ਨਵੀਂ ਦਿੱਲੀ : – ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸ. ਪਰਮਜੀਤ ਸਿੰਘ ਸਰਨਾ ਦੀ
ਪ੍ਰਧਾਨਗੀ ਹੇਠ ਅੰਤ੍ਰਿੰਗ ਬੋਰਡ ਦੀ ਇਕ ਰਸਮੀ ਬੈਠਕ ਹੋਈ, ਜਿਸ ਵਿਚ ਹੋਰ ਮੁੱਦਿਆਂ ਤੋਂ ਇਲਾਵਾ ਪ੍ਰਬੰਧਕ
ਕਮੇਟੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਲੋਂ ਆਈ ਪਤਿੱਰਕਾ ਪੁਰ ਵੀ ਵਿਚਾਰ ਕੀਤੀ ਗਈ। ਇਸ
ਪਤ੍ਰਿੱਕਾ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧੀ ਵਜੋਂ ਤਖਤ ਸ੍ਰੀ ਹਰਿਮੰਦਰ ਸਾਹਿਬ ਦੀ
ਪ੍ਰਬੰਧਕ ਕਮੇਟੀ ਵਿਚ ਨਾਮਜ਼ਦ ਮੈਂਬਰ ਤੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਕੁਲਮੋਹਨ ਸਿੰਘ ਪਾਸੋਂ ਆਪਣੇ
ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਪੱਖੋਂ ਕੀਤੀ ਗਈ ਕੋਤਾਹੀ ਅਤੇ ਆਪਣੇ ਸਮੇਂ ਵਿਚ ਕੀਤੀਆਂ ਗਈਆਂ
ਬੇਨਿਯਮੀਆਂ ਸਬੰਧੀ ਸਪਸ਼ਟੀਕਰਨ ਮੰਗਣ ਲਈ ਦਿੱਤੇ ਗਏ ਨੋਟਿਸ ਦਾ ਤਸੱਲੀਬਖਸ਼ ਜਵਾਬ ਨਾ ਮਿਲਣ ਕਾਰਣ,
ਉਨ੍ਹਾਂ ਨੂੰ ਅਹੁਦੇ ਤੋਂ ਬਰਖਾਸਤ ਕਰ, ਉਨ੍ਹਾਂ ਥਾਂ ਆਪਣਾ ਕੋਈ ਹੋਰ ਪ੍ਰਤੀਨਿਧੀ ਭੇਜਣ ਦੀ ਬੇਨਤੀ ਕੀਤੀ ਗਈ ਹੈ।
ਇਸ ਪੱਤ੍ਰਿਕਾ ਪੁਰ ਖੁੱਲ੍ਹ ਕੇ ਵਿਚਾਰ ਕਰਨ ਉਪਰੰਤ ਸਰਬ-ਸੰਮਤੀ ਨਾਲ ਸ. ਕੁਲਮੋਹਨ ਸਿੰਘ ਵਲੋਂ ਪ੍ਰਬੰਧਕ
ਕਮੇਟੀ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਜਨਰਲ ਸਕੱਤਰ ਵਜੋਂ ਆਪਣੇ ਅਹੁਦੇ ਦੀਆਂ
ਜ਼ਿੰਮੇਵਾਰੀਆਂ ਨਿਭਾਉਣ ਪੱਖੋਂ ਕੀਤੀ ਗਈ ਕੋਤਾਹੀ ਅਤੇ ਕੀਤੀਆਂ ਗਈਆਂ ਬੇਨਿਯਮੀਆਂ ਲਈ ਅਫਸੋਸ ਪ੍ਰਗਟ
ਕੀਤਾ ਗਿਆ ਹੈ। ਅੰਤ੍ਰਿੰਗ ਬੋਰਡ ਦੇ ਮੈਂਬਰ ਸ. ਹਰਵਿੰਦਰ ਸਿੰਘ ਸਰਨਾ ਵਲੋਂ ਪ੍ਰਬੰਧਕ ਕਮੇਟੀ ਤਖਤ ਸ੍ਰੀ
ਹਰਿਮੰਦਰ ਪਟਨਾ ਸਾਹਿਬ ਲਈ ਸ. ਕੁਲਮੋਹਨ ਸਿੰਘ ਦੀ ਥਾਂ ਨਾਮਜ਼ਦ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਭਜਨ ਸਿੰਘ ਵਾਲੀਆ ਦਾ ਨਾਂ ਪੇਸ਼ ਕੀਤਾ ਗਿਆ, ਜਿਸ ਨੂੰ
ਸਰਬ-ਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰ ਸ.
ਹਰਵਿੰਦਰ ਸਿੰਘ ਸਰਨਾ ਨੇ ਅੰਤ੍ਰਿੰਗ ਬੋਰਡ ਦੀ ਬੈਠਕ ਤੋਂ ਬਾਅਦ ਉਪ੍ਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ.
ਕੁਲਮੋਹਨ ਸਿੰਘ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਮੁਖੀ ਹਨ, ਇਨ੍ਹਾਂ ਨੂੰ ਬਾਦਲ ਅਕਾਲੀ ਦਲ ਦੇ
ਸੱਤਾ-ਕਾਲ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧੀ ਵਜੋਂ ਤਖਤ ਸ੍ਰੀ ਹਰਿਮੰਦਰ ਸਾਹਿਬ
ਪ੍ਰਬੰਧਕ ਕਮੇਟੀ ਲਈ ਨਾਮਜ਼ਦ ਕੀਤਾ ਗਿਆ ਹੋਇਆ ਸੀ।
ਸ. ਭਜਨ ਸਿੰਘ ਵਾਲੀਆ ਪ੍ਰਬੰਧਕ ਕਮੇਟੀ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧੀ ਵਜੋਂ ਨਿਯੁਕਤ
This entry was posted in ਸਰਗਰਮੀਆਂ.