ਵਾਸ਼ਿੰਗਟਨ – ਅਮਰੀਕਾ ਵਿੱਚ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਦੌਰਾਨ ਜੋ ਬਾਈਡਨ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕੀ। 78 ਸਾਲਾ ਜੋ ਬਾਈਡਨ ਨੂੰ ਮੁੱਖ ਜਸਟਿਸ ਜਾਨ ਰਾਬਟਰਸ ਦੀ ਹਜੂਰੀ ਵਿੱਚ ਬਾਈਡਨ ਨੇ ਆਪਣੇ ਪ੍ਰੀਵਾਰ ਦੀ 127 ਸਾਲ ਪੁਰਾਣੀ ਬਾਈਬਲ ਤੇ ਹੱਥ ਰੱਖ ਕੇ ਸਹੁੰ ਚੁੱਕੀ। ਉਪਰਾਸ਼ਟਰਪਤੀ ਬਣੀ 56 ਸਾਲਾ ਕਮਲਾ ਹੈਰਿਸ ਨੂੰ ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਸੋਟੋਮਾਉਰ ਨੇ ਸਹੁੰ ਚੁਕਵਾਈ। ਕਮਲਾ ਅਮਰੀਕਾ ਦੀ ਪਹਿਲੀ ਮਹਿਲਾ ਉਪਰਾਸ਼ਟਰਪਤੀ ਬਣੀ ਹੈ। ਡੋਨਲਡ ਟਰੰਪ ਇਸ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਵਾਈਟ ਹਾਊਸ ਛੱਡ ਕੇ ਚਲੇ ਗਏ। ਇਸ ਸਮਾਗਮ ਵਿੱਚ ਟਰੰਪ ਦੀ ਗੈਰ ਮੌਜੂਦਗੀ ਵਿੱਚ ਉਪਰਾਸ਼ਟਰਪਤੀ ਮਾਈਕ ਪੈਂਸ ਨੇ ਹੀ ਸਾਰੀਆਂ ਰਸਮਾਂ ਨਿਭਾਈਆਂ।
ਰਾਸ਼ਟਰਪਤੀ ਜੋ ਬਾਈਡਨ ਦੇ ਇਸ ਸਮਾਗਮ ਵਿੱਚ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਉਨ੍ਹਾਂ ਦੀ ਪਤਨੀ ਹਿਲਰੀ ਕਲਿੰਟਨ,ਜਾਰਜ ਬੁਸ਼ ਅਤੇ ਉਨ੍ਹਾਂ ਦੀ ਪਤਨੀ ਲਾਰਾ ਬੁਸ਼, ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ, ਰੀਪਬਲਿਕ ਨੇਤਾ ਮੈਕਕਾਰਥੀ, ਮੈਕਕੋਨਲ ਅਤੇ ਮਾਈਕ ਪੈਂਸ ਮੌਜੂਦ ਰਹੇ। ਬਾਈਡਨ ਨੇ ਆਪਣੇ ਪਰਿਵਾਰ ਦੀ ਜਿਸ ਬਾਈਬਲ ਤੇ ਹੱਥ ਰੱਖ ਕੇ ਸਹੁੰ ਚੁੱਕੀ, ਉਸ ਤੇ ਉਨ੍ਹਾਂ ਨੇ ਉਪਰਾਸ਼ਟਰਪਤੀ ਦੇ ਰੂਫ ਵਿੱਚ ਅਤੇ ਉਸ ਤੋਂ ਪਹਿਲਾਂ ਸਤ ਵਾਰ ਸੈਨੇਟਰ ਦੇ ਤੌਰ ਤੇ ਸਹੁੰ ਚੁੱਕੀ ਸੀ। ਰਾਸ਼ਟਰਪਤੀ ਬਾਈਡਨ ਨੇ ਸੱਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ। ਉਨ੍ਹਾਂ ਨੇ ਕੁਝ ਰੀਪਬਲੀਕਨ ਨੇਤਾਵਾਂ ਨੂੰ ਵੀ ਸਵੇਰੇ ਚਰਚ ਦੀ ਪਰੇਅਰ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
ਲੇਡੀ ਗਾਗਾ ਨੇ ਇਸ ਸਮਾਗਮ ਵਿੱਚ ਅਮਰੀਕੀ ਰਾਸ਼ਟਰੀ ਗੀਤ ਗਾਇਆ। ਪ੍ਰਸਿੱਧ ਅਭਿਨੇਤਰੀ ਗਾਇਕਾ ਜੈਨੇਫਰ ਲੋਪੋਜ਼ ਨੇ ਵੀ ਆਪਣੀ ਅਦਾਕਾਰੀ ਵਿਖਾਈ। ਆਇਰਿਸ਼ ਵਾਇਲਨ ਵਾਦਿਕ ਪੈਟਿਰਸਿਆ ਨੇ ਵੀ ਇਸ ਸਮਾਰੋਹ ਵਿੱਚ ਆਪਣੀ ਹਾਜ਼ਰੀ ਲਗਵਾਈ।