ਫ਼ਤਹਿਗੜ੍ਹ ਸਾਹਿਬ – “ਅੱਜ ਫ਼ੌਜ ਦੇ ਦਿਹਾੜੇ ਦਾ 73ਵਾਂ ਸਲਾਨਾ ਦਿਹਾੜਾ ਹੈ । ਇਸ ਮੌਕੇ ਤੇ ਅਸੀਂ ਇਹ ਦੱਸਣਾ ਅਤੇ ਸਮੁੱਚੀ ਦੁਨੀਆਂ ਨਾਲ ਸਾਂਝਾ ਕਰਨਾ ਜ਼ਰੂਰੀ ਸਮਝਦੇ ਹਾਂ ਕਿ ਹਰ ਮੁਲਕ ਦੀ ਫ਼ੌਜ ਉਸਦੇ ਅਵਾਮ ਦੀ ਅਤੇ ਸਰਹੱਦਾਂ ਦੀ ਰੱਖਿਆ ਕਰਨ ਲਈ ਸਰਹੱਦਾਂ ਉਤੇ ਤਾਇਨਾਤ ਰਹਿੰਦੀ ਹੈ, ਜੋ ਕਿ ਉਸਦਾ ਅਸਲੀ ਫਰਜ ਹੈ । ਪਰ ਹਿੰਦੂ-ਇੰਡੀਆ ਦੁਆਰਾ ਸੋਵੀਅਤ ਰੂਸ ਅਤੇ ਬਰਤਾਨੀਆ ਦੀਆਂ ਫ਼ੌਜਾਂ ਨਾਲ ਰਲਕੇ ਇਕ ਮਨੁੱਖਤਾ ਮਾਰੂ ਸਾਜ਼ਿਸ ਅਧੀਨ ਸਟੇਟਲੈਸ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਹਮਲਾ ਕਰਕੇ ਉਸ ਨੂੰ ਢਹਿ-ਢੇਰੀ ਕਰ ਦਿੱਤਾ ਗਿਆ । ਜਿਸ ਵਿਚ ਹਜ਼ਾਰਾਂ ਹੀ ਨਿਰਦੋਸ਼, ਨਿਹੱਥੇ, ਬਜੁਰਗ, ਬੀਬੀਆਂ, ਮਾਸੂਮ ਬੱਚਿਆਂ ਦੀਆਂ ਕੀਮਤੀ ਜਾਨਾਂ ਗਈਆ । ਇਸੇ ਤਰ੍ਹਾਂ ਹੀ ਸਾਡੇ ਕੌਮੀ ਨਾਇਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਅਤੇ ਮਨੁੱਖਤਾ ਪੱਖੀ ਧਾਰਮਿਕ ਸਮਾਜਿਕ ਲੀਹਾਂ ਉਤੇ ਪਹਿਰਾ ਦੇਣ ਵਾਲੀ ਸਿੱਖ ਨੌਜ਼ਵਾਨੀ ਅਤੇ ਸਿੱਖ ਲੀਡਰਸ਼ਿਪ ਨੂੰ ਸ਼ਹੀਦ ਕਰ ਦਿੱਤਾ ਗਿਆ । ਹਕੂਮਤੀ ਸਾਜ਼ਿਸ ਅਧੀਨ ਕੀਤੀ ਗਈ ਸਿੱਖ ਕੌਮ ਦੀ ਨਸ਼ਲਕੁਸੀ ਦਾ ਸੰਤਾਪ ਸਿੱਖ ਕੌਮ ਅੱਜ ਵੀ ਭੋਗ ਰਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਫ਼ੌਜ ਦੀ 73ਵੇਂ ਸਾਲ ਦੇ ਦਿਹਾੜੇ ਉਤੇ ਹੁਕਮਰਾਨਾਂ ਦੀ ਸੌੜੀ ਅਤੇ ਸਵਾਰਥੀ ਸੋਚ ਦਾ ਵਰਣਨ ਕਰਦੇ ਹੋਏ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਕੋਈ ਮੁਲਕ ਨਿਵਾਸੀ ਜਾਂ ਨਾਗਰਿਕ ਕਿਸੇ ਤਰ੍ਹਾਂ ਦਾ ਕਾਨੂੰਨੀ ਜੁਰਮ ਕਰਦਾ ਹੈ, ਤਾਂ ਉਸਦੀ ਪਹਿਲੇ ਸੰਬੰਧਤ ਥਾਣੇ ਵਿਚ ਪੁਲਿਸ ਦੁਆਰਾ ਤਫਤੀਸ ਕੀਤੀ ਜਾਂਦੀ ਹੈ । ਫਿਰ ਉਸ ਨੂੰ ਅਦਾਲਤ ਸਾਹਮਣੇ ਪੇਸ਼ ਕਰਕੇ ਅਦਾਲਤੀ ਪ੍ਰਕਿਰਿਆ ਸੁਰੂ ਹੁੰਦੀ ਹੈ । ਜੇਕਰ ਹੇਠਲੀ ਅਦਾਲਤ ਵਿਚ ਉਸਦੀ ਸੁਣਵਾਈ ਸਹੀ ਢੰਗ ਨਾਲ ਨਾ ਹੋਵੇ ਅਤੇ ਉਸ ਨੂੰ ਇਨਸਾਫ ਨਾ ਮਿਲੇ ਤਾਂ ਉਹ ਫਿਰ ਹਾਈਕੋਰਟ ਪਹੁੰਚ ਕਰਦਾ ਹੈ । ਫਿਰ ਹਾਈਕੋਰਟ ਸੁਣਵਾਈ ਕਰਦੇ ਹੋਏ ਸੰਬੰਧਤ ਨਾਗਰਿਕ ਨੂੰ ਜਾ ਤਾਂ ਅਜਿਹੇ ਕੇਸ ਵਿਚੋਂ ਖਾਰਜ ਕਰ ਦਿੰਦੀ ਹੈ ਜਾਂ ਸਜ਼ਾ ਦਿੰਦੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਕਸ਼ਮੀਰ ਵਿਚ ਲੰਮੇ ਸਮੇਂ ਤੋਂ ਉਪਰੋਕਤ ਤਫਤੀਸ, ਅਦਾਲਤੀ ਕਾਨੂੰਨੀ ਅਮਲ ਫੌLਜ ਵਿਚ ਭਰਤੀ ਹੋਏ 10 ਪਾਸ ਫੌLਜੀ ਹੀ ਕਰਦੇ ਰਹੇ ਹਨ । ਕਸ਼ਮੀਰ ਵਿਚ ਅਫਸਪਾ ਵਰਗਾ ਕਾਲਾ ਕਾਨੂੰਨ ਲਾਗੂ ਕੀਤਾ ਗਿਆ ਹੈ ਜਿਸ ਅਧੀਨ ਕਿਸੇ ਨੂੰ ਵੀ ਅਗਵਾਹ ਕਰਨ, ਉਸ ਉਤੇ ਜ਼ਬਰ-ਜੁਲਮ ਕਰਨ, ਜ਼ਬਰ-ਜ਼ਿਨਾਹ ਕਰਨ, ਉਸ ਉਤੇ ਤਸੱਦਦ ਕਰਨ ਅਤੇ ਫਿਰ ਉਸ ਨੂੰ ਗੋਲੀ ਮਾਰਕੇ ਜਾਨੋ ਮਾਰ ਦੇਣ ਦੇ ਫ਼ੌਜ ਅਮਲ ਕਰਦੀ ਆ ਰਹੀ ਹੈ । ਜਿਸ ਨਾਲ ਵਿਧਾਨ ਦੀ ਧਾਰਾ 14 ਸਭਨਾਂ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ-ਅਧਿਕਾਰ ਪ੍ਰਦਾਨ ਕਰਦੀ ਹੈ ਅਤੇ ਵਿਧਾਨ ਦੀ ਧਾਰਾ 21 ਉਸ ਨੂੰ ਬਿਨ੍ਹਾਂ ਕਿਸੇ ਡਰ-ਭੈ ਤੋਂ ਆਜ਼ਾਦੀ ਨਾਲ ਜਿਊਂਣ ਅਤੇ ਵਿਚਰਨ ਦਾ ਅਧਿਕਾਰ ਦਿੰਦੀ ਹੈ, ਉਸਦਾ ਹੁਕਮਰਾਨਾਂ ਤੇ ਫ਼ੌਜ ਨੇ ਜਨਾਜ਼ਾਂ ਕੱਢਕੇ ਰੱਖ ਦਿੱਤਾ ਹੈ ।
ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਵਿਚ ਲਦਾਖ ਦਾ ਇਕ ਵੱਡਾ ਹਿੱਸਾ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਦਾ ਇਲਾਕਾ ਹਿੰਦੂ-ਇੰਡੀਆ ਨੇ 1962 ਦੀ ਜੰਗ ਵਿਚ ਕਾਮਰੇਡ ਚੀਨ ਨੂੰ ਲੁਟਾ ਦਿੱਤਾ ਹੈ । ਇਸ ਉਪਰੰਤ ਇੰਡੀਅਨ ਪਾਰਲੀਮੈਂਟ ਵਿਚ ਇਹ ਮਤਾ ਪਾਸ ਕੀਤਾ ਗਿਆ ਕਿ ਜਦੋਂ ਤੱਕ ਉਪਰੋਕਤ ਚੀਨ ਕੋਲ ਕਬਜਾ ਹੋਏ ਇਲਾਕੇ ਦਾ ਇਕ-ਇਕ ਇੰਚ ਅਸੀਂ ਵਾਪਸ ਨਹੀਂ ਲੈ ਲੈਦੇ ਤਦ ਤੱਕ ਇੰਡੀਆ ਚੈਨ ਨਾਲ ਨਹੀਂ ਬੈਠੇਗਾ । ਪਰ ਦੁੱਖ ਅਤੇ ਅਫ਼ਸੋਸ ਹੈ ਕਿ 58 ਸਾਲ ਦਾ ਲੰਮਾਂ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਚੀਨ ਤੋਂ ਅਜੇ ਤੱਕ ਇਕ ਇੰਚ ਵੀ ਇਹ ਵਾਪਸ ਨਹੀਂ ਲੈ ਸਕੇ । ਉਸਦੀ ਬਜਾਇ ਅਪੈ੍ਰਲ 2020 ਵਿਚ ਸੈਕੜੇ ਵਰਗ ਕਿਲੋਮੀਟਰ ਦਾ ਹੋਰ ਹਿੱਸਾ ਕਾਮਰੇਡ ਚੀਨ ਨੂੰ ਇਨ੍ਹਾਂ ਨੇ ਲੁਟਾ ਦਿੱਤਾ ਹੈ । ਜੋ ਸਿੱਖ ਕੌਮ ਦੀ ਫ਼ੌਜ ਵਿਚ ਭਰਤੀ ਦਾ ਕੋਟਾ 33% ਸੀ, ਉਸ ਨੂੰ ਮੰਦਭਾਵਨਾ ਅਧੀਨ ਘਟਾਕੇ 2% ਕਰ ਦਿੱਤਾ ਹੈ । ਪਰ ਗਲਵਾਨ ਘਾਟੀ ਵਿਚ ਕਾਮਰੇਡ ਚੀਨ ਨਾਲ ਲੜਾਈ ਲੜਕੇ ਸ਼ਹੀਦ ਹੋਣ ਵਾਲਿਆ ਵਿਚ ਸਿੱਖ ਕੌਮ ਦੀ ਗਿਣਤੀ 20% ਸੀ । ਫਿਰ ਫ਼ੌਜ ਵਿਚ ਭਰਤੀ ਸਮੇਂ ਅਤੇ ਸਿੱਖ ਕੌਮ ਦੇ ਸਿਪਾਹੀਆ ਤੇ ਜਰਨੈਲਾਂ ਨੂੰ ਬਣਦੀਆ ਤਰੱਕੀਆ ਦੇਣ ਸਮੇਂ ਅਜਿਹਾ ਵਿਤਕਰਾ ਕਿਉਂ ?
ਉਨ੍ਹਾਂ ਕਿਹਾ ਕਿ ਜਿਸ ਸਿੱਖ ਕੌਮ ਨੇ 1819 ਵਿਚ ਕਸ਼ਮੀਰ ਫ਼ਤਹਿ ਕੀਤਾ, ਪਹਿਲੀ ਸੰਸਾਰ ਜੰਗ ਅਤੇ ਦੂਜੀ ਸੰਸਾਰ ਜੰਗ ਵਿਚ ਮੋਹਰੀ ਭੂਮਿਕਾ ਨਿਭਾਈ, ਫਿਰ ਹੈਦਰਾਬਾਦ ਦੀ ਲੜਾਈ ਜਿੱਤੀ । ਫਿਰ 1834 ਵਿਚ ਲਦਾਖ ਨੂੰ ਫ਼ਤਹਿ ਕੀਤਾ । 