ਪੰਜਾਬ ਨੇ ਕੀਤੀ ਹੈ। ਪੰਜਾਬੀ ਕਲਾ ਨਾਲ ਜੁੜੇ ਲੋਕਾਂ ਨੇ ਆਪਣੇ ਆਪਣੇ ਢੰਗਾਂ ਨਾਲ ਕਿਸਾਨੀ ਅੰਦੋਲਨ ਨੂੰ ਹਿਮਾਇਤ ਦਿੱਤੀ ਹੈ, ਇਸੇ ਕੜੀ ਵਿੱਚ ਗਾਇਕ ਧੂਰੀ ਵਾਲਾ ਜਾਨ (ਸਾਹਿਲ ਜਾਨ) ਜਿਨ੍ਹਾਂ ਦੇ ਪਹਿਲਾਂ ਵੀ ਕਈ ਗੀਤ ਆ ਚੁੱਕੇ ਹਨ, ਕਿਸਾਨੀ ਸੰਘਰਸ਼ ਨੂੰ ਹਿਮਾਇਤ ਕਰਦਾ, ਪੰਜਾਬ ਵੱਲੋਂ ਦਿੱਲੀ ਨੂੰ ਵੰਗਰਾਦਾ ਗੀਤ ‘ਸੁਣ ਦਿੱਲੀਏ’ ਨਵੇਂ ਸਾਲ ਦੇ ਪਹਿਲੇ ਦਿਨ ਭਾਵ 1 ਜਨਵਰੀ 2021 ਨੂੰ ਯੂ ਟਿਊਬ ਦੇ ‘ਧੂਰੀ ਵਾਲਾ ਜਾਨ’ ਚੈਨਲ ਤੇ ਰਲੀਜ ਕੀਤਾ ਜਾ ਰਿਹਾ ਹੈ, ਜਿਸ ਦੇ ਗੀਤਕਾਰ ਲੱਕੀ ਬਰੜਵਾਲ ਹਨ। ਇਸ ਗੀਤ ਦਾ ਸਟਰੇਂਜਰ ਦੁਆਰਾ ਮਿਊਜ਼ਿਕ ਕੀਤਾ ਗਿਆ ਹੈ ਅਤੇ ਵੀਡਿਓ ਫਤਿਹ ਵੀਡੀਓ, ਪਬਲਸਿਟੀ ਡਿਜ਼ਾਇਨ ਮਾਨਵ ਬਾਂਸਲ ਅਤੇ ਪ੍ਰਡਿਊਸਰ ਮੇਰੇ ਯਾਰ ਵੇਲੀ ਲੇਵਲ ਹੇਠ ਹੈ। ਇਸ ਸਮੇਂ ਗਾਇਕ ਸਾਹਿਲ ਜਾਨ ਨੇ ਦੱਸਿਆ ਕਿ ਐਡਵੋਕੇਟ ਕੀਰਤ ਸੰਧੂ, ਸੇਵਕ ਗਿੱਲ, ਲੱਭੀ ਦੁੱਲਟ, ਲਾਡੀ ਦੁੱਲਟ, ਜਤਿੰਦਰ ਅੱਤਰੀ, ਕਰਨਵੀਰ ਸਿੰਘ, ਗੁਰਪ੍ਰੀਤ ਸਿੰਘ, ਰਾਹੁਲ, ਲਖਵੀਰ ਸਿੰਘ (ਗਲੋਬਲ ਐਜੂਕੇਸ਼ਨ, ਧੂਰੀ) ਅਤੇ ਹੋਰ ਦੋਸਤਾਂ ਮਿੱਤਰਾਂ ਦਾ ਉਸਨੂੰ ਇਹ ਪ੍ਰੋਜੈਕਟ ਪੂਰਾ ਕਰਨ ਵਿੱਚ ਸਾਥ ਰਿਹਾ ਹੈ ਅਤੇ ਆਸਵੰਦ ਹੈ ਕਿ ਲੋਕਾਂ ਦੁਆਰਾ ਗੀਤ ਨੂੰ ਪਿਆਰ ਦਿੱਤਾ ਜਾਵੇਗਾ
ਕਿਸਾਨੀ ਸੰਘਰਸ਼ ਨੂੰ ਸਮਰਪਿਤ 1 ਜਨਵਰੀ 2021 ਨੂੰ ਨਵਾਂ ਹੋ ਰਿਹਾ ਰਲੀਜ ਗੀਤ ‘ਸੁਣ ਦਿੱਲੀਏ!’
This entry was posted in ਪੰਜਾਬ.