1962 ਵਿਚ ਚੀਨ ਨਾਲ ਲੜੇ, ਫਿਰ ਸਿੱਕਮ ਨੂੰ ਜੋੜਿਆ । ਫਿਰ 1965 ਪਾਕਿਸਤਾਨ ਦੀ ਜੰਗ ਨੂੰ ਫ਼ਤਹਿ ਕੀਤਾ ਅਤੇ ਫਿਰ 1971 ਵਿਚ ਪਾਕਿਸਤਾਨ ਦੀ ਲੜਾਈ ਫ਼ਤਹਿ ਕੀਤੀ, ਉਸ ਸਿੱਖ ਕੌਮ ਨੂੰ ਬਲਿਊ ਸਟਾਰ ਦੇ ਫ਼ੌਜੀ ਹਮਲੇ ਰਾਹੀ ਅਤੇ ਅਕਤੂਬਰ 1984 ਵਿਚ ਸਿੱਖ ਕੌਮ ਦਾ ਕਤਲੇਆਮ ਅਤੇ ਨਸ਼ਲਕੁਸੀ ਕਰਕੇ ਗਹਿਰੇ ਜਖ਼ਮ ਦਿੱਤੇ ਗਏ । ਫਿਰ 1982 ਵਿਚ ਏਸੀਅਨ ਖੇਡਾਂ ਸਮੇਂ ਮਰਹੂਮ ਇੰਦਰਾ ਗਾਂਧੀ ਦੇ ਖਾਸਮਖਾਸ ਭਜਨ ਲਾਲ ਵੱਲੋਂ ਸਿੱਖ ਕੌਮ ਨਾਲ ਕੀਤੇ ਜ਼ਬਰ ਸਮੇਂ, 2000 ਵਿਚ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਵਿਖੇ ਫ਼ੌਜ ਵੱਲੋਂ 43 ਨਿਰਦੋਸ਼ ਅਤੇ ਨਿਹੱਥੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ । 2013 ਵਿਚ 60 ਹਜ਼ਾਰ ਸਿੱਖ ਜ਼ਿੰਮੀਦਾਰਾਂ ਨੂੰ ਜ਼ਬਰੀ ਗੈਰ-ਕਾਨੂੰਨੀ ਢੰਗ ਨਾਲ ਮੋਦੀ ਵੱਲੋਂ ਬੇਜ਼ਮੀਨੇ ਤੇ ਬੇਘਰ ਕਰਕੇ, ਵੱਡੇ ਮਾਣ-ਸਨਮਾਨ ਦੇਣ ਦੀ ਬਜਾਇ ਹਮੇਸ਼ਾਂ ਹਰ ਖੇਤਰ ਵਿਚ ਵਿਤਕਰੇ ਤੇ ਜ਼ਬਰ-ਜੁਲਮ ਹੀ ਕਰਦੇ ਆ ਰਹੇ ਹਨ । ਜਿਸ ਫ਼ੌਜ ਤੋਂ ਹੁਕਮਰਾਨ ਆਪਣੇ ਹੀ ਨਾਗਰਿਕਾਂ ਦਾ ਕਸ਼ਮੀਰ, ਪੰਜਾਬ, ਝਾਂਰਖੰਡ, ਮਹਾਰਾਸ਼ਟਰਾਂ, ਛੱਤੀਸਗੜ੍ਹ, ਵੈਸਟ ਬੰਗਾਲ, ਅਸਾਮ, ਬਿਹਾਰ ਅਤੇ ਹੋਰ ਸਰਹੱਦੀ ਸੂਬਿਆਂ ਵਿਚ ਗੈਰ-ਕਾਨੂੰਨੀ ਢੰਗ ਨਾਲ ਵੱਡਾ ਕਤਲੇਆਮ ਕਰਦੇ ਆ ਰਹੇ ਹਨ, ਉਸ ਫ਼ੌਜ ਦੀ ਜ਼ਿੰਮੇਵਾਰੀ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਆਪਣੇ ਮੁਲਕ ਨਿਵਾਸੀਆ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣਾ ਹੁੰਦਾ ਹੈ, ਨਾ ਕਿ ਆਪਣੇ ਹੀ ਨਾਗਰਿਕਾਂ ਦਾ ਕਤਲੇਆਮ ਕਰਵਾਉਣਾ।